18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਕੂਲ ਖੇਡਾਂ 'ਚ ਕਕੌਟ ਤੇ ਮਾਜਰੀ ਸਕੂਲ ਦੇ ਖਿਡਾਰੀ ਛਾਏ <br/>

Ad Position 21
No active advertisement
ਅਜੀਤ ਡੈਸਕ 17-10-2025
ਪੁਰਖਾਲੀ, 16 ਅਕਤੂਬਰ (ਅੰਮਿ੍ਤਪਾਲ ਸਿੰਘ ਬੰਟੀ)-ਸੈਂਟਰ ਸਕੂਲ ਹਿਰਦਾਪੁਰ ਦੀਆਂ ਦੋ ਰੋਜ਼ਾ ਖੇਡਾਂ ਸੀ. ਐੱਚ. ਟੀ. ਮੈਡਮ ਜਗਰੂਪ ਕੌਰ ਦੀ ਦੇਖ ਹੇਠ ਕਰਵਾਈਆਂ ਗਈਆਂ | ਇਸ ਖੇਡ ਮੇਲੇ ਦੌਰਾਨ ਮੁੰਡਿਆਂ ਦੀ ਕਬੱਡੀ ਵਿਚ ਕਕੌਟ ਦੀ ਟੀਮ ਨੇ ਪਹਿਲਾ ਤੇ ਮਾਜਰੀ/ਬਰਦਾਰ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਕੁੜੀਆਂ ਦੀ ਕਬੱਡੀ ਦੇ ਵਿਚ ਮਾਜਰੀ/ਹਿਰਦਾਪੁਰ ਦੀ ਟੀਮ ਨੇ ਪਹਿਲਾ ਅਤੇ ਕਕੌਟ ਦੀ ਟੀਮ ਦੂਜੇ ਨੰਬਰ ਤੇ ਰਹੀ | 25 ਕਿੱਲੋ ਕੁਸ਼ਤੀਆਂ ਵਿਚ ਹਰਮਨ ਮਾਜਰੀ ਨੇ ਪਹਿਲਾ 28 ਕਿੱਲੋ ਵਿਚ ਵਿਚ ਪ੍ਰਭਜੋਤ ਕਕੌਟ ਅਤੇ 30 ਕਿੱਲੋ ਵਿਚ ਪਿ੍ਥੀ ਰਾਣਾ ਨੇ ਪਹਿਲਾ ਸਥਾਨ, 32 ਕਿੱਲੋ ਦੇ ਵਿਚ ਮੁਹੰਮਦ ਹਿਰਦਾਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਲੰਬੀ ਛਾਲ ਮੁੰਡਿਆਂ ਵਿਚ ਪਿ੍ਥੀ ਰਾਣਾ ਕਕੌਟ ਨੇ ਪਹਿਲਾ ਸਥਾਨ ਅਤੇ ਨਵਜੋਤ ਸਿੰਘ ਮਾਜਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਕੁੜੀਆਂ ਦੀ ਲੰਬੀ ਛਾਲ ਵਿਚ ਅਮਨ ਹਰੀਪੁਰ ਫ਼ਸਟ ਅਤੇ ਸਿਮਰਨ ਕਕੌਟ ਨੇ ਦੂਜਾ ਸਥਾਨ ਪ੍ਰਾਪਤ ਕੀਤਾ | 100 ਮੀਟਰ ਅਤੇ 200 ਮੀਟਰ ਕੁੜੀਆਂ ਦੀ ਰੇਸ ਦੇ ਵਿਚ ਕਕੌਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਹਰੀਪੁਰ ਨੇ 400 ਮੀਟਰ ਰੇਸ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | 100 ਮੀਟਰ ਵਿਚ ਕਕੌਟ ਸਕੂਲ ਨੇ ਪਹਿਲਾ 200 ਮੀਟਰ ਵਿਚ ਮਾਜਰੀ ਨੇ ਪਹਿਲਾ 400 ਮੀਟਰ ਵਿਚ ਕਕੌਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਕਮਲ ਪੁਨੀਤ ਭਾਗੀ ਮਾਜਰੀ, ਹਰਪ੍ਰੀਤ ਸਿੰਘ ਬਰਦਾਰ, ਰਮਨ ਕੁਮਾਰ ਮਨਚੰਦਾ ਕਕੌਟ, ਰਵਿੰਦਰ ਸਿੰਘ ਕਕੌਟ ਅਤੇ ਜਸਵਿੰਦਰ ਸਿੰਘ ਬ੍ਰਾਹਮਣਵਾਲ ਅਤੇ ਮੈਡਮ ਕੌਸ਼ਲਿਆ ਟਾਂਡਾ, ਪ੍ਰਾਕਿਰਤੀ ਹਰੀਪੁਰ, ਕੋਮਲ ਬ੍ਰਾਹਮਣਵਾਲ, ਹਰਮਨਪ੍ਰੀਤ ਕੌਰ ਮਾਜਰੀ, ਸੀਮਾ ਹਿਰਦਾਪੁਰ ਹਾਜ਼ਰ ਸਨ | ਇਸ ਮੌਕੇ ਮਲਵਿੰਦਰ ਸਿੰਘ ਮੰਡ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਟਿੱਬਾ ਨੰਗਲ ਵਿਖੇ ਬਲਾਕ ਪੱਧਰੀ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ <br/> ਅਗਲੀ ਖ਼ਬਰ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ (ਏਟਕ) ਦੀ ਚੋਣ ਹੋਈ <br/>
Ad Position 24