19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਯੂ.ਬੀ.ਡੀ.ਸੀ ਨਹਿਰ 'ਚ ਡਿੱਗੀ ਪਸ਼ੂਆਂ ਵਾਲੀ ਜੀਪ

Ad Position 21
No active advertisement
ਅਜੀਤ ਡੈਸਕ 21-09-2025
ਮਾਧੋਪੁਰ, 20 ਸਤੰਬਰ (ਮਹਿਰਾ)-ਮਾਧੋਪੁਰ ਤੋਂ ਬਹੇੜੀਆਂ ਨੂੰ ਜਾਣ ਲਈ ਯੂ.ਬੀ.ਡੀ.ਸੀ ਨਹਿਰ ਕਿਨਾਰੇ ਬਣੀ ਸੜਕ 'ਤੇ ਬੀਤੇ ਦਿਨ ਨਹਿਰ 'ਚ ਪਸ਼ੂਆਂ ਨਾਲ ਭਰੀ ਗੱਡੀ ਡਿਗ ਗਈ ਸੀ | ਜਿਸ ਵਿਚ ਤਕਰੀਬਨ 4 ਪਸ਼ੂ ਸੀ, ਜਿਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਗਈ ਸੀ | ਉਨ੍ਹਾਂ ਮਰੇ ਪਸ਼ੂਆਂ ਨੂੰ ਉੱਥੋਂ ਨਾ ਚੁੱਕਣ ਕਾਰਨ ਮਰੇ ਪਸ਼ੂਆਂ ਕਾਰਨ ਆਉਂਦੀ ਬਦਬੂ ਕਾਰਨ ਉੱਥੇ ਮੌਜੂਦ ਢਾਬੇ ਵਾਲੇ ਅਤੇ ਦੁਕਾਨਦਾਰ ਬੇਹੱਦ ਪ੍ਰੇਸ਼ਾਨ ਹੋ ਰਹੇ ਹਨ | ਇਸ ਸੰਬੰਧੀ ਪ੍ਰਦਰਸ਼ਨ ਕਰਦੇ ਹੋਏ ਦੁਕਾਨਦਾਰ ਸੁਨੀਲ ਮਹਾਜਨ, ਚੰਦਨ ਮਹਾਜਨ, ਅਨਿਲ ਕੁਮਾਰ, ਪੰਮੂ ਠਾਕੁਰ, ਰਾਜਿੰਦਰ ਕੁਮਾਰ ਅਤੇ ਮਾਨਵ ਫੋਤਰਾ ਆਦਿ ਨੇ ਕਿਹਾ ਕਿ ਜਿਹੜੇ ਪਸ਼ੂ ਹਾਦਸੇ 'ਚ ਮਰੇ ਸੀ, ਉਨ੍ਹਾਂ ਨੰੂ ਗੁੱਜਰ ਉੱਥੇ ਹੀ ਛੱਡ ਗਏ | ਜਦੋਂ ਕਿ ਬਾਕੀ ਬਚੇ ਪਸ਼ੂਆਂ ਨੰੂ ਆਪਣੇ ਨਾਲ ਲੈ ਗਏ | ਜਿਸ ਕਾਰਨ ਮਰੇ ਹੋਏ ਪਸ਼ੂਆਂ ਤੋਂ ਫੈਲ ਰਹੀ ਬਦਬੂ ਕਾਰਨ ਦੁਕਾਨਦਾਰ ਅਤੇ ਗ੍ਰਾਹਕ ਭਾਰੀ ਪ੍ਰੇਸ਼ਾਨ ਹਨ | ਦੁਕਾਨਦਾਰਾ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਪਹਿਲਾਂ ਹੀ ਮੰਦੀ ਦਾ ਸ਼ਿਕਾਰ ਹੋਇਆ ਹੈ, ਉਪਰੋਂ ਪਸ਼ੂਆਂ ਤੋਂ ਆ ਰਹੀ ਬਦਬੂ ਕਾਰਨ ਕੋਈ ਗ੍ਰਾਹਕ ਨਹੀਂ ਆ ਰਿਹਾ | ਜਿਸ ਕਾਰਨ ਦੁਕਾਨਦਾਰ ਅਤੇ ਢਾਬੇ ਮਾਲਕਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ | ਉਕਤ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਉਕਤ ਮਰੇ ਪਸ਼ੂਆਂ ਨੂੰ ਜਲਦ ਇਥੋਂ ਚੁਕਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਰਤਨਗੜ੍ਹ ਵਿਖੇ ਕਿਸਾਨ ਸੰਘ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਹਵਲਦਾਰ ਮਦਨ ਲਾਲ ਸ਼ਰਮਾ ਦਾ ਸ਼ਰਧਾਂਲੀ ਸਮਾਗਮ ਕਰਵਾਇਆ
Ad Position 24