13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਜਨਤਾ ਨਾਲ ਜੁੜੇ ਅਤੇ ਸਮੂਹ ਵਰਕਰਾਂ ਨੂੰ ਨਾਲ ਲੈ ਕੇ ਚੱਲ ਸਕਣ ਵਾਲਾ ਵਿਅਕਤੀ ਹੀ ਬਣੇਗਾ ਜ਼ਿਲ੍ਹਾ ਕਾਂਗਰਸ ਪ੍ਰਧਾਨ- ਆਬਜ਼ਰਵਰ ਸੁਭਾਸ਼ ਚੋਪੜਾ <br/>

Ad Position 21
No active advertisement
ਅਜੀਤ ਡੈਸਕ 21-09-2025
ਨੰਗਲ, 20 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਉਸ ਵਿਅਕਤੀ ਨੂੰ ਹੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਜਿੰਮੇਵਾਰੀ ਹਾਈਕਮਾਂਡ ਸੌਂਪੇਗੀ ਜੋ ਆਮ ਜਨਤਾ ਨਾਲ ਜੁੜਿਆ ਹੋਵੇ ਅਤੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲ ਸਕਣ ਵਾਲੇ ਅਤੇ ਆਮ ਲੋਕਾਂ ਦੇ ਦੁੱਖ ਸੁੱਖ ਦਾ ਭਾਗੀਦਾਰ ਬਣ ਸਕੇ | ਇਨਾਂ ਸ਼ਬਦਾਂ ਦਾ ਖੁਲਾਸਾ ਅੱਜ ਨੰਗਲ ਵਿਖੇ 'ਸੰਗਠਨ ਸਿਰਜਣ ਅਭਿਆਨ' ਤਹਿਤ ਬਲਾਕ ਕਾਂਗਰਸ ਕਮੇਟੀ ਦੇ ਵਰਕਰਾਂ ਅਤੇ ਆਗੂਆਂ ਦੇ ਵਿਚਾਰ ਸੁਣਨ ਲਈ ਪਹੁੰਚੇ ਜ਼ਿਲ੍ਹਾ ਆਬਜ਼ਰਵਰ ਸੁਭਾਸ਼ ਚੋਪੜਾ ਵਲੋਂ ਪੱਤਰਕਾਰਾਂ ਨਾਂਲ ਗੱਲਬਾਤ ਦੌਰਾਨ ਕੀਤਾ ਗਿਆ | ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਦੇ ਆਦੇਸ਼ਾਂ ਤਹਿਤ ਅਤੇ ਬਲਾਕ ਪ੍ਰਧਾਨ ਸੰਜੇ ਸਾਹਨੀ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਵਰਕਰ ਆਪੋ ਆਪਣੇ ਵਿਚਾਰ ਸਾਂਝੇ ਕਰਨ ਲਈ ਪਹੁੰਚੇ ਹੋਏ ਸਨ | ਚੋਪੜਾ ਨੇ ਕਿਹਾ ਕਿ ਕੇਂਦਰ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵਲੋਂ ਜਿਲਾ ਪੱਧਰ ਤੇ ਕਾਂਗਰਸ ਨੂੰ ਕਿਵੇਂ ਮਜਬੂਤ ਬਣਾਇਆ ਜਾਵੇ ਅਤੇ ਵਰਕਰਾਂ ਦੀ ਕੀ ਰਾਇ ਹੈ ਉਹ ਜਾਨਣ ਲਈ ਵਰਕਰ ਮਿਲਣੀ ਰੱਖੀ ਗਈ ਹੈ ਜਿਸਨੂੰ ਸੀਨੀਅਰ ਲੀਡਰਸ਼ਿਪ ਮੂਹਰੇ ਰੱਖਿਆ ਜਾਵੇਗਾ | ਉਨਾਂ ਕਿਹਾ ਕਿ ਜੇਕਰ ਜਿਲੇ ਦਾ ਪ੍ਰਧਾਨ ਮਜ਼ਬੂਤ ਹੋਵੇਗਾ ਤਾਂ ਹੀ ਹੇਠਾਂ ਮੰਡਲ ਅਤੇ ਬਲਾਕ ਮਜ਼ਬੂਤ ਹੋਵੇਗਾ | ਉਨ੍ਹਾਂ ਕਿਹਾ ਕਿ 2027 ਦੀਆਂ ਚੌਣਾਂ ਲਈ ਕਾਂਗਰਸੀ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਜਨਤਾ ਹੁਣ ਸੂਬੇ ਦੀ ਸਿਆਸੀ ਵਾਗਡੋਰ ਕਾਂਗਰਸ ਦੇ ਹੱਥ ਫੜਾਉਣ ਲਈ ਉਤਾਵਲੀ ਹੈ |
ਦਿੱਲੀ ਵਾਲਿਆਂ ਦੇ ਡੰਡੇ ਨਾਲ ਕਾਂਗਰਸ ਇੱਕਜੁੱਟ ਅਤੇ ਇੱਕਮੁੱਠ ਹੋ ਕੇ ਲੜੇਗੀ 2027 ਦੀਆਂ ਚੋਣਾਂ -ਰਾਣਾ ਕੇ. ਪੀ. ਸਿੰਘ
ਕਿਹਾ, ਕਿਤੇ ਮਾੜੇ ਮੋਟੇ ਵਿਚਾਰਕ ਮਤਭੇਦ ਹੋ ਸਕਦੇ ਹਨ : ਸਾਬਕਾ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿਚ ਵਿਰੋਧੀ ਧਿਰ ਦੇ ਆਗੂੂ ਅਤੇ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਚੋਟੀ ਦੇ ਕਾਂਗਰਸ ਲੀਡਰ ਆਬਜ਼ਰਵਰ ਬਣਾ ਕੇ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਪਾਰਟੀ ਦੀ ਮਜਬੂਤੀ ਲਈ ਕਾਂਗਰਸੀ ਵਰਕਰਾਂ ਅਤੇ ਆਗੂਆਂ ਦੇ ਵਿਚਾਰਾਂ ਦੀ ਅਸੈਸਮੈਂਟ ਕਰਨ ਲਈ ਭੇਜੇ ਹਨ ਅਤੇ ਸਾਡੇ ਜ਼ਿਲ੍ਹੇ ਅੰਦਰ ਵੀ ਦਿੱਲੀ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸਪੀਕਰ ਦਿੱਲੀ ਵਿਧਾਨ ਸਭਾ ਸੁਭਾਸ਼ ਚੋਪੜਾ ਨੂੂੰ ਭੇਜਿਆ ਗਿਆ ਹੈ | ਰਾਣਾ ਨੇ ਕਿਹਾ ਕਿ ਜ਼ਿਲੇ ਅੰਦਰ ਕਾਂਗਰਸ ਪਾਰਟੀ ਚੱਟਾਨ ਦੀ ਤਰਾਂ ਮਜਬੂਤ ਹੈ ਕਿਤੇ ਮਾੜਾ ਮੋਟਾ ਵਿਚਾਰਾਂ ਦਾ ਮਤਭੇਦ ਤਾਂ ਹੋ ਸਕਦਾ, ਪਰ ਜਿਨਾ ਵਿਰੋਧੀ ਧਿਰਾਂ ਨਾਲ ਸਾਡੀ ਲੜਾਈ ਹੈ | ਉਨ੍ਹਾਂ ਨਾਲੋਂ ਕਾਂਗਰਸ ਵਧੇਰੇ ਮਜ਼ਬੂਤ ਹੈ | ਉਨਾਂ ਕਿਹਾ ਕਿ ਦਿੱਲੀ ਵਾਲਿਆਂ ਦੇ ਚੱਲੇ ਡੰਡੇ ਨਾਲ ਸਮੁੱਚੀ ਕਾਂਗਰਸ ਪਾਰਟੀ ਇੱਕਜੁੱਟ ਅਤੇ ਇੱਕਮੁੱਠ ਹੋ ਜਾਵੇਗੀ ਅਤੇ ਸਾਰਾ ਕੰਮ ਸੈੱਟ ਹੋ ਜਾਵੇਗਾ ਤੇ 2027 ਵਿਚ ਕਾਂਗਰਸ ਤਕੜੀ ਹੋ ਕੇ ਚੋਣ ਲੜੇਗੀ ਅਤੇ ਫਤਹਿ ਹਾਸਲ ਕਰਾਂਗੇ | ਇਸ ਮੌਕੇ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਅਤੇ ਆਗੂ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਬੇਲਾ ਕਾਲਜ ਵਲੋਂ ਛੇ-ਰੋਜ਼ਾ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਅਗਲੇ ਹਫ਼ਤੇ ਤੋਂ <br/> ਅਗਲੀ ਖ਼ਬਰ ਸਵ. ਕੁਲਦੀਪ ਸਿੰਘ ਡੂਮੇਵਾਲ ਦੀ ਯਾਦ ਵਿਚ ਖ਼ੂਨਦਾਨ ਕੈਂਪ <br/>
Ad Position 24