02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪੇਪਰਲੈੱਸ ਤੇ ਸਮਾਰਟਫ਼ੋਨ ਆਧਾਰਿਤ ਹੋਵੇਗੀ 'ਜਨਗਣਨਾ 2027', ਸਫ਼ਲ ਡਿਜੀਟਲ ਜਨਗਣਨਾ ਲਈ ਸਹਿਯੋਗ ਦੀ ਅਪੀਲ <br/>

Ad Position 21
No active advertisement
ਚੰਡੀਗੜ੍ਹ 'ਚ 'ਜਨਗਣਨਾ 2027' ਨੂੰ ਪੂਰੀ ਤਰ੍ਹਾਂ ਡਿਜੀਟਲ, ਪੇਪਰਲੈੱਸ ਤੇ ਸਮਾਰਟਫ਼ੋਨ ਅਧਾਰਿਤ ਤਰੀਕੇ ਨਾਲ ਕਰਵਾਏ ਜਾਣ ਸੰਬੰਧੀ ਤਿੰਨ ਦਿਨਾਂ ਦਾ ਪ੍ਰੀ-ਟੈਸਟ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਡਾ. ਨਵਜੋਤ ਖੋਸਾ ਤੇ ਚੰਡੀਗੜ੍ਹ ਕੇਂਦਰੀ ਦੇ ਐਸ. ਡੀ. ਐਮ. ਨਵੀਨ | ਤਸਵੀਰ : ਗੁਰਿੰਦਰ ਸਿੰਘ <br/> 05-11-2025
ਚੰਡੀਗੜ੍ਹ, 4 ਨਵੰਬਰ (ਸੰਦੀਪ ਕੁਮਾਰ ਮਾਹਨਾ)-ਆਉਣ ਵਾਲੀ ਜਨਗਣਨਾ 2027 ਨੂੰ ਪੂਰੀ ਤਰ੍ਹਾਂ ਡਿਜੀਟਲ, ਪੇਪਰਲੈੱਸ ਤੇ ਸਮਾਰਟਫ਼ੋਨ ਅਧਾਰਿਤ ਤਰੀਕੇ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਤਿਆਰੀਆਂ ਦੇ ਤਹਿਤ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ, ਸੈਕਟਰ 11, ਚੰਡੀਗੜ੍ਹ ਵਿਖੇ ਤਿੰਨ ਦਿਨਾਂ ਦਾ ਪ੍ਰੀ-ਟੈਸਟ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ | ਸੀਨੀਅਰ ਅਧਿਕਾਰੀ ਤੇ ਲੀਡ ਟ੍ਰੇਨਰਾਂ ਵਲੋਂ ਫ਼ੀਲਡ ਸਟਾਫ਼ ਨੂੰ ਹਾਊਸ ਲਿਸਟਿੰਗ ਪ੍ਰਕਿਰਿਆਵਾਂ, ਗਣਨਾ ਨਿਰਦੇਸ਼ਾਂ, ਡਿਜੀਟਲ ਦਿਸ਼ਾ-ਨਿਰਦੇਸ਼ਾਂ, ਸਵੈ-ਗਣਨਾ ਦੇ ਵਿਕਲਪਾਂ ਤੇ ਗਣਨਾਕਾਰਾਂ ਤੇ ਸੁਪਰਵਾਇਜ਼ਰਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ | ਟ੍ਰੇਨਰਾਂ ਨੇ ਦਸਤਾਵੇਜ਼ੀਕਰਨ, ਸਮਾਂ-ਸੀਮਾਵਾਂ ਤੇ ਕਾਰਜ ਦੌਰਾਨ ਡਿਜੀਟਲ ਉਪਕਰਣਾਂ ਦੇ ਪ੍ਰਭਾਵਸ਼ਾਲੀ ਉਪਯੋਗ ਬਾਰੇ ਵੀ ਚਾਨਣਾ ਪਾਇਆ | ਫ਼ੀਲਡ ਅਪਰੇਸ਼ਨ (ਪ੍ਰੀ-ਟੈਸਟ) ਦਾ ਅਸਲ ਸੰਚਾਲਨ 10 ਨਵੰਬਰ ਤੋਂ 30 ਨਵੰਬਰ, 2025 ਤੱਕ ਸੈਕਟਰ 22 ਤੇ ਸਾਰੰਗਪੁਰ ਦੇ ਚੁਣੇ ਖੇਤਰਾਂ ਵਿਚ ਕੀਤਾ ਜਾਵੇਗਾ | ਇਨ੍ਹਾਂ ਖੇਤਰਾਂ ਦੇ ਚੁਣੇ ਵਾਰਡਾਂ 'ਚ ਵਿਸਤਿ੍ਤ ਕਾਰਜ ਕੀਤਾ ਜਾਵੇਗਾ | ਡਾਇਰੈਕਟੋਰੇਟ ਆਫ਼ ਸੈਂਸਸ (ਜਨਗਣਨਾ) ਅਪਰੇਸ਼ਨਸ, ਚੰਡੀਗੜ੍ਹ ਦੇ ਡਾਇਰੈਕਟਰ ਡਾ. ਨਵਜੋਤ ਖੋਸਾ ਨੇ ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਉਣ ਵਾਲੀ ਜਨਗਣਨਾ ਪੂਰੀ ਤਰ੍ਹਾਂ ਡਿਜੀਟਲ ਮੋਡ ਵਿਚ ਹੋਵੇਗੀ | ਉਨ੍ਹਾਂ ਨੇ ਕਿਹਾ ਕਿ ਸਟੀਕ ਤੇ ਸਮੇਂ ਸਿਰ ਡੇਟਾ ਇਕੱਠਾ ਕਰਨਾ ਬਹੁਤ ਜ਼ਰੂਰੀ ਹੈ, ਜਿਸ ਲਈ ਹਰ ਪੱਧਰ 'ਤੇ ਸਮਰੱਥਾ ਨਿਰਮਾਣ ਤੇ ਟ੍ਰੇਨਿੰਗ ਲਾਜ਼ਮੀ ਹੈ ਤਾਂ ਜੋ ਭਰੋਸੇਯੋਗ ਤੇ ਗੁਣਵੱਤਾਪੂਰਨ ਅੰਕੜੇ ਹਾਸਲ ਹੋ ਸਕਣ | ਉਨ੍ਹਾਂ ਦੱਸਿਆ ਕਿ ਨਾਗਰਿਕਾਂ ਲਈ ਸਵੈ-ਗਣਨਾ ਦੀ ਸੁਵਿਧਾ ਵੀ ਉਪਲਬਧ ਹੋਵੇਗੀ, ਜਿਸ ਰਾਹੀਂ ਲੋਕ ਆਪਣੇ ਅੰਕੜੇ ਆਨਲਾਈਨ ਭਰ ਸਕਣਗੇ | ਚੰਡੀਗੜ੍ਹ ਕੇਂਦਰੀ ਦੇ ਐਸ. ਡੀ. ਐਮ. ਨਵੀਨ ਨੇ ਆਪਣੇ ਮੁੱਖ ਭਾਸ਼ਨ ਦੌਰਾਨ ਕਿਹਾ ਕਿ ਜਨਗਣਨਾ 2027 ਪੂਰੀ ਤਰ੍ਹਾਂ ਸਮਾਰਟਫੋਨ ਅਧਾਰਿਤ ਡਿਜੀਟਲ ਜਨਗਣਨਾ ਹੋਵੇਗੀ | ਫ਼ੀਲਡ ਕਰਮਚਾਰੀ ਮੋਬਾਈਲ ਐਪਸ ਰਾਹੀਂ ਸਿੱਧਾ ਡੇਟਾ ਇਕੱਠਾ ਕਰਨਗੇ, ਜਿਸ ਨਾਲ ਪੂਰੀ ਪ੍ਰਕਿਰਿਆ ਤੇਜ਼ ਤੇ ਪਾਰਦਰਸ਼ੀ ਬਣੇਗੀ |
ਦੋ ਪੜਾਵਾਂ 'ਚ ਕੀਤੀ ਜਾਵੇਗੀ ਜਨਗਣਨਾ 2027
ਘਰਾਂ ਦਾ ਸੂਚੀਕਰਨ ਤੇ ਘਰਾਂ ਦੀ ਜਨਗਣਨਾ-1 ਅਪ੍ਰੈਲ ਤੋਂ 30 ਸਤੰਬਰ 2026 ਦੇ ਵਿਚਕਾਰ ਕਿਸੇ ਇਕ ਮਹੀਨੇ 'ਚ
ਅਬਾਦੀ ਗਣਨਾ-9 ਫਰਵਰੀ ਤੋਂ 28 ਫਰਵਰੀ 2027 ਤੱਕ
ਦੋਵੇਂ ਪੜਾਅ ਪੂਰੀ ਤਰ੍ਹਾਂ ਡਿਜੀਟਲ ਤਰੀਕੇ ਨਾਲ ਸੰਪੰਨ ਕੀਤੇ ਜਾਣਗੇ |
ਆਖ਼ਰ 'ਚ ਜਨਗਣਨਾ ਡਾਇਰੈਕਟਰ ਡਾ. ਨਵਜੋਤ ਖੋਸਾ ਨੇ ਚੰਡੀਗੜ੍ਹ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰੀ-ਟੈਸਟ ਅਭਿਆਸ ਦੌਰਾਨ ਪੂਰਾ ਸਹਿਯੋਗ ਤੇ ਸਮਰਥਨ ਦੇਣ, ਸਹੀ ਜਾਣਕਾਰੀ ਮੁਹੱਈਆ ਕਰਵਾਉਣ ਤੇ ਫ਼ੀਲਡ ਸਟਾਫ਼ ਨਾਲ ਮਿਲ ਕੇ ਇਸ ਮਹੱਤਵਪੂਰਨ ਰਾਸ਼ਟਰੀ ਅਭਿਆਨ ਨੂੰ ਸਫ਼ਲ ਬਣਾਉਣ 'ਚ ਆਪਣਾ ਯੋਗਦਾਨ ਪਾਉਣ |

Ad Position 22
No active advertisement
ਪਿਛਲੀ ਖ਼ਬਰ ਓਵਰਲੋਡ ਟਿੱਪਰਾਂ ਤੇ ਟਰੈਕਟਰ-ਟਰਾਲੀਆਂ ਨੇ ਡੇਰਾਬੱਸੀ ਹਲਕੇ ਦੇ ਲੋਕਾਂ ਦੀ ਜਾਨ ਆਫ਼ਤ 'ਚ ਪਾਈ <br/> ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਤੋਂ ਚਾਂਦਨੀ ਚੌਕ ਤੱਕ ਸਜਾਏ ਜਾਣ ਵਾਲੇ ਨਗਰ ਕੀਰਤਨ ਦਾ ਖਰੜ ਵਿਖੇ ਕੀਤਾ ਜਾਵੇਗਾ ਸਵਾਗਤ <br/>
Ad Position 24