17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਮੋਰਿੰਡਾ ਵਿਚ ਨਹੀਂ ਹੋ ਰਿਹਾ ਕੂੜੇ ਦੇ ਢੇਰਾਂ ਦਾ ਹੱਲ, ਅੱਗ ਲਗਾ ਕੇ ਫੂਕਿਆ ਜਾ ਰਿਹਾ ਹੈ ਸ਼ਹਿਰ ’ਚ ਪਿਆ ਕੂੜਾ

ਮੋਰਿੰਡਾ, 17 ਨਵੰਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ ਸ਼ਹਿਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸ਼ਹਿਰ ਦੀ ਕੌਂਸਲ ਦੇ ਕੰਮ ਨਿਰਾਲੇ ਹੀ ਹਨ, ਕਿਉਂਕਿ ਕੂੜਾ ਤਾਂ ਚੁੱਕ ਕੇ ਕਿਸੇ ਡੰਪ ’ਤੇ ਲਿਜਾਉਣ ਦੀ ਬਜਾਏ ਉਸਨੂੰ ਕਈ ਪੁਆਇੰਟਾਂ ’ਤੇ ਇਕੱਠਾ ਕਰਕੇ ਅੱਗ ਲਗਾ ਦਿੱਤੀ ਜਾਂਦੀ ਹੈ। ਇਸੇ ਮਾਮਲੇ ਵਿਚ ਨਾ ਤਾਂ ਸਿਹਤ ਵਿਭਾਗ ਨਗਰ ਕੌਂਸਲ ’ਤੇ ਕੋਈ ਕਾਰਵਾਈ ਕਰ ਰਿਹਾ ਹੈ ਤੇ ਨਾ ਹੀ ਪ੍ਰਦੂਸ਼ਣ ਵਿਭਾਗ ਆਪਣਾ ਫ਼ਰਜ਼ ਨਿਭਾ ਰਿਹਾ ਹੈ।

Ad Position 21
No active advertisement
ਜੌਲੀ ਮਾਰਕੀਟ ਮੋਰਿੰਡਾ ਨੇੜੇ ਪਏ ਕੂੜੇ ਦੇ ਢੇਰ ਨੂੰ ਲਗਾਈ ਅੱਗ ਦੀ ਤਸਵੀਰ। 18-11-2026
ਮੋਰਿੰਡਾ, 17 ਨਵੰਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ ਸ਼ਹਿਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸ਼ਹਿਰ ਦੀ ਕੌਂਸਲ ਦੇ ਕੰਮ ਨਿਰਾਲੇ ਹੀ ਹਨ, ਕਿਉਂਕਿ ਕੂੜਾ ਤਾਂ ਚੁੱਕ ਕੇ ਕਿਸੇ ਡੰਪ ’ਤੇ ਲਿਜਾਉਣ ਦੀ ਬਜਾਏ ਉਸਨੂੰ ਕਈ ਪੁਆਇੰਟਾਂ ’ਤੇ ਇਕੱਠਾ ਕਰਕੇ ਅੱਗ ਲਗਾ ਦਿੱਤੀ ਜਾਂਦੀ ਹੈ। ਇਸੇ ਮਾਮਲੇ ਵਿਚ ਨਾ ਤਾਂ ਸਿਹਤ ਵਿਭਾਗ ਨਗਰ ਕੌਂਸਲ ’ਤੇ ਕੋਈ ਕਾਰਵਾਈ ਕਰ ਰਿਹਾ ਹੈ ਤੇ ਨਾ ਹੀ ਪ੍ਰਦੂਸ਼ਣ ਵਿਭਾਗ ਆਪਣਾ ਫ਼ਰਜ਼ ਨਿਭਾ ਰਿਹਾ ਹੈ। ਇਸ ਸੰਬੰਧੀ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ ਸੁਖਵਿੰਦਰ ਕੌਰ ਗਿੱਲ, ਰਵਿੰਦਰ ਸਿੰਘ ਭੰਗੂ, ਐਡਵੋਕੇਟ ਵਰਿੰਦਰ ਧੀਮਾਨ, ਡਾ. ਨਿਰਮਲ ਧੀਮਾਨ, ਡਾ. ਗੁਰਪ੍ਰੀਤ ਸਿੰਘ ਮਾਵੀ, ਜਸਵੀਰ ਸਿੰਘ ਕੰਗ, ਲਖਵੀਰ ਸਿੰਘ ਗਿੱਲ, ਜਗਪਾਲ ਸਿੰਘ ਕੰਗ, ਵਰਿੰਦਰ ਸਿੰਘ ਹੈਪੀ, ਲਖਵੀਰ ਸਿੰਘ ਲਵਲੀ, ਜਤਿੰਦਰ ਗੁੰਬਰ, ਨੰਬਰਦਾਰ ਜਗਵਿੰਦਰ ਸਿੰਘ ਪੰਮੀ ਆਦਿ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਲਗਪਗ ਦਸ ਸਾਲਾਂ ਤੋਂ ਹੀ ਸ਼ਹਿਰ ਵਾਸੀ ਸੀਵਰੇਜ ਅਤੇ ਕੂੜੇ ਦੀ ਸਮੱਸਿਆ ਤੋਂ ਬਹੁਤ ਪ੍ਰੇਸ਼ਾਨ ਹਨ ਪਰ ਸ਼ਹਿਰ ਵਾਲਿਆਂ ਦੀ ਕੋਈ ਵੀ ਸਰਕਾਰੀ ਕਰਮਚਾਰੀ ਬਾਂਹ ਨਹੀਂ ਫੜ ਰਿਹਾ। ਪਿਛਲੇ ਦਿਨੀਂ ‘ਆਪ’ ਪਾਰਟੀ ਵਲੋਂ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਸ਼ਹਿਰ ਦੇ ਵਿਕਾਸ ਕਰਨ ਦੀਆਂ ਕਾਫ਼ੀ ਗੱਲਾਂ ਕੀਤੀਆਂ ਹਨ ਅਤੇ ਸ਼ਹਿਰ ਵਾਸੀਆਂ ਨੂੰ ਵੀ ਉਨ੍ਹਾਂ ਦੇ ਵਿਹਾਰ ’ਤੇ ਕੁੱਝ ਯਕੀਨ ਹੋਣ ਲੱਗਾ ਸੀ ਕਿ ਉਹ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਹਿਰ ਦੀ ਇਸ ਜਾਇਜ਼ ਸਮੱਸਿਆ ਦਾ ਹੱਲ ਕਰਵਾਉਣਗੇ ਪਰ ਨਗਰ ਕੌਂਸਲ ਵਾਲਿਆਂ ਵਲੋਂ ਪਹਿਲਾਂ ਤਾਂ ਕੂੜੇ ਦੇ ਢੇਰ ਇਕੱਠੇ ਕਰਕੇ ਰੱਖ ਦਿੱਤੇ ਜਾਂਦੇ ਸਨ ਪਰ ਹੁਣ ਇਨ੍ਹਾਂ ਢੇਰਾਂ ਨੂੰ ਕੌਂਸਲ ਵਾਲੇ ਰਾਤ ਸਮੇਂ ਅੱਗ ਲਗਾ ਜਾਂਦੇ ਹਨ, ਜਿਸ ’ਤੇ ਸਾਰੀ ਰਾਤ ਹਵਾ ਜ਼ਹਿਰੀਲੀ ਹੋ ਜਾਂਦੀ ਹੈ ਤੇ ਸ਼ਹਿਰ ਵਾਸੀਆਂ ਨੂੰ ਸਾਹ ਲੈਣ ਵਿਚ ਵੀ ਦਿੱਕਤਾਂ ਆ ਰਹੀਆਂ ਹਨ। ਇਸੇ ਮਾਮਲੇ ’ਚ ਲਖਵੀਰ ਸਿੰਘ ਲਵਲੀ ਦਾ ਕਹਿਣਾ ਹੈ ਕਿ ਬੱਸ ਸਟੈਂਡ ਮੋਰਿੰਡਾ ਲਾਗੇ ਬਹੁਤ ਵੱਡਾ ਢੇਰ ਕੂੜੇ ਦਾ ਪਿਆ ਹੈ, ਜਿਸ ਨੂੰ ਰੋਜ਼ਾਨਾ ਹੀ ਅੱਗ ਲਗਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੋਰਿੰਡਾ ਸ਼ਹਿਰ ਦਾ ਇਹ ਇਲਾਕਾ ਗਾਰਡਨ ਕਲੋਨੀ, ਜੌਲੀ ਮਾਰਕੀਟ ਬਹੁਤ ਵਧੀਆ ਇਲਾਕਾ ਮੰਨਿਆ ਜਾਂਦਾ ਹੈ, ਇਸ ਇਲਾਕੇ ਵਿਚ ਲੋਕੀਂ ਰਿਹਾਇਸ਼ ਕਰਨ ਲਈ ਤਰਸਦੇ ਹਨ ਤੇ ਕਾਫ਼ੀ ਵੱਡੇ ਕਾਰੋਬਾਰੀ ਇਸ ਇਲਾਕੇ ਵਿਚ ਹੀ ਰਹਿੰਦੇ ਹਨ। ਇਸੇ ਇਲਾਕੇ ਵਿਚ ਇਕ ਛੋਟੇ ਬੱਚਿਆਂ ਦਾ ਸਕੂਲ ਹੈ ਅਤੇ ਯੋਗਾ ਸੈਂਟਰ ਵੀ ਲਾਈਨਜ਼ ਵੈੱਲਫੇਅਰ ਸੁਸਾਇਟੀ ਵਲੋਂ ਖੋਲ੍ਹਿਆ ਹੋਇਆ ਹੈ, ਜਿਸ ਵਿਚ ਲੋਕੀ ਯੋਗਾ ਕਰਦੇ ਤੇ ਬੈਡਮਿੰਟਨ ਖੇਡਦੇ ਹਨ। ਜਦੋਂ ਇਸ ਕੂੜੇ ਨੂੰ ਲੱਗੀ ਅੱਗ ਦਾ ਧੂੰਆਂ ਉਸ ਇਲਾਕੇ ਵਿਚ ਜਾ ਵੜਦਾ ਹੈ ਤਾਂ ਯੋਗਾ ਕਰਨ ਵਾਲਿਆਂ ਨੂੰ ਸਵੇਰ ਸਮੇਂ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਸ਼ਹਿਰ ਵਾਸੀਆਂ ਨੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਮੋਰਿੰਡਾ ਦੀ ਇਸ ਗੰਭੀਰ ਸਮੱਸਿਆ ਦਾ ਹੱਲ ਛੇਤੀ ਕਰਵਾਇਆ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਬਲਾਕ ਦੇ ਪਿੰਡਾਂ ਨੂੰ ਖੇਤਾਂ ਲਈ ਨਹਿਰੀ ਪਾਣੀ ਮਿਲਣ ਦਾ ਸੁਪਨਾ ਹੁਣ ਸਾਕਾਰ ਹੋਣ ਕੰਢੇ ਅਗਲੀ ਖ਼ਬਰ ਗਿਆਨੀ ਸੁਖਦੇਵ ਸਿੰਘ ਨਡਾਲੋ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਕੋਮਲ ਗੁਰਮਤਿ ਸੰਗੀਤ ਐਵਾਰਡ ਨਾਲ ਕੀਤਾ ਸਨਮਾਨਿਤ
Ad Position 24