18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹਲਕਾ ਸੰਗਠਨ ਇੰਚਾਰਜ ਨਿਯੁਕਤ ਕੀਤੇ ਹੈਪੀ ਡੇਅਰੀਵਾਲ ਕਿਰਨ ਦਾ ਸਵਾਗਤ

Ad Position 21
No active advertisement
ਅਜੀਤ ਡੈਸਕ 21-09-2025
ਕਲਾਨੌਰ, 20 ਸਤੰਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ 'ਚ ਆਮ ਆਦਮੀ ਪਾਰਟੀ 'ਚ ਪਿਛਲੇ ਲੰਮੇਂ ਸਮੇਂ ਤੋਂ ਨਿਸਵਾਰਥ ਸੇਵਾਵਾਂ ਨਿਭਾਉਂਦੇ ਆ ਰਹੇ ਬਲਾਕ ਪ੍ਰਧਾਨ ਜਤਿੰਦਰ ਸਿੰਘ ਹੈਪੀ ਡੇਅਰੀਵਾਲ ਕਿਰਨ ਨੂੰ ਹਲਕਾ ਸੰਗਠਨ ਇੰਚਾਰਜ ਡੇਰਾ ਬਾਬਾ ਨਾਨਕ ਨਿਯੁਕਤ ਕਰਨ 'ਤੇ 'ਆਪ' ਨੁਮਾਇੰਦਿਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਦੌਰਾਨ ਕਲਾਨੌਰ ਖੇਤਰ ਦੇ 'ਆਪ' ਦੇ ਸੀਨੀਅਰ ਨੁਮਾਇੰਦਿਆਂ ਵਲੋਂ ਹੈਪੀ ਡੇਅਰੀਵਾਲ ਕਿਰਨ ਦੀ ਨਿਯੁਕਤੀ 'ਤੇ 'ਆਪ' ਹਾਈਕਮਾਂਡ ਸਮੇਤ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ ਗਿਆ | ਇਸ ਦੌਰਾਨ ਕਲਾਨੌਰ ਵਿਖੇ ਨਵਨਿਯੁਕਤ ਹਲਕਾ ਸੰਗਠਨ ਇੰਚਾਰਜ ਹੈਪੀ ਡੇਅਰੀਵਾਲ ਕਿਰਨ ਨੇ ਕਿਹਾ ਕਿ ਉਹ ਸਧਾਰਨ ਵਰਕਰ ਵਜੋਂ ਪਾਰਟੀ 'ਚ ਨਿਸਵਾਰਥ ਸੇਵਾਵਾਂ ਨਿਭਾ ਰਹੇ ਸਨ ਅਤੇ ਹਲਕਾ ਇੰਚਾਰਜ ਅਤੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੇ ਸਹਿਯੋਗ ਨਾਲ ਪਾਰਟੀ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਸੰਜੀਦਗੀ ਨਾਲ ਨਿਭਾਉਣਗੇ | ਇਸ ਮੌਕੇ 'ਤੇ ਐਡਵੋਕੇਟ ਪਲਵਿੰਦਰ ਸਿੰਘ ਸ਼ੱਕਰੀ, ਕੰਵਲਦੀਪ ਸਿੰਘ ਗੁਰਾਇਆ, ਸਰਪੰਚ ਰਜਿੰਦਰ ਸਿੰਘ ਸਪਰਾਏ ਕੋਠੀ, ਸਰਪੰਚ ਸੁਰਜੀਤ ਸਿੰਘ ਸਮਰਾ ਬਿਸ਼ਨਕੋਟ, ਕਾਕਾ ਮਹਾਂਦੇਵ, ਪ੍ਰਧਾਨ ਇੰਦਰਜੀਤ ਭਾਰਲ, ਸਰਪੰਚ ਗੁਰਦੀਪ ਸਿੰਘ ਬੋਹੜਵਡਾਲਾ, ਪਿ੍ਤਪਾਲ ਸਿੰਘ ਪਕੀਵਾਂ, ਸਰਪੰਚ ਸੁਬੇਗ ਸਿੰਘ ਮੱਲ੍ਹੀ, ਮੁਕੇਸ਼ ਕੁਮਾਰ ਹੈਪੀ, ਜਗਪ੍ਰੀਤ ਸਿੰਘ ਲੋਪਾ, ਸਰਪੰਚ ਨਿਸ਼ਾਨ ਸਿੰਘ ਖੱਦਰ, ਜਗਪ੍ਰੀਤ ਸਿੰਘ ਸਪਰਾਏ, ਪ੍ਰਧਾਨ ਹਰਮਨਪ੍ਰੀਤ ਸਿੰਘ ਮੱਲਿਆਂਵਾਲ, ਸਰਪੰਚ ਜੁਗਰਾਜ ਸਿੰਘ ਛੋਹਣ, ਸਰਪੰਚ ਰਮਨ ਕੁਮਾਰ ਰਿੰਕੂ ਨੜਾਂਵਾਲੀ, ਰਤਨ ਸਿੰਘ ਗੋਸਲ, ਪ੍ਰਧਾਨ ਮਨਦੀਪ ਸਿੰਘ ਬੁਲਾਰੀਆ, ਸੁਖਵਿੰਦਰ ਸਿੰਘ ਮਸਤਕੋਟ, ਪਲਵਿੰਦਰ ਸਿੰਘ ਮਾਹਲ, ਪ੍ਰਧਾਨ ਸਤਨਾਮ ਸਿੰਘ ਬਖਸ਼ੀਵਾਲ, ਸਰਪੰਚ ਰਵੇਲ ਸਿੰਘ ਚੰਦੂਵਡਾਲਾ, ਹਰਜੋਤ ਸਿੰਘ ਸਪਰਾਏਕੋਠੀ, ਬਲਜੀਤ ਸਿੰਘ ਕਾਹਲੋਂ ਵਡਾਲਾ ਬਾਂਗਰ, ਚੈਂਚਲ ਕੁਮਾਰ ਚੰਨ, ਤੇਜਿੰਦਰ ਨਾਥ, ਸਰਪੰਚ ਗੁਰਮੀਤ ਸਿੰਘ ਦੋਸਤਪੁਰ, ਮੰਗਲ ਸਿੰਘ ਸ਼ਹੂਰ, ਸਰਪੰਚ ਕੰਵਲਜੀਤ ਸਿੰਘ ਫੱਤੂਪੁਰ, ਸਰਪੰਚ ਗੁਰਜਿੰਦਰ ਸਿੰਘ, ਹਰਪ੍ਰੀਤ ਸਿੰਘ ਰਾਜੂ, ਸਰਦੂਲ ਸਿੰਘ ਮਸੀਹ ਮਾਲੋਮੂਆ, ਚਰਨਜੀਤ ਸਿੰਘ ਕਲਾਨੌਰ ਸਮੇਤ ਹੋਰ ਆਗੂ ਵੀ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਗਾਇਕ ਚੰਨਾ ਘੁੰਮਣ ਦੀ ਆਵਾਜ਼ ਅਕਸ਼ੇ ਕੁਮਾਰ ਦੀ ਫ਼ਿਲਮ 'ਜੌਲੀ ਐੱਲ.ਐੱਲ.ਬੀ.-3' 'ਚ ਗੂੰਜੀ ਅਗਲੀ ਖ਼ਬਰ ਪਿੰਡ ਆਲਮਾ ਤੋਂ ਗੁਰਦੁਆਰਾ ਨਾਨਕਪੁਰਾ ਸਾਹਿਬ ਦੀ ਸੜਕ ਦੀ ਆਜ਼ਾਦੀ ਤੋਂ ਬਾਅਦ ਕਿਸੇ ਨੇ ਵੀ ਨਹੀਂ ਲਈ ਸਾਰ
Ad Position 24