12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਨਵੇਂ ਬਣੇ ਪੁਲ ਦਾ ਉਦਘਾਟਨ ਕਾਂਗਰਸ ਦੇ ਸਾਬਕਾ ਵਿਧਾਇਕ ਵਲੋਂ ਕਰਨ 'ਤੇ ਸਾਬਕਾ ਅਤੇ ਮੌਜੂਦਾ ਵਿਧਾਇਕ ਆਹਮੋ-ਸਾਹਮਣੇ <br/>

Ad Position 21
No active advertisement
ਨਵੇਂ ਬਣੇ ਪੁਲ ਦਾ ਉਦਘਾਟਨ ਕਰਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਉਨ੍ਹਾਂ ਨਾਲ ਬਲਾਕ ਕਾਂਗਰਸ ਕਮੇਟੀ ਭਿੱਖੀਵਿੰਡ ਦੇ ਪ੍ਰਧਾਨ ਗੁਰਮੁੱਖ ਸਿੰਘ ਸਾਂਡਪੁਰਾ ਅਤੇ ਸਾਥੀ ਅਤੇ ਗੱਲਬਾਤ ਕਰਦੇ ਵਿਧਾਇਕ ਸਰਵਨ ਸਿੰਘ ਧੁੰਨ | ਤਸਵੀਰਾਂ:ਬੌਬੀ <br/> 22-10-2025
ਭਿੱਖੀਵਿੰਡ, 21 ਅਕਤੂਬਰ (ਬੌਬੀ)- ਕਾਂਗਰਸ ਸਰਕਾਰ ਮੌਕੇ ਮਨਜ਼ੂਰ ਹੋਏ ਪੁਲ ਦੇ ਬਣ ਜਾਣ 'ਤੇ ਅੱਜ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਆਪਣੇ ਸਾਥੀਆਂ ਬਲਾਕ ਕਾਂਗਰਸ ਕਮੇਟੀ ਭਿਖੀਵਿੰਡ ਦੇ ਪ੍ਰਧਾਨ ਗੁਰਮੱੁਖ ਸਿੰਘ ਸਾਡਪੁਰਾ ਤੇ ਹੋਰਨਾ ਸਮੇਤ ਰਿਬਨ ਕੱਟ ਕੇ ਉਦਘਾਟਨ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਕਾਂਗਰਸ ਸਰਕਾਰ ਮੌਕੇ ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਭਿੱਖੀਵਿੰਡ ਦੀ ਦਾਣਾ ਮੰਡੀ ਸ਼ਹਿਰ ਦੇ ਅੰਦਰ ਹੋਣ ਕਰਕੇ ਕਣਕ ਅਤੇ ਝੋਨੇ ਦੇ ਸੀਜਨ ਮੌਕੇ ਸ਼ਹਿਰ ਵਿਚ ਟਰਾਲੀਆਂ ਦੀ ਆਵਾਜਾਈ ਵੱਧ ਜਾਂਦੀ ਹੈ ਅਤੇ ਟਰੱਕ ਵੀ ਬਹੁਤ ਜਿਆਦਾ ਸਾਮਾਨ ਲੈ ਕੇ ਜਾਂਦੇ ਹਨ, ਜਿਸ ਕਰਕੇ ਸ਼ਹਿਰ ਅੰਦਰ ਘੰਟਿਆਂਬੱਧੀ ਜਾਮ ਲੱਗਦਾ ਹੈ ਅਤੇ ਲੋਕਾਂ ਨੂੰ ਸ਼ਹਿਰ ਵਿਚੋਂ ਗੁਜਰਨ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਜਿਸ ਨੂੰ ਵੇਖਦਿਆਂ ਪੋਲੀਟੈਕਨੀਕਲ ਕਾਲਜ ਭਿੱਖੀਵਿੰਡ ਦੇ ਸਾਹਮਣੇ ਤੋਂ ਸਾਡਪੁਰਾ ਤੋੋਂ ਬਾਈਪਾਸ ਅਤੇ ਦਰਾਜਕੇ ਤੋਂ ਚੁੰਘਾਂ ਵਾਲੀ ਸੜਕ ਦੇ ਸੂਏ ਦੇ ਨਾਲ-ਨਾਲ ਸੜਕ ਬਣਾ ਕੇ ਬਾਈਪਾਸ ਮਨਜ਼ੂਰ ਕਰਵਾਏ ਸਨ, ਪਰ ਮੌਜੂਦਾ ਸਰਕਾਰ ਦੇ ਸਮੇਂ ਵਿਚ ਇਸ ਤੇ ਸਾਂਡਪੁਰਾ ਵਿਖੇ ਬਣਨ ਵਾਲਾ ਪੁਲ ਚਾਰ ਸਾਲ ਵਿਚ ਬਣ ਕੇ ਕੰਪਲੀਟ ਹੋਇਆ, ਜਿਸ ਦੇ ਸ਼ੁਰੂ ਹੋਣ ਦੇ ਨਾਲ ਲੋਕਾਂ ਦਾ ਆਵਾਜਾਈ ਵਿਚ ਕਾਫੀ ਸਮਾਂ ਬਚ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਰਿਬਨ ਇਸ ਲਈ ਕੱਟਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਯਾਦ ਰਹੇ ਕਿ ਇਹ ਕੰਮ ਕਿਸ ਨੇ ਮਨਜ਼ੂਰ ਕਰਵਾਏ ਸਨ ਕਿਉਂਕਿ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਇਕ ਤਾਂ ਬਣਨ ਵਾਲੇ ਬਾਥਰੂਮਾਂ ਦੇ ਵੀ ਉਦਘਾਟਨ ਕਰੀ ਜਾਂਦੇ ਹਨ ਅਤੇ ਕਾਂਗਰਸ ਸਰਕਾਰ ਮੌਕੇ ਹੋਏ ਕੰਮਾਂ ਨੂੰ ਵੀ ਆਪਣੇ ਵਲੋਂ ਕਰਵਾਏ ਦੱਸੀ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਹੋਰ ਵੀ ਕੰਮ ਜੋ ਕਾਂਗਰਸ ਪਾਰਟੀ ਵਲੋਂ ਸ਼ੁਰੂ ਕਰਵਾਏ ਗਏ ਸਨ ਦੇ ਉਦਘਾਟਨ ਕੀਤੇ ਜਾਣਗੇ |
ਸੱਤਾ ਦੀ ਭੁੱਖ ਕਾਰਨ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਾ ਦਿਮਾਗੀ ਸੰਤੁਲਨ ਵਿਗੜਿਆ- ਵਿਧਾਇਕ ਧੁੰਨ
ਇਸ ਸਬੰਧੀ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਣ ਸਿੰਘ ਧੁੰਨ ਨੇ ਕਿਹਾ ਕਿ ਸੱਤਾ ਦੀ ਭੁੱਖ ਕਾਰਨ ਸੁਖਪਾਲ ਸਿੰਘ ਭੁੱਲਰ ਦਾ ਦਿਮਾਗੀ ਸੰਤੁਲਨ ਵਿਗੜ ਚੁੱਕਾ ਹੈ ਅਤੇ ਅੱਜ ਨਵੇਂ ਬਣੇ ਪੁੱਲ ਦਾ ਰਿਬਨ ਕੱਟ ਕੇ ਆਪਣਾ ਫੁਕਰਪੁਣਾ ਵਿਖਾਇਆ ਹੈ | ਧੁੰਨ ਨੇ ਅੱਗੇ ਕਿਹਾ ਕਿ ਜੇ ਸੁਖਪਾਲ ਸਿੰਘ ਭੁੱਲਰ ਨੇ ਵਿਧਾਇਕ ਰਹਿੰਦਿਆਂ ਕੋਈ ਕੰਮ ਕੀਤਾ ਹੁੰਦਾ ਤਾਂ 82 ਹਜਾਰ ਵੋਟ ਤੋਂ 28 ਹਜ਼ਾਰ ਵੋਟ 'ਤੇ ਨਾ ਆਉਂਦਾ | ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਭੁੱਲਰ ਨੇ ਜੋ ਮੰਦਬੁੱਧੀ ਵਾਲੇ ਕੰਮ ਸ਼ੁਰੂ ਕੀਤੇ ਹਨ ਲੋਕ ਸਾਰੀ ਸੱਚਾਈ ਤੋਂ ਵਾਕਬ ਹਨ | ਭੁੱਲਰ ਲੋਕਾਂ ਨੂੰ ਦੱਸਣਗੇ ਇਸ ਪੁਲ ਨੂੰ ਬਣਾਉਣ ਲਈ ਪੈਸੇ ਸਰਕਾਰ ਦੇ ਲੱਗੇ ਹਨ ਜਾਂ ਉਨ੍ਹਾਂ ਆਪਣੀ ਜੇਬ ਵਿਚੋਂ ਪੈਸੇ ਦਿੱਤੇ ਸਨ | ਉਨ੍ਹਾਂ ਕਿਹਾ ਕਿ ਜੋ ਇਨਸਾਨ ਵਿਧਾਇਕ ਰਹਿੰਦਿਆਂ ਆਪਣੇ ਪਿੰਡ ਵਾਲੀ ਸੜਕ ਨਹੀਂ ਬਣਾ ਸਕਿਆ ਇਲਾਕੇ ਦਾ ਵਿਕਾਸ ਉਸਨੇ ਕੀ ਕਰਨਾ ਸੀ | ਕਾਂਗਰਸ ਰਾਜ ਵੇਲੇ ਕਈ ਸੜਕਾਂ ਸ਼ੁਰੂ ਹੋਈਆਂ ਪਰ ਉਨ੍ਹਾਂ 'ਤੇ ਪੀਸੀ ਨਹੀਂ ਪਾਈ ਕਿਉਂਕਿ ਸੁਖਪਾਲ ਸਿੰਘ ਭੁੱਲਰ ਨੇ ਆਪਣੇ ਚਹੇਤੇ ਠੇਕੇਦਾਰਾਂ ਨੂੰ ਕੰਮ ਦੇ ਕੇ ਸਾਰੇ ਪੈਸੇ ਖੁਰਦ-ਬੁਰਦ ਕਰਵਾ ਦਿੱਤੇ ਅਤੇ ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਲਿਖਿਆ ਗਿਆ ਤਾਂ ਇਨਕੁਆਰੀ ਹੋਈ ਤਾਂ ਠੇਕੇਦਾਰ ਆਖਦੇ ਹਨ ਕਿ ਪੈਸੇ ਵਿਧਾਇਕ ਦੇ ਚਹੇਤੇ ਕਢਵਾ ਕੇ ਲੈ ਗਏ | ਇਸ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵਲਟੋਹਾ ਦੀ ਇਨਕੁਆਰੀ ਚੱਲ ਰਹੀ ਹੈ ਅਤੇ ਜਲਦੀ ਹੀ ਕਾਰਵਾਈ ਵੀ ਹੋਵੇਗੀ ਅਤੇ ਡੀ.ਸੀ.ਨੂੰ ਇਹ ਵੀ ਲਿਖਿਆ ਗਿਆ ਹੈ ਕਿ ਸੁਖਪਾਲ ਸਿੰਘ ਭੁੱਲਰ ਨੂੰ ਪੁੱਛਿਆ ਜਾਵੇ ਕਿ ਸਰਕਾਰੀ ਪੈਸੇ ਨਾਲ ਬਣੇ ਪੁਲ ਦਾ ਉਦਘਾਟਨ ਕਿਸ ਹੈਸੀਅਤ ਨਾਲ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਭਰ ਵਿਚ ਦੀਵਾਲੀ ਅਤੇ ਬੰਦੀਛੋੜ ਦਿਵਸ ਧੂਮਧਾਮ ਅਤੇ ਉਤਸ਼ਾਹ ਪੂਰਵਕ ਮਨਾਇਆ <br/> ਅਗਲੀ ਖ਼ਬਰ ਆਮ ਆਦਮੀ ਕਲੀਨਿਕ ਸਾਂਝਾ ਫਰੰਟ ਪੰਜਾਬ ਜ਼ਿਮਨੀ ਚੋਣਾਂ 'ਚ ਖੋਲੇ੍ਹਗਾ ਪੰਜਾਬ ਸਰਕਾਰ ਦੀ ਪੋਲ
Ad Position 24