18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਗਿੱਧਾ ਮੁਕਾਬਲੇ ’ਚ ਡੀ.ਏ.ਵੀ. ਸਕੂਲ ਪਠਾਨਕੋਟ ਦੀਆਂ ਵਿਦਿਆਰਥਣਾਂ ਨੇ ਹਾਸਿਲ ਕੀਤਾ ਦੂਜਾ ਸਥਾਨ

ਪਠਾਨਕੋਟ, 18 ਨਵੰਬਰ (ਸੰਧੂ)-ਸਤਿਯੁੱਗ ਦਰਸ਼ਨ ਸੰਗੀਤ ਕਲਾ ਕੇਂਦਰ ਵਲੋਂ ਕਰਵਾਏ ਗਏ 19ਵੇਂ ਅੰਤਰ-ਜ਼ਿਲ੍ਹਾ ਸੰਗੀਤ, ਨ੍ਰਿਤ ਤੇ ਕਲਾ ਮੁਕਾਬਲੇ ‘ਸਤਿਯੁੱਗ ਸੰਗੀਤ ਉਤਸਵ-2026’ ਵਿਚ ਡਾ: ਮੇਹਰ ਚੰਦ ਮਹਾਜਨ ਡੀ. ਏ.

Ad Position 21
No active advertisement
ਗਿੱਧਾ ਮੁਕਾਬਲੇ ਵਿਚ ਦੂਜਾ ਸਥਾਨ ਹਾਸਿਲ ਕਰਨ ਵਾਲੀਆਂ ਡੀ.ਏ.ਵੀ. ਸਕੂਲ ਪਠਾਨਕੋਟ ਦੀਆਂ ਵਿਦਿਆਰਥਣਾਂ ਪੇਸ਼ਕਾਰੀ ਦੌਰਾਨ । ਤਸਵੀਰ: ਸੰਧੂ 19-11-2026
ਪਠਾਨਕੋਟ, 18 ਨਵੰਬਰ (ਸੰਧੂ)-ਸਤਿਯੁੱਗ ਦਰਸ਼ਨ ਸੰਗੀਤ ਕਲਾ ਕੇਂਦਰ ਵਲੋਂ ਕਰਵਾਏ ਗਏ 19ਵੇਂ ਅੰਤਰ-ਜ਼ਿਲ੍ਹਾ ਸੰਗੀਤ, ਨ੍ਰਿਤ ਤੇ ਕਲਾ ਮੁਕਾਬਲੇ ‘ਸਤਿਯੁੱਗ ਸੰਗੀਤ ਉਤਸਵ-2026’ ਵਿਚ ਡਾ: ਮੇਹਰ ਚੰਦ ਮਹਾਜਨ ਡੀ.ਏ.ਵੀ. ਸੈਂਟੇਨਰੀ ਪਬਲਿਕ ਸਕੂਲ ਪਠਾਨਕੋਟ ਦੀਆਂ ਵਿਦਿਆਰਥਣਾਂ ਨੇ ਗਿੱਧਾ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ । ਇਸ ਮੁਕਾਬਲੇ ਵਿਚ ਅੱਠ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਡੀ.ਏ.ਵੀ. ਸਕੂਲ ਦੀਆਂ ਵਿਦਿਆਰਥਣਾਂ ਨੇ ਰਵਾਇਤੀ ਲੋਕ ਨਾਚ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ, ਬਿਹਤਰੀਨ ਤਾਲਮੇਲ ਤੇ ਉਤਸ਼ਾਹ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ । ਇਸ ਸਫ਼ਲਤਾ ਪਿੱਛੇ ਵਿਦਿਆਰਥਣਾਂ ਦੀ ਮਿਹਨਤ ਤੇ ਅਧਿਆਪਕਾਂ ਦੀ ਯੋਗ ਅਗਵਾਈ ਰਹੀ । ਸਕੂਲ ਪ੍ਰਿੰਸੀਪਲ ਅੰਕੁਸ਼ ਪੁਰੀ ਨੇ ਵਿਦਿਆਰਥਣਾਂ ਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਸਾਈਂ ਇੰਸਟੀਚਿਊਟ ਵਿਖੇ ਪੰਜਾਬ ਹੁਨਰ ਵਿਕਾਸ ਤਹਿਤ ਸ਼ੁਰੂ ਕੀਤੇ ਜਾਣਗੇ 3 ਕੋਰਸ ਅਗਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਹੋਈ ਮੀਟਿੰਗ
Ad Position 24