26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਐੱਸ.ਐੱਲ. ਬਾਵਾ ਕਾਲਜ ਨੇ 'ਜ਼ੋਨਲ ਯੂਥ ਫੈਸਟੀਵਲ-2025' ਦੀ ਟਰਾਫੀ ਜਿੱਤ ਕੇ ਇਤਿਹਾਸ ਰਚਿਆ

Ad Position 21
No active advertisement
ਅਜੀਤ ਡੈਸਕ 07-11-2025
ਬਟਾਲਾ, 6 ਨਵੰਬਰ (ਸਤਿੰਦਰ ਸਿੰਘ)- ਸਥਾਨਕ ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੇ ਪਿ੍ੰਸੀਪਲ ਪ੍ਰੋ. (ਡਾ.) ਵਰਿੰਦਰ ਭਾਟੀਆ ਦੀ ਯੋਗ ਅਗਵਾਈ ਤੇ ਸੱਭਿਆਚਾਰਕ ਗਤੀਵਿਧੀਆਂ (ਈ.ਸੀ.ਏ.) ਦੇ ਡੀਨ ਡਾ. ਗੁਰਵੰਤ ਸਿੰਘ ਦੀ ਨਿਗਰਾਨੀ ਹੇਠ ਕਾਲਜ ਨੇ 'ਬੀ-ਜ਼ੋਨਲ ਜੀ.ਐੱਨ.ਡੀ.ਯੂ. ਯੂਥ ਫੈਸਟੀਵਲ-2025' 'ਚ ਸ਼ਾਨਦਾਰ ਪ੍ਰਦਰਸ਼ਨ ਨਾਲ ਚੈਂਪੀਅਨ ਟਰਾਫੀ ਜਿੱਤ ਕੇ ਇਤਿਹਾਸ ਰਚਿਆ | ਇਸ ਮੌਕੇ ਸਥਾਨਕ ਪ੍ਰਬੰਧਕੀ ਮੈਂਬਰ ਸ੍ਰੀ ਵਿਨੋਦ ਸਚਦੇਵਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਫੈਸਟੀਵਲ ਵਿਚ ਹੋਏ ਵੱਖ-ਵੱਖ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਵਾਦ-ਵਿਵਾਦ, ਰੰਗੋਲੀ, ਫੈਂਸੀ ਡਰੈੱਸ, ਭਾਸ਼ਣ ਤੇ ਕਾਰਟੂਨਿੰਗ ਵਿਚ ਪਹਿਲਾ, ਸਵੈ-ਰਚਿਤ ਕਵਿਤਾ, ਪੋਸਟਰ ਬਣਾਉਣ ਵਿਚ ਦੂਜਾ ਅਤੇ ਲਾਈਟ ਵੋਕਲ ਇੰਡੀਅਨ (ਗੀਤ) ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਪ੍ਰੋ. ਡਾ. ਵਰਿੰਦਰ ਭਾਟੀਆ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਈ.ਸੀ.ਏ. ਟੀਮ ਦੇ ਇੰਚਾਰਜ ਡਾ. ਗੁਰਵੰਤ ਵੀ ਮੌਜੂਦ ਸਨ | ਉਨ੍ਹਾਂ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ | ਈ.ਸੀ.ਏ. ਟੀਮ ਦੇ ਮੈਂਬਰਾਂ ਪ੍ਰੋ. ਅਮਨਦੀਪ (ਇਤਿਹਾਸ), ਡਾ. ਰੂਪ ਕਿਰਨਪ੍ਰੀਤ ਕੌਰ , ਪ੍ਰੋ. ਸੁਮਨਪ੍ਰੀਤ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਵਿਨੀਤ ਕੁਮਾਰ, ਡਾ. ਸਰੋਜ ਬਾਲਾ ਤੇ ਡਾ. ਨਵੀਨ ਚੰਦ ਨੇ ਵਿਦਿਆਰਥੀਆਂ ਨੂੰ ਮੁਕਾਬਲਿਆਂ ਲਈ ਤਿਆਰ ਕਰਨ 'ਚ ਬਹੁਮੁੱਲਾ ਯੋਗਦਾਨ ਪਾਇਆ |
Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਈਸੜੂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਅਗਲੀ ਖ਼ਬਰ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਨੇ ਸ਼ੰਭੂ ਅੰਦੋਲਨ ਦੌਰਾਨ ਚੋਰੀ ਹੋਈ ਟਰਾਲੀ ਬਦਲੇ ਕਿਸਾਨ ਨੂੰ ਨਵੀਂ ਟਰਾਲੀ ਬਣਾ ਕੇ ਦ...
Ad Position 24