13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਫਾਸਟ ਫੂਡ ਦੀਆਂ ਰੇਹੜੀਆਂ ਦੀਆਂ ਵਿਸ਼ੇਸ਼ ਚੈਕਿੰਗ ਲਈ ਸਿਵਲ ਸਰਜਨ ਰੂਪਨਗਰ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 21-09-2025
ਘਨੌਲੀ, 20 ਸਤੰਬਰ (ਜਸਵੀਰ ਸਿੰਘ ਸੈਣੀ)-ਘਨੌਲੀ ਜਾਗਦੀਆਂ ਜਮੀਰਾਂ ਕਮੇਟੀ ਘਨੌਲੀ ਵਲੋਂ ਜੋ ਰੂਪਨਗਰ ਸ਼ਹਿਰ , ਘਨੌਲੀ ਤੇ ਨੂੰਹੋ ਕਲੋਨੀ ਵਿਖੇ ਲਗਾ ਰਹੇ ਪ੍ਰਵਾਸੀ ਦੀਆਂ ਖਾਣ ਪੀਣ ਵਾਲੀਆਂ ਵਸਤੂਆਂ ਦੀ ਵਿਸ਼ੇਸ਼ ਚੈਕਿੰਗ ਤੇ ਸੈਂਪਲ ਭਰਨ ਦੀ ਮੰਗ ਨੂੰ ਲੈ ਕੇ ਸਿਵਲ ਸਰਜਨ ਸੁਖਵਿੰਦਰਜੀਤ ਸਿੰਘ ਰੂਪਨਗਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਪ੍ਰਗਟ ਸਿੰਘ ਘਨੌਲੀ, ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਅਲੀਪੁਰ ਗੁਰਦੀਪ ਸਿੰਘ ਲੈਰਾ, ਮੰਗਲ ਸਿੰਘ ਨੇ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਕਿ ਜਿੱਥੇ ਇਨ੍ਹਾਂ ਰੇਹੜੀਆਂ ਵਾਲਿਆਂ ਕੋਈ ਫੂਡ ਲਾਇਸੈਂਸ ਨਹੀਂ ਉੱਥੇ ਹੀ ਲੋਕਾਂ ਨੂੰ ਗੰਦਗੀ ਖਿੱਲਾਂ ਕੇ ਕਈ ਬਿਮਾਰੀਆਂ ਲਗਾ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਕਿ ਇਹਨਾਂ ਦੀ ਰੇਹੜੀਆਂ ਤੇ ਕੋਈ ਸਾਫ਼ ਸਫ਼ਾਈ ਨਹੀਂ ਹਨ ਤੇ ਜਿੱਥੇ ਇਹ ਫਾਸਟ ਫੂਡ ਤਿਆਰ ਕਰਦੇ ਹਨ | ੳੱੁਥੇ ਵੀ ਸਫ਼ਾਈ ਦਾ ਬਿਲਕੁਲ ਧਿਆਨ ਨਹੀਂ ਦਿੰਦੇ | ਉਨ੍ਹਾਂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਇਹਨਾਂ ਦੀਆਂ ਰੇਹੜੀਆਂ ਤੇ ਖਾਣ ਪੀਣ ਦੀਆਂ ਵਸਤੂਆਂ ਦੀ ਸੈਂਪਲਿੰਗ ਕੀਤੀ ਜਾਵੇਗੀ ਤੇ ਜੇਕਰ ਸੈਂਪਲ ਫੈਲ ਪਾਏ ਗਏ ਤਾਂ ਕਿਸੇ ਵੀ ਕੀਮਤ 'ਚ ਇਹਨਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ |


Ad Position 22
No active advertisement
ਪਿਛਲੀ ਖ਼ਬਰ ਨਹਿਰੂ ਭਵਨ ਬਰਾਰੀ ਨੰਗਲ ਡੈਮ ਵਿਖੇ ਅੱਜ ਰਾਜ ਸਭਾ ਮੈਂਬਰ ਸੰਧੂ ਦੀ ਅਗਵਾਈ ਹੇਠ ਲੱਗੇਗਾ ਮੈਗਾ ਮਲਟੀਸਪੈਸ਼ਲਿਟੀ ਮੁਫ਼ਤ... ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲਗਾਇਆ ਦਵਾਈਆਂ ਦਾ ਲੰਗਰ
Ad Position 24