19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹਵਲਦਾਰ ਮਦਨ ਲਾਲ ਸ਼ਰਮਾ ਦਾ ਸ਼ਰਧਾਂਲੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 21-09-2025
ਘਰੋਟਾ, 20 ਸਤੰਬਰ (ਸੰਜੀਵ ਗੁਪਤਾ)-20 ਡੋਗਰਾ ਯੂਨਿਟ ਦੇ ਹਵਲਦਾਰ ਮਦਨ ਲਾਲ ਸ਼ਰਮਾ ਦਾ 9ਵਾਂ ਸ਼ਰਧਾਂਜਲੀ ਸਮਾਗਮ ਕਸਬਾ ਘਰੋਟਾ ਵਿਖੇ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਪਿ੍ੰਸੀਪਲ ਪੰਕਜ ਮਹਾਜਨ ਨੇ ਕੀਤੀ | ਜਦਕਿ ਬਤੌਰ ਮੁੱਖ ਮਹਿਮਾਨ ਸੀਨੀਅਰ ਆਗੂ ਰਮਨ ਬਹਿਲ, ਵਿਸ਼ੇਸ਼ ਮਹਿਮਾਨ ਵਜੋਂ ਕਰਨਲ ਰਮਨਦੀਪ ਸਿੰਘ, ਡਿਪਟੀ ਕਮਾਡੈਂਟ ਡੀ.ਐਸ ਰਾਵਤ, ਤਹਿਸੀਲਦਾਰ ਦਿਵਿਆ ਸਿੰਗਲਾ, ਸਰਪੰਚ ਸੰਜੀਵ ਕੁਮਾਰ, ਸ਼ਹੀਦ ਸੈਨਿਕ ਸੁਰੱਖਿਆ ਪਰਿਸ਼ਦ ਦੇ ਸਕੱਤਰ ਰਵਿੰਦਰ ਸਿੰਘ ਵਿਕੀ ਤੇ ਸ਼ਹੀਦ ਪਰਿਵਾਰ ਸ਼ਾਮਿਲ ਹੋਏ | ਮੁੱਖ ਮਹਿਮਾਨ ਰਮਨ ਬਹਿਲ ਨੇ ਕਿਹਾ ਕਿ ਸ਼ਹੀਦ ਦੇਸ਼ ਤੇ ਕੌਮ ਦਾ ਸਰਮਾਇਆ ਹਨ, ਅੱਜ ਅਸੀਂ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਰਮਨ ਬਹਿਲ ਨੇ ਕਿਹਾ ਕਿ ਘਰੋਟਾ ਕੇਵਲ ਸ਼ਹੀਦਾਂ ਤੇ ਦੇਸ਼ ਭਗਤਾਂ ਦਾ ਕਸਬਾ ਹੀ ਨਹੀਂ, ਬਲਕਿ ਇੱਥੋਂ ਦੇ ਫ਼ਿਲਮ ਸਟਾਰ ਦੇਵ ਆਨੰਦ ਨੇ ਵੀ ਬਾਲੀਵੁੱਡ ਵਿਚ ਆਪਣਾ ਨਾਮ ਕਮਾ ਕੇ ਇਲਾਕੇ ਦੇ ਨਾਂਅ ਰੌਸ਼ਨ ਕੀਤਾ ਹੈ, ਜਿਸ 'ਤੇ ਸਾਨੂੰ ਮਾਣ ਹੈ | ਕਰਨਲ ਰਮਨਦੀਪ ਸਿੰਘ, ਡਿਪਟੀ ਕਮਾਡੈਂਟ ਡੀ.ਐਸ ਰਾਵਤ, ਸ਼ਹੀਦ ਸੈਨਿਕ ਸੁਰੱਖਿਆ ਪ੍ਰੀਸ਼ਦ ਸਕੱਤਰ ਰਵਿੰਦਰ ਸਿੰਘ ਵਿਕੀ ਸਮੇਤ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਸ਼ਹਾਦਤ ਦੇ ਜ਼ਖ਼ਮਾਂ ਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ, ਸ਼ਹੀਦ ਨੰੂ ਸਾਲ 'ਚ ਇਕ ਵਾਰ ਨਹੀਂ, ਬਲਕਿ ਹਰ ਸਾਹ ਨਾਲ ਯਾਦ ਕਰਨਾ ਚਾਹੀਦਾ ਹੈ ਜੋ ਕਠਿਨ ਹਾਲਾਤਾਂ ਵਿਚ ਸਾਡੀ ਹਿਫ਼ਾਜ਼ਤ ਕਰਦੇ ਹਨ ਅਤੇ ਸਮਾਜ ਤੇ ਸਰਕਾਰ ਦਾ ਵੀ ਫ਼ਰਜ਼ ਹੈ ਕਿ ਸ਼ਹੀਦ ਪਰਿਵਾਰਾਂ ਨੂੰ ਬਣਦਾ ਮਾਣ ਸਮਾਨ ਦੇ ਕੇ ਉਸ ਦੀ ਸ਼ਹਾਦਤ ਨੂੰ ਜਿੰਦਾ ਰੱਖੇ | ਪਿ੍ੰਸੀਪਲ ਪੰਕਜ ਮਹਾਜਨ ਤੇ ਸਰਪੰਚ ਸੰਜੀਵ ਕੁਮਾਰ ਨੇ ਮੁੱਖ ਮਹਿਮਾਨ ਅਤੇ ਸ਼ਹੀਦ ਪਰਿਵਾਰ ਦਾ ਸਵਾਗਤ ਕੀਤਾ | ਇਸ ਤੋਂ ਪਹਿਲਾਂ ਚੇਅਰਮੈਨ ਰਮਨ ਬਹਿਲ ਨੇ ਸੀ.ਐਚ.ਸੀ ਦੇ ਨਾਂਅ ਨੂੰ ਸ਼ਹੀਦ ਦੇ ਨਾਂਅ 'ਤੇ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਨਿਲ ਕੁਮਾਰ, ਕੈਪਟਨ ਰਘੁਨਾਥ ਸਿੰਘ, ਸੁਭਾਸ਼ ਸਿੰਘ, ਰਾਮ ਮੂਰਤੀ, ਰਮੇਸ਼ ਚੰਦਰ, ਵਰਿੰਦਰ ਸਿੰਘ, ਕੈਪਟਨ ਤਰਲੋਕ ਸਿੰਘ, ਹੰਸ ਰਾਜ, ਡਾ: ਰਜਿੰਦਰ ਸ਼ਰਮਾ, ਰਜੇਸ਼ ਕੁਮਾਰ ਸਮੇਤ ਸਮੂਹ ਕਸਬਾ ਵਾਸੀ ਅਤੇ ਪੰਚਾਇਤ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਅੰਮਿ੍ਤਸਰ ਵਿਖੇ ਕੱਲ੍ਹ- ਜ਼ਿਲ੍ਹਾ ਪ੍ਰਧਾਨ ਅਗਲੀ ਖ਼ਬਰ ਪਿੰਡ ਰਤਨਗੜ੍ਹ ਵਿਖੇ ਕਿਸਾਨ ਸੰਘ ਦੀ ਅਹਿਮ ਮੀਟਿੰਗ
Ad Position 24