ਝੋਨੇ ਦੀ ਖਰੀਦ ਬੰਦ ਹੋਣ ਕਰਕੇ ਕਿਸਾਨ ਮੰਡੀਆਂ ਵਿਚ ਰੁਲ ਰਹੇ - ਕਰਨੈਲ ਸਿੰਘ ਪੀਰ ਮੁਹੰਮਦ
ਤਰਨ ਤਾਰਨ, 13 ਨਵੰਬਰ (ਹਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਆਪਣਾ ਖਰੀਦ ਕੋਟਾ ਪੂਰਾ ਕਰਕੇ ਮੰਡੀਆਂ ਵਿਚੋਂ ਖਰੀਦ ਬੰਦ ਕਰ ਚੁੱਕੀ ਹੈ, ਜਿਸ ਕਾਰਨ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ਵਿਚ ਰੁਲ ਰਹੇ ਹਨ ਅਤੇ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਖਰੀਦ ਵੇਲੇ ਲਿਮਟ ਲਗਾਉਣਾ ਅਸਲ ਵਿਚ ਕਿਸਾਨਾਂ ਨਾਲ ਸਿੱਧਾ ਧੋਖਾ ਕਰਨ ਦੇ ਤੁੱਲ ਹੈ, ਕਿਉਂਕਿ ਵੱਧ ਝਾੜ ਅਤੇ ਮੁਨਾਫੇ ਦੀ ਆਸ ਵਿਚ ਕਿਸਾਨ ਜ਼ਿਆਦਾ ਫਸਲ ਬੀਜਦੇ ਹਨ।
ਤਰਨ ਤਾਰਨ, 13 ਨਵੰਬਰ (ਹਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਆਪਣਾ ਖਰੀਦ ਕੋਟਾ ਪੂਰਾ ਕਰਕੇ ਮੰਡੀਆਂ ਵਿਚੋਂ ਖਰੀਦ ਬੰਦ ਕਰ ਚੁੱਕੀ ਹੈ, ਜਿਸ ਕਾਰਨ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ਵਿਚ ਰੁਲ ਰਹੇ ਹਨ ਅਤੇ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਖਰੀਦ ਵੇਲੇ ਲਿਮਟ ਲਗਾਉਣਾ ਅਸਲ ਵਿਚ ਕਿਸਾਨਾਂ ਨਾਲ ਸਿੱਧਾ ਧੋਖਾ ਕਰਨ ਦੇ ਤੁੱਲ ਹੈ, ਕਿਉਂਕਿ ਵੱਧ ਝਾੜ ਅਤੇ ਮੁਨਾਫੇ ਦੀ ਆਸ ਵਿਚ ਕਿਸਾਨ ਜ਼ਿਆਦਾ ਫਸਲ ਬੀਜਦੇ ਹਨ। ਪੀਰ ਮੁਹੰਮਦ ਨੇ ਸਵਾਲ ਕੀਤਾ ਕਿ ਜੇਕਰ ਸਰਕਾਰ ਨੇ ਆਪਣਾ ਕੋਟਾ ਪੂਰਾ ਕਰਕੇ ਤੁਰਦੇ ਬਣਨਾ ਹੈ ਤਾਂ ਕਿਸਾਨ ਆਪਣਾ ਬਚਿਆ ਹੋਇਆ ਝੋਨਾ ਅਤੇ ਬਾਸਮਤੀ ਕਿੱਥੇ ਵੇਚਣ ਅਤੇ ਫਸਲ ਨੂੰ ਕਿਸ ਦੇ ਹਵਾਲੇ ਛੱਡਿਆ ਜਾਵੇ, ਪੰਜਾਬ ਸਰਕਾਰ ਨੂੰ ਇਹ ਤੁਰੰਤ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਤੁਰੰਤ ਖਰੀਦ ਮੁੜ ਸ਼ੁਰੂ ਕਰਵਾ ਕੇ ਮੰਡੀਆਂ ਵਿਚ ਪਹੁੰਚੇ ਝੋਨੇ ਅਤੇ ਬਾਸਮਤੀ ਦਾ ਦਾਣਾ-ਦਾਣਾ ਖਰੀਦਣਾ ਚਾਹੀਦਾ ਹੈ, ਤਾਂ ਜੋ ਕਿਸਾਨਾਂ ਦੀ ਮਿਹਨਤ ਨਾਲ ਪੈਦਾ ਕੀਤੀ ਫਸਲ ਮੰਡੀਆਂ ਵਿਚ ਰੁਲਦੀ ਨਾ ਰਹੇ।