18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਚੰਡੀਗੜ੍ਹ ਹਸਪਤਾਲ ਵਿਖੇ ਮੈਡੀਸਨ ਤੇ ਅੱਖਾਂ ਦਾ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 17-10-2025
ਕੁਰਾਲੀ, 16 ਅਕਤੂਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਦੇ ਰੋਪੜ ਮਾਰਗ 'ਤੇ ਸਥਿਤ ਚੰਡੀਗੜ੍ਹ ਹਸਪਤਾਲ ਵਿਖੇ ਮੈਡੀਸਨ ਅਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਪ੍ਰਬੰਧਕ ਦਵਿੰਦਰ ਸਿੰਘ ਠਾਕੁਰ ਤੇ ਡਾ. ਰਾਜਿੰਦਰ ਸਿੰਘ ਦੀ ਦੇਖ-ਰੇਖ ਹੇਠ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ ਅਤੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਮੁੰਧੋਂ ਵਲੋਂ ਕੀਤਾ ਗਿਆ | ਕੈਂਪ ਦੌਰਾਨ ਮੈਡੀਸਨ ਡਾਕਟਰ ਨੀਤੀ ਅਤੇ ਅੱਖਾਂ ਤੇ ਦੰਦਾਂ ਦੇ ਡਾਕਟਰ ਮਨਜੋਤ ਸਿੰਘ ਮਾਹੀ ਤੇ ਸੁਦਾਕਰ ਯਾਦਵ ਵਲੋਂ ਜਿੱਥੇ ਲਗਪਗ 50 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ, ਉਥੇ ਹੀ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਮਨੀਸ਼ਾ, ਪ੍ਰਭਜੋਤ ਕੌਰ, ਅਰਾਤੀ ਤੇ ਜਸਵਿੰਦਰ ਕੌਰ ਸਮੇਤ ਹਸਪਤਾਲ ਦਾ ਹੋਰ ਸਟਾਫ਼ ਵੀ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਐੱਸ. ਸੀ. ਸਿਖਿਆਰਥੀਆਂ ਲਈ ਮੁਫ਼ਤ ਡੇਅਰੀ ਸਿਖਲਾਈ 27 ਤੋਂ ਅਗਲੀ ਖ਼ਬਰ ਸ਼ਿਕਾਗੋ ਮੈਰਾਥਨ ਵਿਚ ਭੁਲੱਥ ਦੇ ਨੌਜਵਾਨ ਅਨੂਰੁੱਧ ਰਾਏ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਚਮਕੀ ਪੰਜਾਬ ਸਮੇਤ ਨਗਰ ਭੁਲੱਥ ਦੀ...
Ad Position 24