03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸੋਨਾਲੀਕਾ ਵਲੋਂ 27,028 ਟਰੈਕਟਰਾਂ ਦੀ ਸਭ ਤੋਂ ਵੱਧ ਮਹੀਨਾਵਾਰ ਵਿਕਰੀ ਨਾਲ ਰਿਕਾਰਡ ਤੋੜ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 05-11-2025
ਚੰਡੀਗੜ੍ਹ, 4 ਨਵੰਬਰ (ਅ.ਬ.)-ਸੋਨਾਲੀਕਾ ਟਰੈਕਟਰਾਂ ਨੇ ਅਕਤੂਬਰ 2025 ਵਿਚ 27,028 ਟਰੈਕਟਰਾਂ ਦੀ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ ਮਹੀਨਾਵਾਰ ਵਿਕਰੀ ਦਰਜ ਕੀਤੀ | ਸੋਨਾਲੀਕਾ ਨੇ ਮੋਹਰੀ ਟਰੈਕਟਰ ਬ੍ਰਾਂਡਾਂ ਵਿਚ 34.8 ਫੀਸਦੀ ਦੀ ਸਭ ਤੋਂ ਵੱਧ ਸਮੁੱਚੀ ਵਾਧਾ ਪ੍ਰਾਪਤ ਕੀਤਾ, ਜੋ ਕਿ ਸਮੁੱਚੇ ਉਦਯੋਗ ਪ੍ਰਦਰਸ਼ਨ (ਅਨੁਮਾਨਿਤ) ਨਾਲੋਂ 2.3 ਗੁਣਾ ਵੱਧ ਹੈ | ਕੰਪਨੀ ਨੇ ਇਸ ਮਹੀਨੇ 2.2 ਫੀਸਦੀ ਅੰਕ (ਅਨੁਮਾਨਿਤ) ਦਾ ਸਭ ਤੋਂ ਵੱਧ ਮਾਰਕੀਟ ਸ਼ੇਅਰ ਵਾਧਾ ਵੀ ਦਰਜ ਕੀਤਾ, ਜੋ ਇਸਦੇ ਕਿਸਾਨ-ਕੇਂਦਿ੍ਤ ਪਹੁੰਚ, ਨਵੀਨਤਾ ਤੇ ਮਜ਼ਬੂਤ ਟੀਮ ਵਰਕ ਨੂੰ ਦਰਸਾਉਂਦਾ ਹੈ | ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਦੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਰਮਨ ਮਿੱਤਲ ਨੇ ਕਿਹਾ, ਅਕਤੂਬਰ 2025 ਟਰੈਕਟਰਾਂ 'ਤੇ ਜੀ. ਐਸ. ਟੀ. ਵਿਚ ਕਟੌਤੀ ਤੋਂ ਬਾਅਦ ਸਭ ਤੋਂ ਸਫਲ ਮਹੀਨਾ ਸੀ ਤੇ ਅਜਿਹੀਆਂ ਮਹੱਤਵਪੂਰਨ ਪ੍ਰਾਪਤੀਆਂ ਸਾਡੀ ਵਚਨਬੱਧਤਾ ਤੇ ਸਹਿਯੋਗ ਦਾ ਪ੍ਰਮਾਣ ਹਨ | ਸਾਡੇ ਦੁਆਰਾ ਬਣਾਇਆ ਜਾਣ ਵਾਲਾ ਹਰ ਭਾਰੀ-ਡਿਊਟੀ ਟਰੈਕਟਰ ਸਸ਼ਕਤੀਕਰਨ ਦਾ ਪ੍ਰਤੀਕ ਹੈ ਤੇ ਅਸੀਂ ਭਾਰਤ ਨੂੰ ਅੱਗੇ ਵਧਾਉਣ ਵਾਲੀਆਂ ਸਫਲਤਾ ਦੀਆਂ ਕਹਾਣੀਆਂ ਬਣਾਉਣ ਵਿਚ ਕਿਸਾਨਾਂ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ |
Ad Position 22
No active advertisement
ਪਿਛਲੀ ਖ਼ਬਰ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ 57 ਕਰੋੜ ਰੁਪਏ ਤੋਂ ਵੱਧ ਦੀ ਹੋਈ ਜ਼ਬਤੀ-ਸਿਬਿਨ ਸੀ <br/> ਅਗਲੀ ਖ਼ਬਰ ਆਸਟ੍ਰੇਲੀਆ ਭੇਜਣ ਦੇ ਨਾਂਅ 'ਤੇ 19 ਲੱਖ ਦੀ ਠੱਗੀ, ਐੱਨ. ਆਰ. ਆਈ. ਖ਼ਿਲਾਫ਼ ਮਾਮਲਾ ਦਰਜ
Ad Position 24