ਰੇਹਮਾ ਇੰਟਰਨੈਸ਼ਨਲ ਸਕੂਲ ’ਚ ‘ਫਿੱਟ ਐਂਡ ਫਾਈਨ’ ਹੈਲਥ ਕੈਂਪ ਲਗਾਇਆ
ਪਠਾਨਕੋਟ, 25 ਨਵੰਬਰ (ਸੰਧੂ)- ਰੇਹਮਾ ਇੰਟਰਨੈਸ਼ਨਲ ਸਕੂਲ ਵਿਖੇ ਯੂ. ਕੇ.
ਪਠਾਨਕੋਟ, 25 ਨਵੰਬਰ (ਸੰਧੂ)- ਰੇਹਮਾ ਇੰਟਰਨੈਸ਼ਨਲ ਸਕੂਲ ਵਿਖੇ ਯੂ. ਕੇ. ਜੀ. ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ‘ਫਿੱਟ ਐਂਡ ਫਾਈਨ’ ਹੈਲਥ ਕੈਂਪ ਲਗਾਇਆ ਗਿਆ । ਸਕੂਲ ਦੇ ਪ੍ਰਿੰਸੀਪਲ ਬੇਨੀ ਓਮਨ ਦੀ ਅਗਵਾਈ ਹੇਠ ਕਰਵਾਏ ਗਏ ਇਸ ਕੈਂਪ ਵਿਚ ਵੱਖ-ਵੱਖ ਮੈਡੀਕਲ ਖੇਤਰਾਂ ਦੇ ਮਾਹਿਰ ਡਾਕਟਰਾਂ ਨੇ ਵਿਦਿਆਰਥੀਆਂ ਦੀ ਸਿਹਤ ਜਾਂਚ ਕੀਤੀ । ਇਸ ਮੌਕੇ ਡਾ: ਅੰਸ਼ੁਲ ਸ਼ਰਮਾ, ਡਾ: ਸ਼ਰਿਨ ਧੀਮਾਨ, ਡਾ: ਜਪਤੇਜ ਸਿੰਘ, ਡਾ: ਸਾਹਿਲ ਮਹਾਜਨ ਅਤੇ ਡਾ: ਅੰਸ਼ੁਲ ਰਾਏ ਗੁਪਤਾ ਨੇ ਬੱਚਿਆਂ ਦੀ ਆਮ ਸਿਹਤ ਜਾਂਚ ਦੇ ਨਾਲ-ਨਾਲ ਅੱਖਾਂ, ਦੰਦਾਂ ਅਤੇ ਹੱਡੀਆਂ ਸਬੰਧੀ ਜਾਂਚ ਕਰਕੇ ਲੋੜੀਂਦੀ ਸਲਾਹ ਦਿੱਤੀ । ਡਾਕਟਰਾਂ ਨੇ ਬੱਚਿਆਂ ਨੂੰ ਸੰਤੁਲਿਤ ਖੁਰਾਕ, ਸਫ਼ਾਈ ਅਤੇ ਨਿਯਮਿਤ ਕਸਰਤ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ । ਇਸ ਮੌਕੇ ਪ੍ਰਿੰਸੀਪਲ ਬੇਨੀ ਓਮਨ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਦਾ ਸਿਹਤਮੰਦ ਹੋਣਾ ਬੇਹੱਦ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਅਤੇ ਜਾਗਰੂਕਤਾ ਲਈ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ ।