18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸ਼ਿਕਾਗੋ ਮੈਰਾਥਨ ਵਿਚ ਭੁਲੱਥ ਦੇ ਨੌਜਵਾਨ ਅਨੂਰੁੱਧ ਰਾਏ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਚਮਕੀ ਪੰਜਾਬ ਸਮੇਤ ਨਗਰ ਭੁਲੱਥ ਦੀ ਪਹਿਚਾਣ <br/>

Ad Position 21
No active advertisement
ਅਜੀਤ ਡੈਸਕ 17-10-2025
ਭੁਲੱਥ, 16 ਅਕਤੂਬਰ (ਮਨਜੀਤ ਸਿੰਘ ਰਤਨ)-ਦੁਨੀਆ ਭਰ ਦੀਆਂ ਪ੍ਰਸਿੱਧ ਤੇ ਸਿਰਮੌਰ ਵਿਸ਼ੇਸ਼ ਮੈਰਾਥਨਾਂ ਵਿਚੋਂ ਇਕ, ਸ਼ਿਕਾਗੋ ਮੈਰਾਥਨ (ਯੂ.ਐਸ.ਏ.) ਵਿਚ ਭੁਲੱਥ ਦੇ ਨੌਜਵਾਨ ਅਨੁਰੁੱਧ ਰਾਏ (ਕਰਨ ਕਾਲੀਆ) ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦਾ ਮਾਣ ਵਧਾਇਆ ਹੈ | ਕਰਨ ਕਾਲੀਆ ਨੇ ਖਿਡਾਰੀਆਂ ਨੂੰ ਚਣੋਤੀ ਦਿੰਦੇ ਹੋਏ ਇਸ ਮਹੱਤਵ ਪੂਰਨ 42.195 ਕਿੱਲੋਮੀਟਰ ਮੈਰਾਥਨ ਨੂੰ ਸਮਾਂ 5 ਘੰਟੇ (5:04:27) ਵਿਚ ਅੰਜਾਮ ਦਿੰਦੇ ਹੋਏ ਪੂਰੀ ਕਰਕੇ ਸਫਲਤਾ ਹਾਸਲ ਕੀਤੀ ਅਤੇ ਆਪਣੀ ਮਿਹਨਤ ਤੇ ਦਿ੍ੜ੍ਹ ਇਰਾਦੇ ਦਾ ਸਬੂਤ ਦਿੱਤਾ | ਇਸ ਪ੍ਰਸਿੱਧ ਮੈਰਾਥਨ ਵਿਚ ਭਾਗ ਲੈਣਾ ਆਪਣੇ ਆਪ ਵਿਚ ਇਕ ਵੱਡੀ ਉਪਲਬਧੀ ਤੇ ਕਿਸੇ ਸੰਘਰਸ਼ ਤੋਂ ਘੱਟ ਨਹੀਂ ਹੈ ਤੇ ਇਸ ਵਿਚ ਭਾਗ ਲੈਣਾ ਤੇ ਸਫਲਤਾਪੂਰਵਕ ਪੂਰਾ ਕਰਨਾ ਮਿਹਨਤ, ਜਨੂਨ ਅਤੇ ਸਬਰ ਤੇ ਸਿਦਕ ਦੀ ਮਿਸਾਲ ਹੈ | ਇਸ ਮੌਕੇ ਮੈਰਾਥਨ ਵਲੋਂ ਕਰਨ ਕਾਲੀਆ ਨੂੰ ਇਕ ਮੈਡਲ ਪਹਿਨਾਂ ਕੇ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਕਿ ਨੌਜਵਾਨ ਕਰਨ ਕਾਲੀਆ ਪਹਿਲਾਂ ਵੀ ਭਾਰਤ ਦੇ ਕਈ ਸੂਬਿਆਂ ਤੇ ਸ਼ਹਿਰਾਂ ਵਿਚ ਦਰਜਨਾਂ ਹੀ ਮੈਰਾਥਨਾਂ ਵਿਚ ਚੰਗੇ ਨਤੀਜੇ ਹਾਸਲ ਕਰ ਚੁੱਕੇ ਹਨ, ਜਿਸ ਕਰਕੇ ਉਨ੍ਹਾਂ ਨੂੰ ਪੰਜਾਬ ਦੀ ਮੈਰਾਥਨ ਜਗਤ ਤੇ ਇਸ ਖੇਤਰ ਦੀ ਇੱਕ ਮੁੱਖ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ | ਇਸ ਸਬੰਧੀ ਕਰਨ ਕਾਲੀਆ ਨੇ ਕਿਹਾ ਕਿ ਮੈਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਸਮਾਜ ਤੇ ਨੌਜਵਾਨੀ ਲਈ ਪ੍ਰੇਰਣਾ ਸਰੋਤ ਨਾਮੀ ਮੈਰਾਥਨ ਖਿਡਾਰੀ ਸੂਝਵਾਨ ਇਨਸਾਨ ਪਿ੍ੰਸੀਪਲ ਸੁਨੀਲ ਸ਼ਰਮਾ ਦੀ ਪੇ੍ਰਰਨਾ ਤੇ ਉਨ੍ਹਾਂ ਦੀ ਕੀਤੀ ਸੰਗਤ ਸਦਕਾ ਹੈ, ਜਦਕਿ ਮੇਰੇ ਵੱਡੇ ਭਰਾ ਭਾਰਤੀ ਸੈਨਿਕ ਸ਼੍ਰੀ ਬਚਿੱਤਰ ਕੁਮਾਰ (ਵਰੁਣ ਕਾਲੀਆ) ਜੀ ਦਾ ਸਹਿਯੋਗ ਹਰ ਪੜਾਅ 'ਤੇ ਮੇਰੇ ਨਾਲ ਰਿਹਾ | ਇਸ ਮੌਕੇ ਨਗਰ ਭੁਲੱਥ ਦੇ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਕਰਨ ਕਾਲੀਆ ਨੂੰ ਮੁਬਾਰਕਾਂ ਦਿੰਦੇ ਹੋਏ ਭਵਿੱਖ ਵਿਚ ਹੋਰ ਕਾਮਯਾਬੀ ਦੀ ਸ਼ੁੱਭਕਾਮਨਾਵਾਂ ਦਿੱਤੀਆਂ | ਨਗਰ ਨਿਵਾਸੀ ਨੇ ਕਿਹਾ ਅਰਦਾਸ ਕਰਦੇ ਕਿ ਇਸੇ ਤਰ੍ਹਾਂ ਪਰਿਵਾਰ ਤੇ ਪਿੰਡ ਦਾ ਨਾਮ ਰੌਸ਼ਨ ਕਰਨ ਵਿਚ ਕਰਨ ਕਾਲੀਆ ਹਮੇਸ਼ਾ ਯਤਨਸ਼ੀਲ ਰਹੇ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਹਸਪਤਾਲ ਵਿਖੇ ਮੈਡੀਸਨ ਤੇ ਅੱਖਾਂ ਦਾ ਕੈਂਪ ਲਗਾਇਆ <br/> ਅਗਲੀ ਖ਼ਬਰ ਅਧਿਆਪਕਾਂ ਨੂੰ ਤਨਖ਼ਾਹਾਂ ਤੱਕ ਨਹੀਂ ਦੇ ਰਹੀ ਸਿੱਖਿਆ ਕ੍ਰਾਂਤੀ ਦੇ ਝੂਠੇ ਦਾਅਵੇ ਕਰਨ ਵਾਲੀ ਸਰਕਾਰ- ਮੋਨਿਕਾ ਸ਼ਰਮਾ <b...
Ad Position 24