08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਇਨਫੋਰਸਮੈਂਟ ਏਜੰਸੀਆਂ ਬਿਹਾਰ ਚੋਣਾਂ ਦੌਰਾਨ ਨਕਦੀ, ਸ਼ਰਾਬ ਨਾਲ ਨਜਿੱਠਣ-ਚੋਣ ਕਮਿਸ਼ਨ

Ad Position 21
No active advertisement
ਅਜੀਤ ਡੈਸਕ 18-10-2025
ਨਵੀਂ ਦਿੱਲੀ, 17 ਅਕਤੂਬਰ (ਪੀ. ਟੀ. ਆਈ.)-ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਇਨਫੋਰਸਮੈਂਟ ਏਜੰਸੀਆਂ ਅਤੇ ਸੁਰੱਖਿਆ ਬਲਾਂ ਨੂੰ ਬਿਹਾਰ ਚੋਣਾਂ ਦੇ ਦੌਰਾਨ ਸਰਗਰਮ ਅਤੇ ਰੋਕਥਾਮ ਕਾਰਵਾਈ ਕਰਨ ਦੇ ਲਈ ਕਿਹਾ ਤਾਂ ਜੋ ਵੋਟਰਾਂ ਨੂੰ ਲੁਭਾਉਣ ਦੇ ਲਈ ਡਰੱਗਜ, ਸ਼ਰਾਬ ਅਤੇ ਨਕਦੀ ਦਾ ਇਸਤੇਮਾਲ ਨਾ ਹੋ ਸਕੇ | ਚੋਣ ਅਥਾਰਿਟੀ ਨੇ ਕਿਹਾ ਕਿ ਇਹ ਮੀਟਿੰਗ ਚੋਣਾਂ 'ਚ ਨਕਦੀ ਅਤੇ ਹੋਰ ਲਾਲਚਾਂ ਦੇ ਹਾਨੀਕਾਰਕ ਪ੍ਰਭਾਵਾਂ ਨਾਲ ਨਜਿੱਠਣ ਲੲਈ ਇਕ ਵਿਆਪਕ ਰੋਡਮੈਪ ਤਿਆਰ ਕਰਨ ਦੇ ਲਈ ਕੀਤੀ ਗਈ ਹੈ | ਵੱਖ-ਵੱਖ ਏਜੰਸੀਆਂ ਨੇ ਕਮਿਸ਼ਨ ਨੂੰ ਆਪਣੀ ਤਿਆਰੀ, ਚੁੱਕੇ ਗਏ ਕਦਮਾਂ ਅਤੇ ਲਾਲਚ ਮੁਕਤ ਚੋਣਾਂ ਯਕੀਨੀ ਬਣਾਉਣ ਲਈ ਤਜਵੀਜ਼ਤ ਕਦਮਾਂ ਦੇ ਬਾਰੇ 'ਚ ਜਾਣਕਾਰੀ ਦਿੱਤੀ | ਏਜੰਸੀਆਂ ਨੂੰ ਬਿਹਾਰ 'ਚ ਸੁਤੰਤਰ ਅਤੇ ਨਿਰਪੱਖ ਚੋਣਾਂ ਦੇ ਲਈ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ | ਬਿਹਾਰ 'ਚ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ 'ਚ ਵੋਟਾਂ ਪੈਣਗੀਆਂ, ਜਦੋਂ ਕਿ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਯੂਨਾਈਟਿਡ ਸਿੱਖਸ ਦੀ ਮਦਦ ਨਾਲ 15 ਸਾਲ ਬਾਅਦ ਪੰਜਾਬ ਮੁੜੇਗਾ ਲਖਵਿੰਦਰ ਸਿੰਘ <br/> ਅਗਲੀ ਖ਼ਬਰ ਨਗਰ ਨਿਗਮ ਯੂਨੀਅਨ ਵਲੋਂ ਧੀਂਗਾਨ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਅਰੋੜਾ ਦੀ ਕੋਠੀ ਬਾਹਰ ਰੋਸ ਪ੍ਰਦਰਸ਼ਨ <br/>
Ad Position 24