19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪਿੰਡ ਰਤਨਗੜ੍ਹ ਵਿਖੇ ਕਿਸਾਨ ਸੰਘ ਦੀ ਅਹਿਮ ਮੀਟਿੰਗ

Ad Position 21
No active advertisement
ਅਜੀਤ ਡੈਸਕ 21-09-2025
ਤਾਰਾਗੜ੍ਹ, 20 ਸਤੰਬਰ (ਸੋਹਨ ਲਾਲ)-ਕਸਬਾ ਤਾਰਾਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਰਤਨਗੜ੍ਹ ਵਿਖੇ ਕਿਸਾਨ ਸੰਘ ਵਲੋਂ ਨਿਰਮਲ ਸਿੰਘ ਨੀਲੂ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਕੀਤੀ ਗਈ | ਇਸ ਮੌਕੇ ਪੰਜਾਬ ਪ੍ਰਦੇਸ਼ ਦੇ ਕਿਸਾਨ ਸੰਘ ਸੰਗਠਨ ਮੰਤਰੀ ਸ਼ਾਮ ਸੁੰਦਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਵਿਚ ਬੋਲਦਿਆਂ ਸੰਗਠਨ ਮੰਤਰੀ ਸ਼ਾਮ ਸੁੰਦਰ ਨੇ ਕਿਹਾ ਕਿ ਹਰੇਕ ਪਿੰਡ ਵਿਚ ਕਿਸਾਨਾਂ ਨੂੰ ਕਿਸਾਨ ਸਮਿਤੀਆਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਆਪਣੀਆਂ ਜਾਇਜ਼ ਮੰਗਾਂ ਨੰੂ ਸਰਕਾਰ ਤੱਕ ਪਹੁੰਚਾ ਕੇ ਸਰਕਾਰ ਦਾ ਧਿਆਨ ਆਪਣੇ ਵੱਲ ਕਰਨ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਸਰਕਾਰ ਕੋਲੋਂ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ | ਇਸ ਮੌਕੇ ਗੁਰਮੇਜ ਸਿੰਘ, ਰੋਕੀ ਸੈਣੀ, ਮੰਨੂ ਸਲਾਰੀਆ, ਰਮੇਸ਼ ਪਾਲ, ਮਾਸਟਰ ਸੁਰਿੰਦਰ, ਜੱਸੀ, ਅਰਜੁਨ, ਜੱਗੀ, ਕੈਪਟਨ ਪ੍ਰੇਮ ਸਿੰਘ ਅਤੇ ਹੋਰ ਪਿੰਡ ਦੇ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਵਲਦਾਰ ਮਦਨ ਲਾਲ ਸ਼ਰਮਾ ਦਾ ਸ਼ਰਧਾਂਲੀ ਸਮਾਗਮ ਕਰਵਾਇਆ ਅਗਲੀ ਖ਼ਬਰ ਯੂ.ਬੀ.ਡੀ.ਸੀ ਨਹਿਰ 'ਚ ਡਿੱਗੀ ਪਸ਼ੂਆਂ ਵਾਲੀ ਜੀਪ
Ad Position 24