18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਗਾਇਕ ਚੰਨਾ ਘੁੰਮਣ ਦੀ ਆਵਾਜ਼ ਅਕਸ਼ੇ ਕੁਮਾਰ ਦੀ ਫ਼ਿਲਮ 'ਜੌਲੀ ਐੱਲ.ਐੱਲ.ਬੀ.-3' 'ਚ ਗੂੰਜੀ

Ad Position 21
No active advertisement
ਅਜੀਤ ਡੈਸਕ 21-09-2025
ਨਿੱਕੇ ਘੁੰਮਣ, 20 ਸਤੰਬਰ (ਸਤਬੀਰ ਸਿੰਘ ਘੁੰਮਣ)-ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਘੁੰਮਣ ਖੁਰਦ ਦੇ ਨੌਜਵਾਨ ਗਾਇਕ ਚੰਨਪ੍ਰੀਤ ਸਿੰਘ ਘੁੰਮਣ (ਚੰਨਾ ਘੁੰਮਣ) ਨੇ ਆਪਣੀ ਬੁਲੰਦ ਆਵਾਜ਼ ਨਾਲ ਬਾਲੀਵੁੱਡ ਦੀ ਵੱਡੀ ਫ਼ਿਲਮ 'ਜੌਲੀ ਐਲ.ਐਲ.ਬੀ.-3' ਵਿਚ ਸਥਾਨ ਪਾ ਕੇ ਸੂਬੇ ਦੀ ਨੌਜਵਾਨੀ ਨੂੰ ਵੱਡਾ ਹੌਂਸਲਾ ਦਿੱਤਾ ਹੈ | ਉਸ ਵਲੋਂ ਗਾਇਆ ਗਿਆ ਨਵਾਂ ਗੀਤ 'ਗਲਾਸ ਉੱਚੀ ਰੱਖੇ' ਨੇ ਇਸ ਸਮੇਂ ਸੋਸ਼ਲ ਮੀਡੀਆ ਅਤੇ ਮਿਊਜ਼ਿਕ ਚਾਰਟਾਂ 'ਤੇ ਧਮਾਲ ਮਚਾ ਰਿਹਾ ਹੈ | ਹੁਣ ਤੱਕ 2.50 ਕਰੋੜ ਤੋਂ ਵੱਧ ਲੋਕ ਗੀਤ ਸੁਣ ਚੁੱਕੇ ਹਨ | ਉਕਤ ਗੀਤ 30 ਅਗਸਤ 2025 ਨੂੰ ਜਾਰੀ ਹੋਇਆ ਸੀ ਅਤੇ ਇਸ ਵਿਚ ਅਕਸ਼ੇ ਕੁਮਾਰ ਅਤੇ ਅਰਸ਼ਦ ਵਾਰਸੀ ਨੱਚਦੇ ਦਿਖਾਈ ਦਿੰਦੇ ਹਨ | ਇਹ ਗੀਤ ਚੰਨਾ ਘੁੰਮਣ ਨੇ ਆਪਣੇ ਸਾਥੀਆਂ ਨਾਲ ਗਾਇਆ, ਜਿਸ ਦਾ ਵਿਕਰਮ ਮੋਂਟਰੋਜ ਨੇ ਪੇਸ਼ ਕੀਤਾ ਹੈ | ਪੰਜਾਬ ਦੀ ਇਹ ਮਾਣਮੱਤੀ ਸ਼ਖ਼ਸੀਅਤ ਚੰਨਪ੍ਰੀਤ ਸਿੰਘ ਘੁੰਮਣ (ਚੰਨਾ ਘੁੰਮਣ) ਨੇ ਪੜ੍ਹਾਈ ਸੈਨਿਕ ਸਕੂਲ ਕਪੂਰਥਲਾ ਤੋਂ ਅਤੇ ਮਿਊਜ਼ਿਕ ਦੀ ਡਿਗਰੀ ਏ.ਪੀ.ਜੀ. ਕਾਲਜ ਜਲੰਧਰ ਤੋਂ ਹਾਸਲ ਕੀਤੀ ਹੈ | ਇਸ ਤੋਂ ਪਹਿਲਾਂ 'ਟੱਬਰ ਵੈੱਬ ਸੀਰਿਜ਼ ਅਤੇ ਚਮਕ ਵੈੱਬ ਸੀਰਿਜ 'ਤੇ 2 ਗਾਣੇ ਬਹੁਤ ਮਕਬੂਲ ਹੋ ਚੁੱਕੇ ਹਨ | ਚੰਨਾ ਘੁੰਮਣ ਐੱਨ.ਆਰ.ਆਈ. ਪਰਿਵਾਰ ਨਾਲ ਸਬੰਧਤ ਕੁਲਬੀਰ ਸਿੰਘ ਘੁੰਮਣ (ਜਰਮਨ) ਦਾ ਪੁੱਤਰ ਅਤੇ ਕੁਲਦੀਪ ਸਿੰਘ ਘੁੰਮਣ ਜਰਮਨ ਦਾ ਭਤੀਜਾ ਹੈ, ਜੋ ਕਿ ਉੱਘੇ ਸਮਾਜ ਸੇਵੀ ਹਨ | ਚੰਨਾ ਘੁੰਮਣ ਨੇ ਵਿਦੇਸ਼ੀ ਮੌਕੇ ਛੱਡ ਕੇ ਪੰਜਾਬੀ ਮਿੱਟੀ ਨਾਲ ਜੁੜ ਕੇ ਆਪਣਾ ਸੁਪਨਾ ਸਾਕਾਰ ਕੀਤਾ ਹੈ | ਚੰਨਾ ਘੁੰਮਣ ਦੀ ਇਹ ਕਾਮਯਾਬੀ ਪੰਜਾਬ ਦੀ ਨੌਜਵਾਨੀ ਲਈ ਇਕ ਪ੍ਰੇਰਨਾਸ੍ਰੋਤ ਹੈ, ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕਿਸੇ ਵੀ ਪਿੰਡ ਦੀ ਧਰਤੀ ਤੋਂ ਉੱਠ ਕੇ ਬਾਲੀਵੁੱਡ ਤੱਕ ਪਹੁੰਚਿਆ ਜਾ ਸਕਦਾ ਹੈ | ਸੰਗੀਤ ਦੇ ਰਾਹੀਂ ਆਪਣੀ ਪਛਾਣ ਬਣਾਉਣ ਵਾਲਾ ਇਹ ਨੌਜਵਾਨ ਮਿਊਜਿਕ ਡਾਇਰੈਕਟਰ ਤੇ ਗਾਇਕ ਪੰਜਾਬੀ ਨੌਜਵਾਨੀ ਲਈ ਰੌਸ਼ਨੀ ਦਾ ਦੀਵਾ ਬਣ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਰਣਸੀਕਾ ਤੱਲਾ ਦੇ ਕਿਸਾਨ ਕਸ਼ਮੀਰ ਸਿੰਘ ਦਾ ਹੜ੍ਹ ਦੇ ਪਾਣੀ ਨੇ ਕੀਤਾ ਵੱਡਾ ਨੁਕਸਾਨ ਅਗਲੀ ਖ਼ਬਰ ਹਲਕਾ ਸੰਗਠਨ ਇੰਚਾਰਜ ਨਿਯੁਕਤ ਕੀਤੇ ਹੈਪੀ ਡੇਅਰੀਵਾਲ ਕਿਰਨ ਦਾ ਸਵਾਗਤ
Ad Position 24