13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਨੇ ਬਲਾਕ ਮਾਜਰੀ ਖੇਤਰ ਦੇ ਪਿੰਡਾਂ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ <br/>

Ad Position 21
No active advertisement
ਅਜੀਤ ਡੈਸਕ 21-09-2025
ਮਾਜਰੀ, 20 ਸਤੰਬਰ (ਕੁਲਵੰਤ ਸਿੰਘ ਧੀਮਾਨ)-ਬਲਾਕ ਮਾਜਰੀ ਦੇ ਬੀ. ਡੀ. ਪੀ. ਓ. ਦਫਤਰ ਵਿਖੇ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਨੇ ਅੱਜ ਬਲਾਕ ਮਾਜਰੀ ਖੇਤਰ ਦੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਵੱਖ-ਵੱਖ ਵਿਭਾਗ ਦੇ ਹਾਜ਼ਰ ਜਿਲ੍ਹਾ ਅਧਿਕਾਰੀਆਂ ਨੂੰ ਲੋਕ ਹਿੱਤ ਮਸਲੇ ਹੱਲ ਕਰਨ ਦੀਆਂ ਹਦਾਇਤਾਂ ਕਰਦੇ ਹੋਏ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ | ਇਸ ਮੌਕੇ ਗ੍ਰਾਮ ਪੰਚਾਇਤ ਮੈਂਬਰਾਂ, ਸਾਬਕਾ ਸਰਪੰਚ ਤੋਂ ਇਲਾਵਾ ਪਿੰਡਾਂ ਦੇ ਮੁਹਤਬਰ ਵਿਅਕਤੀਆਂ ਨੇ ਪਿੰਡ ਵਿਚ ਪੀਣ ਵਾਲੇ ਪਾਣੀ, ਸੜਕਾਂ ਦੀ ਖਸਤਾ ਹਾਲਤ, ਸੜਕਾਂ 'ਤੇ ਪੁਲੀਆਂ ਬਣਾਉਣ, ਪਿੰਡ ਦੀਆਂ ਪੰਚਾਇਤੀ ਜ਼ਮੀਨਾਂ 'ਤੇ ਧਨਾਢ ਲੋਕਾਂ ਵਲੋਂ ਕੀਤੇ ਕਬਜਿਆਂ ਨੂੰ ਛੁਡਵਾਉਣ, ਬਿਜਲੀ ਦੀ ਮਾੜੀ ਸਪਲਾਈ ਠੀਕ ਕਰਨ, ਬਿਜਲੀ ਰੈਗੂਲਰ ਨਾ ਆਉਣ ਸੰਬੰਧੀ ਆਪਣੀਆਂ ਸਮੱਸਿਆਵਾਂ ਦੱਸੀਆਂ, ਜਿਨ੍ਹਾਂ ਨੂੰ ਅਧਿਕਾਰੀਆਂ ਨੇ ਨੋਟ ਕਰਕੇ ਹਲਕਾ ਵਿਧਾਇਕਾ ਅਮਨਮੋਲ ਗਗਨ ਮਾਨ ਤੇ ਲੋਕਾਂ ਨੂੰ ਪਹਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਅਧਿਕਾਰੀ ਨਾਇਬ ਤਹਿਸੀਲਦਾਰ ਮਾਜਰੀ ਰਮਨਦੀਪ ਕੌਰ, ਨਾਇਬ ਤਹਿਸੀਲਦਾਰ ਰਾਜਵੀਰ ਸਿੰਘ ਮਾਜਰੀ, ਬੀ. ਡੀ. ਪੀ. ਓ. ਮੁਹਾਲੀ ਪਰਮਵੀਰ ਕੌਰ, ਬੀ. ਡੀ. ਪੀ. ਓ. ਰਾਜਵਿੰਦਰ ਸਿੰਘ, ਐਕਸੀਅਨ ਇੰਦਰਜੀਤ ਸਿੰਘ ਬਿਜਲੀ ਬੋਰਡ, ਵਿਵੇਕ ਦੁਰੇਜਾ ਲੋਕ ਨਿਰਮਾਣ ਵਿਭਾਗ, ਡੀ. ਐਫ. ਓ. ਕੁਲਰਾਜ ਸਿੰਘ ਤੇ ਪ੍ਰਤਾਪ ਸਿੰਘ ਮਾਜਰੀ, ਜਸਪ੍ਰੀਤ ਸਿੰਘ ਬਰਸਾਲਪੁਰ, ਜੱਗੀ ਕਾਦੀਮਾਜਰਾ, ਮਨਜੋਧ ਸਿੰਘ, ਅਮਨਦੀਪ ਸਿੰਘ, ਮਨਦੀਪ ਸਿੰਘ ਕੰਸਾਲਾ, ਸੁਭਮ ਗਿਰੀ, ਤਨਰਵੀਰ ਸਿੰਘ, ਸੁਦਾਗਰ ਸਿੰਘ, ਹਰਪ੍ਰੀਤ ਸਿੰਘ, ਟਿੰਕੂ ਜਕੜਮਾਜਰਾ, ਹਰਿੰਦਰ ਸਿੰਘ, ਸਤਵਿੰਦਰ ਸਿੰਘ, ਪੀ. ਏ. ਵਿਕਾਸ ਮੋਹਣ ਆਦਿ ਹਾਜਰ ਸਨ | ਜ਼ਿਕਰਯੋਗ ਹੈ ਕਿ ਇਸ ਮੀਟਿੰਗ ਸੰਬੰਧੀ ਖੇਤਰ ਦੇ ਪੱਤਰਕਾਰਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਅਤੇ ਜਦੋਂ ਇਸ ਮੀਟਿੰਗ ਵਿਚ ਪੱਤਰਕਾਰ ਪਹੁੰਚ ਕੇ ਫੋਟੋਆਂ ਲੈਣ ਲੱਗੇ ਤਾਂ ਹਲਕਾ ਵਿਧਾਇਕ ਗਗਨ ਮਾਨ ਦੇ ਪਿੱਛੇ ਖੜ੍ਹੇ ਵਿਅਕਤੀ ਪੱਤਰਕਾਰਾਂ ਨੂੰ ਫੋਟੋ ਖਿੱਚਣ ਤੋਂ ਮਨ੍ਹਾ ਕਰਨ ਲੱਗ ਪਏ, ਕਿਉਂਕਿ ਉਨ੍ਹਾਂ ਨੇ ਇਸ ਮੀਟਿੰਗ ਦੀ ਕਵਰਿੰਗ ਕਰਨ ਲਈ ਆਪਣੇ ਹੀ ਫੋਟੋਗਰਾਫਰ ਨਾਲ ਰੱਖੇ ਹੋਏ ਸਨ |

Ad Position 22
No active advertisement
ਪਿਛਲੀ ਖ਼ਬਰ ਸੀ. ਜੀ. ਸੀ. ਲਾਂਡਰਾਂ ਵਲੋਂ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਚੰਡੀਗੜ੍ਹ ਨਾਲ ਸਮਝੌਤਾ ਸਹੀਬੱਧ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਯੂ.ਆਈ.ਐਲ.ਐਸ 'ਚ ਨਵੇਂ ਬੈਚ ਦੇ ਵਿਦਿਆਰਥੀਆਂ ਲਈ ਸਵਾਗਤੀ ਪ੍ਰੋਗਰਾਮ ਕੀਤਾ ਪੇਸ਼ <br/>
Ad Position 24