18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ (ਏਟਕ) ਦੀ ਚੋਣ ਹੋਈ <br/>

Ad Position 21
No active advertisement
ਅਜੀਤ ਡੈਸਕ 17-10-2025
ਰੂਪਨਗਰ, 16 ਅਕਤੂਬਰ (ਸਤਨਾਮ ਸਿੰਘ ਸੱਤੀ)-ਪੀ.ਅੱੈਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ (ਏਟਕ) ਪੰਜਾਬ ਦੇ ਸੱਦੇ 'ਤੇ ਰੂਪਨਗਰ ਸਬ ਡਿਵੀਜ਼ਨ ਦੀ ਚੋਣ ਮੀਟਿੰਗ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਹਰਜਿੰਦਰ ਸਿੰਘ ਅਕਬਰਪੁਰ (ਸਰਕਲ ਪ੍ਰਧਾਨ ਰੂਪਨਗਰ), ਬਨਵਾਰੀ ਲਾਲ ਮੱਟੂ (ਸਰਕਲ ਆਗੂ), ਕਵਲਜੀਤ ਸਿੰਘ (ਸਰਕਲ ਆਗੂ) ਅਤੇ ਰਜਿੰਦਰ ਸਿੰਘ (ਡਿਵੀਜ਼ਨ ਪ੍ਰਧਾਨ ਰੂਪਨਗਰ) ਨੇ ਕੀਤੀ | ਚੋਣ ਪ੍ਰਕਿਰਿਆ ਸਰਬਸੰਮਤੀ ਨਾਲ ਨੇਪਰੇ ਚੜ੍ਹੀ, ਜਿਸ ਵਿਚ ਕਰਮ ਸਿੰਘ ਨੂੰ ਮੁੜ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਚੁਣੇ ਗਏ ਹੋਰ ਅਹੁਦੇਦਾਰਾਂ ਵਿਚ ਜਸਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ,ਅਮਰੀਕ ਸਿੰਘ ਮੀਤ ਪ੍ਰਧਾਨ, ਕੁਲਜੀਤ ਸਿੰਘ ਮੀਤ ਪ੍ਰਧਾਨ,ਰਵਿੰਦਰ ਸਿੰਘ ਸਕੱਤਰ,ਰਾਮ ਸਿੰਘ ਸਹਾਇਕ ਸਕੱਤਰ, ਤਰਨਪ੍ਰੀਤ ਕੌਰ ਪ੍ਰਚਾਰ ਸਕੱਤਰ, ਗੁਰਜੀਤ ਸਿੰਘ ਕੈਸ਼ੀਅਰ, ਸ਼ੁਭਮ ਗਹਿਲੋਤ ਐਡੀਟਰ, ਓਮਾ ਰਾਣੀ ਅਤੇ ਨਿਸ਼ਾ ਰਾਣੀ ਸਲਾਹਕਾਰ ਸ਼ਾਮਲ ਹਨ | ਚੁਣੇ ਗਏ ਅਹੁਦੇਦਾਰਾਂ ਨੇ ਸਰਕਲ ਆਗੂਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਫੈਡਰੇਸ਼ਨ ਦੀ ਟੀਮ ਪੂਰੀ ਤਨਦੇਹੀ ਨਾਲ ਕਰਮਚਾਰੀਆਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖੇਗੀ ਅਤੇ ਜਥੇਬੰਦੀ ਨੂੰ ਹੋਰ ਬੁਲੰਦੀਆਂ ਤੱਕ ਪਹੁੰਚਾਉਣ ਲਈ ਸਿਰਤੋੜ ਯਤਨ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਸਕੂਲ ਖੇਡਾਂ 'ਚ ਕਕੌਟ ਤੇ ਮਾਜਰੀ ਸਕੂਲ ਦੇ ਖਿਡਾਰੀ ਛਾਏ <br/> ਅਗਲੀ ਖ਼ਬਰ ਪਿੰਡ ਚੱਕਲਾਂ ਵਿਖੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ ਲੋਕਾਂ ਨੂੰ ਕੀਤਾ ਜਾਗਰੂਕ
Ad Position 24