08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਆਰ. ਜੇ. ਐਮ. ਸੀ. 'ਚ ਘਪਲਿਆਂ ਨੂੰ ਲੈ ਕੇ ਮੈਨੇਜਮੈਂਟ ਵਲੋਂ ਪੜਤਾਲ ਲਈ 7 ਮੈਂਬਰੀ ਕਮੇਟੀ ਦਾ ਐਲਾਨ <br/>

Ad Position 21
No active advertisement
ਫਰੈਂਡਸ਼ਿਪ ਗਰੁੱਪ ਦੇ ਚੇਅਰਮੈਨ ਡਾ. ਮਨਮੋਹਣ ਸਿੰਘ, ਪ੍ਰਧਾਨ ਦੀਪਕ ਕੰਪਾਨੀ, ਵਿਕਾਸ ਪੁਰੀ, ਹਰਪ੍ਰੀਤ ਸੰਧੂ ਤੇ ਹੋਰ ਗੱਲਬਾਤ ਦੌਰਾਨ | ਅਜੀਤ ਤਸਵੀਰ <br/> 22-09-2025
ਪਟਿਆਲਾ, 21 ਸਤੰਬਰ (ਮਨਦੀਪ ਸਿੰਘ ਖਰੌੜ)-ਰਾਜਿੰਦਰਾ ਜਿੰਮਖਾਨਾ ਤੇ ਮਹਿੰਦਰਾ ਕਲੱਬ ਵਿਚ ਹੋਏ ਘਪਲਿਆਂ ਨੂੰ ਲੈ ਕੇ ਲਗਾਤਾਰ ਘਮਸਾਣ ਮਚਿਆ ਹੋਇਆ ਹੈ | ਇਸ ਸੰਬੰਧੀ ਸਮੁੱਚੀ ਮੈਨੇਜਮੈਂਟ ਨੇ ਪੈੱ੍ਰਸ ਕਾਨਫ਼ਰੰਸ ਕਰਕੇ ਸਮੁੱਚੇ ਘਪਲਿਆਂ ਦੀ ਜਾਂਚ ਲਈ 7 ਮੈਂਬਰੀ ਕਮੇਟੀ ਦਾ ਐਲਾਨ ਕਰ ਦਿਤਾ ਹੈ | ਇਹ 7 ਮੈਂਬਰੀ ਕਮੇਟੀ ਪੂਰੇ ਤਥ ਘੋਖ ਕੇ ਸਮੁੱਚਾ ਰਿਕਾਰਡ ਜਾਂਚ ਲਈ ਪਟਿਆਲਾ ਪੁਲਿਸ ਨੂੰ ਸੌਂਪੇਗੀ ਤਾਂ ਜੋ ਜਾਂਚ ਵਿਚ ਅਤੇ ਹੋਏ ਘਪਲਿਆਂ ਦਾ ਸਮੁੱਚਾ ਸੱਚ ਪਟਿਆਲਾ ਵਾਸੀਆਂ ਸਾਹਮਣੇ ਆ ਸਕੇ | ਜ਼ਿਕਰਯੋਗ ਹੈ ਕਿ ਕਲੱਬ ਦੇ ਲੰਬੇ ਸਮੇਂ ਤੋਂ ਚਲੇ ਆ ਰਹੇ ਸੀਏ-ਕਮ-ਐਡੀਟਰ ਅਸ਼ੋਕ ਗੋਇਲ, ਨੀਰਜ ਜਿੰਦਲ ਤੇ ਹੋਰਨਾਂ ਨੇ ਆਪਣੀਆਂ ਦੋ ਕੰਪਨੀਆਂ ਗੋਇਲ ਐਂਡ ਐਸੋਸੀਏਟ ਕੰਪਨੀ ਤੇ ਗੋਇਲ ਮਹਾਜਨ ਐਂਡ ਐਸੋਸੀਏਟ ਦੇ ਜਰੀਏ ਕਲੱਬ ਦੇ ਖਾਤੇ ਤੋਂ ਸਿੱਧੇ ਤੌਰ 'ਤੇ ਲੱਖਾਂ ਰੁਪਏ ਆਪਣੇ ਖਾਤੇ ਵਿਚ ਟਰਾਂਸਫ਼ਰ ਕਰ ਲਏ ਸਨ ਅਤੇ ਫਿਰ ਇਹ ਆਪਣੇ ਆਪ ਸੱਚੇ ਸਾਬਤ ਹੋਣ ਲਈ ਕਲੱਬ ਦੀ ਮੈਨੇਜਮੈਂਟ ਦੇ 8 ਡਾਇਰੈਕਟਰਾਂ ਖ਼ਿਲਾਫ਼ ਪਟਿਆਲਾ ਪੁਲਿਸ ਕੋਲ ਸ਼ਿਕਾਇਤ ਲੈ ਕੇ ਚਲੇ ਗਏ ਸਨ, ਜਦੋਂ ਕਲੱਬ ਦੇ 8 ਡਾਇਰੈਕਟਰਾਂ ਜਿਨ੍ਹਾਂ ਵਿਚ ਮੌਜੂਦਾ ਪ੍ਰਧਾਨ ਦੀਪਕ ਕੰਪਾਨੀ, ਵਿਕਾਸ ਪੁਰੀ ਤੇ ਹੋਰ ਸਾਰੇ ਸਨ ਨੇ ਐਸ.ਐਸ.ਪੀ. ਪਟਿਆਲਾ ਨੂੰ ਰਿਕਾਰਡ ਸੌਂਪਿਆ ਤਾਂ ਉਨ੍ਹਾਂ ਜਾਂਚ ਲਈ ਇਕ ਆਈਪੀਐਸ ਅਧਿਕਾਰੀ ਦੀ ਅਗਵਾਈ ਵਿਚ ਜਾਂਚ ਕਮੇਟੀ ਬਣਾਈ, ਜਿਸ ਨੇ ਪਹਿਲੀ ਮੁੱਢਲੀ ਜਾਂਚ ਵਿਚ ਇਹ ਪਾਇਆ ਕਿ ਇਨ੍ਹਾਂ ਸੀਏ-ਕਮ-ਐਡੀਟਰਾਂ ਨੇ ਸਾਢੇ ਪੰਜ ਲਖ ਦੇ ਕਰੀਬ ਘਪਲਾ ਕੀਤਾ ਹੈ ਤੇ ਇਸ ਤੋਂ ਬਾਅਦ ਇਨ੍ਹਾਂ ਖ਼ਿਲਾਫ਼ ਧੋਖਾਧੜੀ ਦੇ ਰਿਕਾਰਡ ਨਾਲ ਛੇੜਛਾੜ ਕਰਨ ਦਾ ਕੇਸ ਦਰਜ ਹੋ ਗਿਆ ਸੀ | ਪੰਜਾਬ ਪੁਲਿਸ ਨੇ ਐਫਆਈਆਰ ਦਰਜ ਕਰਕੇ ਰਾਜਿੰਦਰਾ ਜਿੰਮਖਾਨਾ ਐਂਡ ਮਹਿੰਦਰਾ ਕਲੱਬ ਦੀ ਮੌਜੂਦਾ ਮੈਨੇਜਮੈਂਟ ਨੂੰ ਬਾਊਾਡ ਕਰ ਦਿੱਤਾ ਹੈ ਅਤੇ ਆਦੇਸ਼ ਦਿਤੇ ਹਨ ਕਿ ਸਾਲ 2015 ਤ'ੋਂ ਲੈ ਕੇ ਅੱਜ ਤੱਕ ਲਗਭਗ 10 ਸਾਲ ਦਾ ਮੁਕੰਮਲ ਰਿਕਾਰਡ ਪੰਜਾਬ ਪੁਲਸ ਕੋਲ ਪੇਸ਼ ਕੀਤਾ ਜਾਵੇ | ਇਨ੍ਹਾਂ 10 ਸਾਲਾਂ ਵਿਚ ਕਲੱਬ ਵਿਚ ਹਰ ਸਾਲ ਕਰੋੜਾਂ ਰੁਪਏ ਦੇ ਕੰਮ ਕਿਹੜੇ ਹੋਏ ਹਨ, ਕਿਸ ਤਰ੍ਹਾਂ ਹੋਏ ਹਨ, ਖਰਚੇ ਕਿਥੇ ਹੋਏ ਹਨ, ਕਿਥੋਂ ਆਮਦਨੀ ਆਈ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਮੰਤਰੀ ਨਾਇਕ ਵਲੋਂ ਹੜ੍ਹ ਪੀੜਤਾਂ ਨਾਲ ਮੁਲਾਕਾਤ <br/> ਅਗਲੀ ਖ਼ਬਰ ਚੰਗੇ ਕਰਮਾਂ ਨਾਲ ਹੀ ਮੋਕਸ਼ ਦੀ ਪ੍ਰਾਪਤੀ ਹੋ ਸਕਦੀ ਹੈ-ਸਵਾਮੀ ਯਮੁਨਾਪੁਰੀ
Ad Position 24