21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਲੈਂਜ ਵਾਲੇ ਕੈਂਪ ਅਤੇ ਪ੍ਰਤੀਯੋਗਤਾ ਪ੍ਰੀਖਿਆ ਸੰਬੰਧੀ ਪ੍ਰਬੰਧ ਮੁਕੰਮਲ -ਕੈਪਟਨ ਖੁਰਦਾ

Ad Position 21
No active advertisement
ਅਜੀਤ ਡੈਸਕ 23-10-2025
ਟੱਪਰੀਆ ਖੁਰਦ, 22 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਸ੍ਰੀ ਗੁਰੁੂ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ ਅਤੇ ਸ੍ਰੀ ਗੁਰੂੁ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸ਼ੰਕਰਾਂ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ 24 ਅਕਤੂਬਰ ਨੂੰ ਪਿੰਡ ਕਟਵਾਰਾ ਵਿਖੇ ਲਗਾਏ ਜਾ ਰਹੇ ਅੱਖਾਂ ਦੇ ਲੈਨਜਾਂ ਵਾਲੇ ਮੁਫਤ ਅਪ੍ਰੇਸ਼ਨ ਚੈਕਅੱਪ ਕੈਪ ਅਤੇ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਦੇ ਜੀਵਨ ਅਧਾਰਿਤ ਅਤੇ ਜਨਰਲ ਨਾਲਿਜ ਆਦਿ ਵਿਸ਼ਿਆਂ ਸਬੰਧੀ ਪਿੰਡ ਖੁਰਦਾ ਵਿਖੇ 26 ਅਕਤੂਬਰ ਨੂੰ ਕਰਵਾਈ ਜਾ ਰਹੀ ਪ੍ਰੀਖਿਆ ਸਬੰਧੀ ਤਿਆਰੀਆ ਮੁਕੰਮਲ ਕਰ ਲਈਆ ਗਈਆ ਹਨ | ਇਹ ਪ੍ਰਗਟਾਵਾ ਕੈਪਟਨ ਤਰਸੇਮ ਸਿੰਘ ਜਨਰਲ ਸਕੱਤਰ ਵੈਲਫੇਅਰ ਸੁਸਾਇਟੀ ਅਤੇ ਸੁਸਾਇਟੀ ਮੈਂਬਰਾਂ ਨੇ ਪਿੰਡ ਖੁਰਦਾ ਅਤੇ ਕਟਵਾਰਾ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਪ੍ਰਗਟ ਕੀਤੇ | ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਸਮਾਗਮਾਂ ਸਬੰਧੀ ਸਾਥੀ ਮੈਂਬਰ ਆਪਣੀਆ-ਆਪਣੀਆ ਮਿਲਿਆਂ ਜਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਅ ਰਹੇ ਹਨ | ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਇਨ੍ਹਾਂ ਸਮਾਗਮਾਂ ਦਾ ਮੁੱਖ ਮੰਤਵ ਨੀਮ ਪਹਾੜੀ ਖੇਤਰ ਦੇ ਲੋੜਵੰਦ ਮਰੀਜ਼ਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣਾ ਅਤੇ ਇਸ ਖੇਤਰ ਦੇ ਸਮੁਹ ਵਿਦਿਆਰਥੀਆਂ ਨੂੰ ਮੁਕਾਬਲੇ ਦੀ ਪ੍ਰੀਖਿਆ ਲਈ ਸਕੁਲ ਪੱਧਰ ਤੋਂ ਤਿਆਰ ਕਰਨਾ ਹੈ | ਉਨ੍ਹਾਂ ਸਮੂਹ ਸਮਾਜਸੇਵੀ ਜਥੇਬੰਦੀਆਂ, ਪਿੰਡਾਂ ਦੀਆਂ ਪੰਚਾਇਤਾਂ, ਡਾ. ਬੀ.ਆਰ ਅੰਬੇਡਕਰ ਸਭਾਵਾਂ ਅਤੇ ਸ੍ਰੀ ਗੁਰੂੁ ਰਵਿਦਾਸ ਸਭਾਵਾਂ ਨੂੰ ਇਨ੍ਹਾਂ ਸਮਾਗਮਾਂ 'ਚ ਇਲਾਕੇ ਦੇ ਅੱਖਾਂ ਦੀਆਂ ਬਿਮਾਰੀਆਂ ਦੇ ਮਰੀਜਾਂ ਨੂੰ 24 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪਿੰਡ ਕਟਵਾਰਾ ਨੇੜੇ ਪੋਜੇਵਾਲ ਵਿਖੇ ਸਵੇਰੇ 9 ਵਜੇ ਤੋਂ ਦੁਪਿਹਰ 1 ਵਜੇ ਤੱਕ ਪਹੁੰਚਾਉਣ ਅਤੇ 26 ਅਕਤੂਬਰ ਦਿਨ ਐਤਵਾਰ ਨੂੰ ਡਾ. ਅੰਬੇਡਕਰ ਪ੍ਰਤੀਯੋਜਤਾ ਪ੍ਰੀਖਿਆ 2025 ਵਿੱਚ ਸਮੂਲੀਅਤ ਕਰਵਾਉਣ ਲਈ ਪਿੰਡ ਖੁਰਦਾਂ ਵਿਖੇ ਪਹੁੰਚਾਉਣ ਦੀ ਅਪੀਲ ਵੀ ਕੀਤੀ | ਇਸ ਮੌਕੇ ਚੌਧਰੀ ਓਮਕਾਰ ਸਾਬਕਾ ਸਰਪੰਚ ਕਟਵਾਰਾ, ਕੁਲਵੰਤ ਸਿੰਘ ਸਰਪੰਚ ਖੁਰਦਾ, ਜਸਵਿੰਦਰ ਸਿੰਘ, ਪਰਮਜੀਤ ਚੱਕਸਿੰਘਾ, ਸਰਬਣ ਰਾਮ, ਅਵਤਾਰ ਸਿੰਘ ਟੋਰੋਵਾਲ, ਪਿ੍ਸੀਪਲ ਪ੍ਰੇਮ ਕੁਮਾਰ ਸਾਹਿਬਾ, ਲਾਲ ਸਿੰਘ ਮਾਨ ਮੈਨੇਜਰ, ਲੈਕਚਰਾਰ ਜਗਮੋਹਣ ਸਿੰਘ ਨੌਰਦ, ਮਹਿੰਦਰ ਚੰਦ ਪੋਜੇਵਾਲ, ਕੈਪਟਨ ਤਰਸੇਮ ਸਿੰਘ ਖੁਰਦਾਂ, ਮਹਿੰਦਰ ਚੰਦ ਪੋਜੇਵਾਲ, ਗੁਰਦਿਆਲ ਸਿੰਘ ਮਾਨ, ਨਾਜਰ ਰਾਮ ਮਾਨ ਸਾਬਕਾ ਡੀ.ਈ.ਓ, ਤੇਲੂ ਰਾਮ ਸਾਬਕਾ ਸਰਪੰਚ, ਮੋਹਣ ਲਾਲ ਖਰੌੜ, ਨਰੰਜਣਜੋਤ ਸਿੰਘ ਚਾਂਦਪੁਰ ਰੁੜਕੀ, ਬਲਵਿੰਦਰ ਸਿੰਘ ਨਾਨੋਵਾਲ, ਲੈਕਚਰਾਰ ਰਾਜ ਕੁਮਾਰ ਮਾਲੇਵਾਲ, ਲੈਕਚਰਾਰ ਰਜਿੰਦਰ ਕੁਮਾਰ ਬਛੌੜੀ, ਚਮਨ ਲਾਲ ਸੜੋਆ, ਰਾਮਜੀ ਦਾਸ ਕਟਵਾਰਾ, ਸੁੱਚਾ ਸਿੰਘ ਸੜੋਆ, ਅਮਰਜੀਤ ਸਿੰਘ ਹਿਆਤਪੁਰ ਰੁੜਕੀ ਅਤੇ ਚਰਨਜੀਤ ਆਲੋਵਾਲ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ-ਪਾਕਿ ਵਿਚਾਲੇ ਚੱਲਣ ਵਾਲੀਆਂ ਬੱਸਾਂ ਦੀ ਆਵਾਜਾਈ ਸਰਹੱਦੀ ਤਲਖ਼ੀਆਂ ਕਾਰਨ ਬਣੀ 'ਇਤਿਹਾਸ' <br/> ਅਗਲੀ ਖ਼ਬਰ ਵਿਸ਼ਵਕਰਮਾ ਮੰਦਿਰ ਬੰਗਾ ਵਿਖੇ ਹੋਏ ਕੁਲਜੀਤ ਸਰਹਾਲ ਹੋਏ ਨਤਮਸਤਕ
Ad Position 24