14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪੰਜਾਬੀ ਐਨ.ਆਰ.ਆਈ. ਵੀਰਾਂ ਨੇ ਧੁੱਸੀ ਬੰਨ੍ਹ 'ਤੇ ਲਗਾਏ ਲੰਗਰ ਲਈ 32 ਹਜ਼ਾਰ ਰੁਪਏ ਦੀ ਸੇਵਾ ਭੇਜੀ <br/>

Ad Position 21
No active advertisement
ਅਜੀਤ ਡੈਸਕ 01-09-2025
ਪੱਟੀ, 31 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸਤਲੁਜ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਦਿਨੋਂ ਦਿਨ ਵੱਧ ਰਿਹਾ ਹੈ ਤੇ ਇਸ ਪਾਣੀ ਦੀ ਤੇਜ਼ ਰਫ਼ਤਾਰ ਨਾਲ ਹਰੀਕੇ ਹੈੱਡ ਤੋਂ ਕੁਝ ਦੂਰੀ ਤੇ ਪਿੰਡ ਸਭਰਾ ਨਜ਼ਦੀਕ ਕਰੀਬ 10 ਦਿਨਾਂ ਤੋਂ ਬੰਨ ਨੂ੍ਰ ਢਾਹ ਲੱਗ ਰਹੀ ਹੈ ਤੇ ਬੰਨ ਕਮਜ਼ੋਰ ਹੋ ਰਿਹਾ ਹੈ | ਇਸ ਬੰਨ ਨੂੰ ਟੁੱਟਣ ਤੋਂ ਬਚਾਉਣ ਲਈ ਸੰਪਰਦਾਵਾਂ ਤੇ ਇਲਾਕੇ ਦੇ ਲੋਕਾਂ ਵਲੋਂ ਮੋਰਚਾ ਸੰਭਾਲਿਆ ਹੈ ਤੇ ਸੰਪਰਦਾਵਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਲਗਾਏ ਗਏ ਹਨ | ਇਨ੍ਹਾਂ ਲੰਗਰਾਂ ਲਈ ਪੰਜਾਬੀ ਐ?ਨ.ਆਰ.ਆਈ. ਵੀਰਾਂ ਨੇ 32 ਹਜ਼ਾਰ ਰੁਪਏ ਦੀ ਸੇਵਾ ਭੇਜੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਪਾਲ ਸਿੰਘ ਬੀ.ਕੇ.ਕੇ. ਅਤੇ ਬਲਰਾਜ ਸਿੰਘ ਬੀ.ਕੇ.ਕੇ. ਨੇ ਦੱਸਿਆ ਕਿ ਨਰਬਿੰਦਰ ਸਿੰਘ, ਲਖਬਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ, ਪ੍ਰਭਜੋਤ ਸਿੰਘ ਅਮਰਬੀਰ ਸਿੰਘ ਪੁੱਤਰ ਮਾਸਟਰ ਮੁਖਿੰਦਰ ਸਿੰਘ, ਮਨਬੀਰ ਸਿੰਘ, ਆਜਾਦਬੀਰ ਸਿੰਘ ਪੁੱਤਰ ਜਗਵੰਤ ਸਿੰਘ ਬੀ.ਕੇ.ਕੇ. ਜੋ ਵਿਦੇਸ਼ ਵਿਚ ਰਹਿੰਦੇ ਹਨ ਤੇ ਉਨ੍ਹਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਸੰਪਰਦਾਇ ਧੰਨ ਧੰਨ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਨੂੰ ਬੰਨ 'ਤੇ ਚੱਲ ਰਹੀ ਸੇਵਾ ਵਿਚ 32 ਹਜ਼ਾਰ ਰੁਪਏ ਦੀ ਸੇਵਾ ਭੇਜੀ ਹੈ | ਇਸ ਮੌਕੇ ਸੰਪਰਦਾਇ ਦੇ ਜਥੇਦਾਰ ਬਾਬਾ ਬੀਰਾ ਸਿੰਘ ਨੇ ਐਨ.ਆਰ.ਆਈ. ਵੀਰਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪਿੰਡ ਧੂੰਦਾ ਵਿਖੇ ਲੋਕਾਂ ਦੇ ਘਰਾਂ ਵਿਚ ਪਾਣੀ ਭਰਿਆ <br/> ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕੀਤੀ ਜਾਵੇ <br/>
Ad Position 24