25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪਠਾਨਕੋਟ ਵਿਚ ਬਾਬਾ ਬਗੇਸ਼ਵਰ ਦਾ ਤਿੰਨ ਰੋਜ਼ਾ ਪ੍ਰੋਗਰਾਮ ਸਮਾਪਤ ‘ਆਪ’ ਦੇ ਵੱਡੇ ਮੰਤਰੀਆਂ ਨੇ ਪ੍ਰੋਗਰਾਮ ਵਿਚ ਲਵਾਈ ਹਾਜ਼ਰੀ

ਪਠਾਨਕੋਟ, 25 ਨਵੰਬਰ (ਵਿਨੋਦ)-ਪਠਾਨਕੋਟ ਦੇ ਲਾਮਿਨੀ ਸਟੇਡੀਅਮ ਵਿਚ ਆਯੋਜਿਤ ਤਿੰਨ ਰੋਜ਼ਾ ਸ੍ਰੀ ਹਨੂਮੰਤ ਕਥਾ ਦੇ ਅੰਤਿਮ ਦਿਨ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਸ਼ਰਧਾਲੂਆਂ ਨੂੰ ਆਪਣੇ ਪ੍ਰਵਚਨਾਂ ਨਾਲ ਮੰਤਰ ਮੁਗਧ ਕਰ ਦਿੱਤਾ । ਇਸ ਧਾਰਮਿਕ ਆਯੋਜਨ ਵਿਚ ਦੂਰ-ਦੁਰਾਡੇ ਦੇ ਖੇਤਰਾਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚੇ ।

Ad Position 21
No active advertisement
ਅਜੀਤ ਡੈਸਕ 26-11-2026
ਪਠਾਨਕੋਟ, 25 ਨਵੰਬਰ (ਵਿਨੋਦ)-ਪਠਾਨਕੋਟ ਦੇ ਲਾਮਿਨੀ ਸਟੇਡੀਅਮ ਵਿਚ ਆਯੋਜਿਤ ਤਿੰਨ ਰੋਜ਼ਾ ਸ੍ਰੀ ਹਨੂਮੰਤ ਕਥਾ ਦੇ ਅੰਤਿਮ ਦਿਨ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਸ਼ਰਧਾਲੂਆਂ ਨੂੰ ਆਪਣੇ ਪ੍ਰਵਚਨਾਂ ਨਾਲ ਮੰਤਰ ਮੁਗਧ ਕਰ ਦਿੱਤਾ । ਇਸ ਧਾਰਮਿਕ ਆਯੋਜਨ ਵਿਚ ਦੂਰ-ਦੁਰਾਡੇ ਦੇ ਖੇਤਰਾਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚੇ । ਉੱਥੇ ਹੀ ਪੰਜਾਬ ਦੀ ਰਾਜਨੀਤੀ ਨਾਲ ਜੁੜੇ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਦੇ ਕਈ ਦਿੱਗਜ ਨੇਤਾਵਾਂ ਦੀ ਮੌਜੂਦਗੀ ਰਹੀ । ਇਸ ਸਮਾਗਮ ਦੌਰਾਨ ਵੱਖ-ਵੱਖ ਰਾਜਨੀਤਿਕ ਦਲਾਂ ਦੇ ਸੀਨੀਅਰ ਨੇਤਾਵਾਂ ਨੇ ਬਾਬਾ ਬਾਗੇਸ਼ਵਰ ਦਾ ਆਸ਼ੀਰਵਾਦ ਲਿਆ ਅਤੇ ਪੰਡਾਲ ਵਿਚ ਬੈਠ ਕੇ ਕਥਾ ਤੇ ਪ੍ਰਵਚਨ ਸੁਣੇ । ਤੀਜੇ ਦਿਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਸਮੇਤ ਪਾਰਟੀ ਦੀਆਂ ਕਈ ਸੀਨੀਅਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ । ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. , ‘ ਆਪ’ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਸਮੇਤ ਕਈ ਨੇਤਾ ਵੀ ਬਾਬਾ ਬਾਗੇਸ਼ਵਰ ਦਾ ਆਸ਼ੀਰਵਾਦ ਲੈਣ ਪਹੁੰਚੇ ਸਨ । ਭਾਜਪਾ ਵਲੋਂ ਰਾਸ਼ਟਰੀ ਕਾਰਜਕਾਰੀ ਮੈਂਬਰ ਅਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਪ੍ਰੋਗਰਾਮ ਵਿਚ ਭਾਗ ਲਿਆ । ਉੱਥੇ ਹੀ ਕਾਂਗਰਸ ਵਲੋਂ ਪਠਾਨਕੋਟ ਦੇ ਸਾਬਕਾ ਵਿਧਾਇਕ ਅਮਿਤ ਵਿੱਜ ਸਮੇਤ ਕਈ ਨੇਤਾਵਾਂ ਨੇ ਕਥਾ ਸਰਵਣ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਭਾਜਪਾ-ਅਕਾਲੀ ਦਲ ਦਾ ਮੁੜ ਗੱਠਜੋੜ ਪੰਜਾਬ ਦੀ ਸਿਆਸਤ ਵਿਚ ਨਵੇਂ ਯੁੱਗ ਦੀ ਸ਼ੁਰੂਆਤ-ਸੁਰੇਸ਼ ਸ਼ਰਮਾ ਅਗਲੀ ਖ਼ਬਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ/ਭਾਜਪਾ ਗੱਠਜੋੜ ਸਿਰਜੇਗਾ ਨਵਾਂ ਇਤਿਹਾਸ-ਸੁਰਿੰਦਰ ਸਿੰਘ ਕੰਵਰ ਮਿੰਟੂ
Ad Position 24