07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਹੜ੍ਹ ਪ੍ਰਭਾਵਿਤ 178 ਵਿਦਿਆਰਥੀਆਂ ਨੂੰ ਸਿੱਖਿਆ ਕਿੱਟਾਂ ਵੰਡੀਆਂ

Ad Position 21
No active advertisement
ਅਜੀਤ ਡੈਸਕ 05-11-2025
ਅੰਮਿ੍ਤਸਰ, 4 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹੈਲਪ ਏ ਚਾਈਲਡ ਆਫ ਇੰਡੀਆ ਵਲੋਂ ਅਜਨਾਲਾ ਬਲਾਕ ਦੇ ਮਲਿਕਪੁਰ ਪਿੰਡ ਦੇ ਤਿੰਨ ਸਕੂਲਾਂ ਦੇ 178 ਵਿਦਿਆਰਥੀਆਂ ਨੂੰ ਸਿੱਖਿਆ ਕਿੱਟਾਂ ਵੰਡੀਆਂ ਗਈਆਂ, ਜਿਸ 'ਚ ਇਕ ਸਕੂਲ ਬੈਗ, ਪਾਣੀ ਦੀ ਬੋਤਲ ਅਤੇ ਸਟੇਸ਼ਨਰੀ ਸਮਾਨ ਆਦਿ ਸ਼ਾਮਿਲ ਸੀ | ਇਸ ਮੌਕੇ ਸੈਮਸਨ ਮਸੀਹ ਰੈੱਡ ਕਰਾਸ ਸਕੱਤਰ ਅਤੇ ਬਲਜਿੰਦਰ ਸਿੰਘ, ਸਰਪੰਚ ਪਿੰਡ ਮਲਿਕਪੁਰ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ | ਇਸ ਮੌਕੇ ਪਵਨ ਮਸੀਹ, ਚਾਈਲਡ ਡਿਵੈਲਪਮੈਂਟ ਫੈਸੀਲੀਟੇਟਰ ਨੇ ਕਿਹਾ ਕਿ 'ਹੈਲਪ ਏ ਚਾਈਲਡ ਆਫ ਇੰਡੀਆ ਬੱਚਿਆਂ ਅਤੇ ਸਮੁਦਾਇ ਨੂੰ ਤਬਾਹਕੁਨ ਹੜ੍ਹਾਂ ਤੋਂ ਬਾਅਦ ਦੁਬਾਰਾ ਆਮ ਜੀਵਨ 'ਚ ਵਾਪਸ ਲਿਆਉਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਉਹ ਜਲਦ ਪ੍ਰਭਾਵਿਤ ਪਰਿਵਾਰਾਂ ਨੂੰ ਚਾਦਰਾਂ, ਕੰਬਲ ਅਤੇ ਗੱਦੇ ਵੀ ਵੰਡਣਗੇ |
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ ਪਾਚਕ ਰੋਗਾਂ ਬਾਰੇ ਵਿਸ਼ੇਸ਼ ਲੈਕਚਰ ਅਗਲੀ ਖ਼ਬਰ ਸੇਂਟ ਕਬੀਰ ਪਬਲਿਕ ਸੀ. ਸੈ. ਸਕੂਲ ਦੇ ਬੱਚਿਆਂ ਨੇ ਨਗਰ ਕੀਰਤਨ ਸਜਾਇਆ
Ad Position 24