13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਡੇਰਾਬੱਸੀ ਪੁਲਿਸ ਵਲੋਂ 90 ਲੱਖ ਤੋਂ ਵੱਧ ਦੀ ਠੱਗੀ ਸੰਬੰਧੀ 18 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 21-09-2025
ਡੇਰਾਬੱਸੀ, 20 ਸਤੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਪੁਲਿਸ ਨੇ ਲੱਖਾਂ ਰੁ. ਦੀ ਠੱਗੀ ਸੰਬੰਧੀ 18 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਹ ਮਾਮਲਾ ਜ਼ਿਲ੍ਹਾ ਪੁਲਿਸ ਮੁਖੀ ਦੇ ਨਿਰਦੇਸ਼ਾਂ ਮਗਰੋਂ ਦਰਜ਼ ਕੀਤਾ ਗਿਆ ਹੈ | ਇਸ ਸੰਬੰਧ 'ਚ ਸ਼ਿਕਾਇਤਕਰਤਾ ਅਮਰਜੀਤ ਸਿੰਘ ਪੁੱਤਰ ਨੰਦ ਸਿੰਘ ਵਾਸੀ ਸੈਕਟਰ-77 ਮੁਹਾਲੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਸ ਨਾਲ ਹੈਵਲ ਵਿਲਾ ਬਣਾਉਣ ਦੇ ਨਾਂਅ 'ਤੇ 90,15,750 ਰੁ. ਦੀ ਠੱਗੀ ਹੋਈ ਹੈ | ਪੈਸੇ ਵਾਪਸ ਮੰਗਣ 'ਤੇ ਮੁਲਜ਼ਮ ਨਾ ਸਿਰਫ਼ ਰਕਮ ਵਾਪਸ ਕਰਨ ਤੋਂ ਇਨਕਾਰ ਕਰ ਰਹੇ ਹਨ, ਸਗੋਂ ਗੈਂਗਸਟਰਾਂ ਰਾਹੀਂ ਧਮਕੀਆਂ ਵੀ ਦਿਵਾ ਰਹੇ ਹਨ | ਮਾਮਲੇ ਦੀ ਜਾਂਚ ਉਪਰੰਤ ਐਸ. ਐਸ. ਪੀ. ਦੇ ਹੁਕਮਾਂ 'ਤੇ ਡੇਰਾਬੱਸੀ ਪੁਲਿਸ ਨੇ 18 ਵਿਅਕਤੀਆਂ ਖ਼ਿਲਾਫ਼ ਬੀ. ਐਨ. ਐਸ. ਦੀ ਧਾਰਾ 406 ਅਤੇ 420 ਤਹਿਤ ਕੇਸ ਦਰਜ ਕੀਤਾ ਹੈ | ਮੁਲਜ਼ਮਾਂ 'ਚ ਸੋਹਣ ਸਿੰਘ ਸਿੰਗਲਾ, ਅਸ਼ੋਕ ਸਿੰਗਲਾ, ਮੋਹਿਤ ਸ਼ਰਮਾ, ਉਸ ਦੀ ਪਤਨੀ ਪੂਜਾ ਕੌਸ਼ਲ, ਸਵਾਸਤਿਕ ਟ੍ਰੇਡਜ਼ (ਪਿੰਜੌਰ), ਰੋਹਿਤ ਸ਼ਰਮਾ, ਸੋਹਿਤ ਸ਼ਰਮਾ, ਜਸਮਿਤ ਸੰਧੂ, ਹਰੀਸ਼, ਧਰਮਪਾਲ, ਅਮਰਦੀਪ, ਸ਼ੁਭਮ, ਸ਼ਿਵਾ ਟ੍ਰੇਡਜ਼, ਰਾਜੇਸ਼ ਲੱਖਾ, ਧੰਨੀ ਰਾਮ, ਵਿਨੀਤ ਸੀਮਿੰਟ, ਸੰਦੀਪ ਗੋਇਲ ਅਤੇ ਸੰਦੀਪ ਪ੍ਰਾਪਰਟੀ (ਹਿਮਾਚਲ) ਆਦਿ ਸ਼ਾਮਿਲ ਹਨ | ਪੁਲਿਸ ਅਨੁਸਾਰ ਫ਼ਿਲਹਾਲ ਸਾਰੇ ਮੁਲਜ਼ਮ ਫ਼ਰਾਰ ਹਨ, ਜਿਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸੀ.ਜੀ.ਸੀ.ਯੂਨੀਵਰਸਿਟੀ ਮੁਹਾਲੀ ਨੇ ਆਈ.ਕੇ.ਜੀ.ਪੀ.ਟੀ.ਯੂ. ਸਵੀਮਿੰਗ ਇੰਟਰ-ਕਾਲਜ ਟੂਰਨਾਮੈਂਟ ਦੌਰਾਨ ਜੇਤੂ ਟਰਾਫ਼ੀ ਕੀਤੀ... ਅਗਲੀ ਖ਼ਬਰ ਵਿਧਾਇਕ ਕੁਲਜੀਤ ਰੰਧਾਵਾ ਨੇ ਜਨਤਾ ਦਰਬਾਰ 'ਚ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ <br/>
Ad Position 24