18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਟਿੱਬਾ ਨੰਗਲ ਵਿਖੇ ਬਲਾਕ ਪੱਧਰੀ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ <br/>

Ad Position 21
No active advertisement
ਅਜੀਤ ਡੈਸਕ 17-10-2025
ਨੂਰਪੁਰ ਬੇਦੀ 16 ਅਕਤੂਬਰ (ਵਿੰਦਰਪਾਲ ਝਾਂਡੀਆਂ)-ਬਲਾਕ ਤਖ਼ਤਗੜ੍ਹ ਦੇ ਮੁੰਡੇ ਅਤੇ ਕੁੜੀਆਂ ਦੇ ਫੁੱਟਬਾਲ ਟੂਰਨਾਮੈਂਟ ਦੇ ਕਨਵੀਨਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੜਡੋਲੀਆਂ ਜਗਮੋਹਨ ਸਿੰਘ ਚੌਂਤਾ ਦੀ ਅਗਵਾਈ 'ਚ ਕਰਵਾਇਆ ਗਿਆ ਬਲਾਕ ਪੱਧਰੀ ਫੁੱਟਬਾਲ ਟੂਰਨਾਮੈਂਟ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਟਿੱਬਾ ਨੰਗਲ ਵਿਖੇ ਸ਼ਾਨੋ-ਸ਼ੌਕਤਨਾਲ ਸਮਾਪਤ ਹੋ ਗਿਆ, ਜਿਸ ਵਿਚ ਬਲਾਕ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਰੌਲੀ ਨੇ ਇਸ ਟੂਰਨਾਮੈਂਟ 'ਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ | ਸੈਂਟਰ ਟਿੱਬਾ ਟੱਪਰੀਆਂ ਦਾ ਮੁਕਾਬਲਾ ਕਾਂਗੜ ਸੈਂਟਰ ਨਾਲ ਹੋਇਆ, ਜਿਸ ਵਿਚ ਟਿੱਬਾ ਟੱਪਰੀਆਂ ਦੇ ਨੇ ਕਾਂਗੜ ਨੂੰ ਇਕ ਜ਼ੀਰੋ ਨਾਲ ਹਰਾਇਆ | ਫਾਈਨਲ ਮੁਕਾਬਲਾ ਸੈਂਟਰ ਬਜਰੂੜ ਦਾ ਮੁਕਾਬਲਾ ਸੈਂਟਰ ਟਿੱਬਾ ਟੱਪਰੀਆਂ ਵਿਚ ਹੋਇਆ, ਜਿਸ ਵਿਚ ਬਹੁਤ ਸਖ਼ਤ ਮੁਕਾਬਲੇ ਨਾਲ ਟਿੱਬਾ ਟੱਪਰੀਆਂ ਨੇ ਇੱਕ ਗੋਲ ਕਰਕੇ ਸੈਂਟਰ ਬਜਰੂੜ ਨੂੰ ਹਰਾਇਆ ਅਤੇ ਇਸ ਟਰਾਫੀ ਤੇ ਕਬਜ਼ਾ ਕੀਤਾ | ਕੁੜੀਆਂ ਦੇ ਮੁਕਾਬਲੇ ਵਿਚ ਸੈਂਟਰ ਕਾਂਗੜ ਨੇ ਸੈਂਟਰ ਟਿੱਬਾ ਟੱਪਰੀਆਂ ਦੀ ਕੁੜੀਆਂ ਨੂੰ ਦੋ ਜ਼ੀਰੋ ਦੇ ਮੁਕਾਬਲੇ ਨਾਲ ਇਸ ਟਰਾਫੀ 'ਤੇ ਕਬਜ਼ਾ ਕੀਤਾ | ਸੈਂਟਰ ਕਾਂਗੜ ਫੁੱਟਬਾਲ ਕੁੜੀਆਂ ਦੇ ਕੋਚ ਮਨਦੀਪ ਕੁਮਾਰ ਸਰਥਲੀ ਨੂੰ ਸਾਰੇ ਟੀਚਰਜ ਨੇ ਵਧਾਈ ਦਿੱਤੀ | ਟੂਰਨਾਮੈਂਟ ਨੂੰ ਨੇਪਰੇ ਚਾੜਨ ਲਈ ਕਨਵੀਨਰ ਜਗਮੋਹਨ ਸਿੰਘ ਚੌਤਾ ਨੇ ਸੈਂਟਰ ਹੈਡ ਟੀਚਰ ਧਮਾਣਾ ਸੰਜੀਵ ਕੁਮਾਰ ਮੋਠਾਪੁਰ, ਸੈਂਟਰ ਹੈੱਡ ਟੀਚਰ ਟਿੱਬਾ ਟੱਪਰੀਆਂ ਨਰਿੰਦਰ ਕੁਮਾਰ, ਸੈਂਟਰ ਹੈੱਡ ਟੀਚਰ ਬੈਂਸ ਹਰਪਾਲ ਸਿੰਘ, ਹੈੱਡ ਟੀਚਰ ਸੁਰਿੰਦਰ ਕੁਮਾਰ, ਮਾ. ਰਣਜੀਤ ਸਿੰਘ, ਮਾ. ਭੁਪਿੰਦਰ ਸਿੰਘ, ਮਾ. ਕੁਲਵੰਤ ਸਿੰਘ, ਮਾ. ਇੰਦਰਜੀਤ ਸਿੰਘ ਬਜਰੂੜ, ਮੈਡਮ ਸੁਨੀਤਾ ਦੇਵੀ, ਮਾ. ਲਖਵਿੰਦਰ ਸਿੰਘ, ਹੈੱਡ ਟੀਚਰ ਦਰਬਾਰਾ ਸਿੰਘ, ਹੈੱਡ ਟੀਚਰ ਕੇਸਰ ਸਿੰਘ, ਮਾ. ਹਰਜਿੰਦਰ ਸਿੰਘ ਬਜਰੂੜ, ਮਾ. ਨਵੀਨ ਕੁਮਾਰ ਤੇ ਮਾ. ਸੁਮਿਤ ਸਿੰਘ ਬੰਗਾ ਸਾਹਿਤ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਨੇ ਗਤਕਾ ਚੈਂਪੀਅਨਸ਼ਿਪ-2025 'ਚ ਹਾਸਿਲ ਕੀਤਾ ਤੀਜਾ ਸਥਾਨ <br/> ਅਗਲੀ ਖ਼ਬਰ ਸਕੂਲ ਖੇਡਾਂ 'ਚ ਕਕੌਟ ਤੇ ਮਾਜਰੀ ਸਕੂਲ ਦੇ ਖਿਡਾਰੀ ਛਾਏ <br/>
Ad Position 24