22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਭਾਰਤ-ਪਾਕਿ ਵਿਚਾਲੇ ਚੱਲਣ ਵਾਲੀਆਂ ਬੱਸਾਂ ਦੀ ਆਵਾਜਾਈ ਸਰਹੱਦੀ ਤਲਖ਼ੀਆਂ ਕਾਰਨ ਬਣੀ 'ਇਤਿਹਾਸ' <br/>

Ad Position 21
No active advertisement
ਅਜੀਤ ਡੈਸਕ 23-10-2025
ਅੰਮਿ੍ਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਭਾਰਤ ਅਤੇ ਪਾਕਿਸਤਾਨ ਦੀ ਆਪਸੀ ਸਾਂਝ ਨੂੰ ਮਜ਼ਬੂਤ ਬਣਾਉਣ ਹਿੱਤ ਲਾਹੌਰ ਅਤੇ ਅੰਮਿ੍ਤਸਰ ਵਿਚਾਲੇ ਸ਼ੁਰੂ ਕੀਤੀ ਗਈ 'ਪੰਜ-ਆਬ' ਅਤੇ 'ਦੋਸਤੀ' ਬੱਸਾਂ ਦੇ ਪਹੀਏ ਦੋਵਾਂ ਮੁਲਕਾਂ ਦੇ ਵਿਗੜੇ ਸੰਬੰਧਾਂ ਕਾਰਨ ਲਗਭਗ 5 ਸਾਲਾਂ 'ਚ ਇਕ ਇੰਚ ਵੀ ਹਿੱਲ ਨਹੀਂ ਸਕੇ | ਅੱਜ ਆਲਮ ਇਹ ਹੈ ਕਿ ਸਰਹੱਦੀ ਤਲਖ਼ੀਆਂ ਕਾਰਨ ਭਾਰਤ-ਪਾਕਿ ਵਿਚਾਲੇ ਚੱਲਣ ਵਾਲੀਆਂ ਇਨ੍ਹਾਂ ਬੱਸਾਂ ਦੀ ਆਵਾਜਾਈ ਸਰਹੱਦੀ ਤਲਖ਼ੀਆਂ ਕਾਰਨ ਸਿਰਫ਼ ਇਤਿਹਾਸ ਬਣ ਕੇ ਰਹਿ ਗਈ ਹੈ | ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ 'ਚ ਧਾਰਾ 370 ਅਤੇ 35-ਏ ਲਾਗੂ ਕੀਤੇ ਜਾਣ ਦੇ ਵਿਰੋਧ 'ਚ ਪਾਕਿ ਨੇ ਸਖ਼ਤ ਰਵੱਈਆ ਅਪਣਾਉਂਦਿਆਂ ਦੋਵਾਂ ਮੁਲਕਾਂ ਵਿਚਾਲੇ ਸ਼ੁਰੂ ਕੀਤੀ ਗਈ ਬੱਸ ਸੇਵਾ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ਤੋਂ ਬਾਅਦ 10 ਅਗਸਤ 2019 ਨੂੰ 'ਪੰਜ-ਆਬ' ਬੱਸ ਨੂੰ ਵਾਹਗਾ ਤੋਂ ਪਾਕਿਸਤਾਨੀ ਅਧਿਕਾਰੀਆਂ ਨੇ ਬਗੈਰ ਯਾਤਰੂਆਂ ਦੇ ਖਾਲੀ ਅਟਾਰੀ ਭੇਜ ਦਿੱਤਾ ਅਤੇ ਭਾਰਤ ਤੋਂ ਆਪਣੀ ਬੱਸ ਵੀ ਵਾਪਸ ਮੰਗਵਾ ਲਈ | ਉਸ ਤੋਂ ਬਾਅਦ ਪਾਕਿ ਵਲੋਂ 'ਦੋਸਤੀ' ਅਤੇ 'ਪੰਜ-ਆਬ', 'ਸਮਝੌਤਾ' ਅਤੇ 'ਸਦਾ-ਏ-ਸਰਹੱਦ' ਬੱਸਾਂ ਦੀ ਆਵਾਜਾਈ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ | ਜਲਦੀ ਬਾਅਦ ਪਾਕਿਸਤਾਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਵਲੋਂ ਲਾਹੌਰ ਦੀ ਆਬਾਦੀ ਗੁਲਬਰਗ ਅਤੇ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਅਸਥਾਨ ਦੇ ਨਜ਼ਦੀਕ ਬਣਾਏ ਇੰਟਰਨੈਸ਼ਨਲ ਬੱਸ ਟਰਮੀਨਲ ਹਮੇਸ਼ਾ ਲਈ ਬੰਦ ਕਰਕੇ ਉਕਤ ਬੱਸਾਂ ਨੂੰ ਪਾਕਿ ਦੇ ਸੈਰ-ਸਪਾਟਾ ਵਿਭਾਗ ਵਲੋਂ ਵਰਤੋਂ 'ਚ ਲਿਆਉਣਾ ਸ਼ੁਰੂ ਕਰ ਦਿੱਤਾ ਗਿਆ | ਇਸ ਦੇ ਬਾਵਜੂਦ ਪੰਜਾਬ ਰੋਡਵੇਜ਼ (ਭਾਰਤ) ਦੀ ਦੋਵਾਂ ਮੁਲਕਾਂ ਵਿਚਾਲੇ ਚੱਲਣ ਵਾਲੀ 'ਪੰਜ-ਆਬ ਐਕਸਪ੍ਰੈੱਸ' ਬੱਸ ਅੰਮਿ੍ਤਸਰ ਦੀ ਮਾਲ ਮੰਡੀ ਦੇ ਨਜ਼ਦੀਕ ਇੰਟਰਨੈਸ਼ਨਲ ਬੱਸ ਟਰਮੀਨਲ ਦੇ ਅੰਦਰ ਖੜ੍ਹੀ ਰਹੀ ਅਤੇ ਸਰਕਾਰ ਨੂੰ ਉਸ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮਾਂ ਸਮੇਤ ਹੋਰ ਸਟਾਫ਼ ਦੇ ਵਾਧੂ ਖਰਚੇ ਝੱਲਣੇ ਪੈਂਦੇ ਰਹੇ | 'ਪੰਜ-ਆਬ' ਕੌਮਾਂਤਰੀ ਬੱਸ ਨੂੰ ਹੁਣ ਅੰਮਿ੍ਤਸਰ-ਚੰਡੀਗੜ੍ਹ ਵਿਚਾਲੇ ਆਮ ਸਵਾਰੀਆਂ ਦੀ ਢੁਆਈ ਲਈ ਸ਼ੁਰੂ ਕਰ ਦਿੱਤਾ ਗਿਆ ਹੈ | ਇਹ ਬੱਸ ਰੋਜ਼ਾਨਾ ਸ਼ਹੀਦ ਮਦਨ ਲਾਲ ਢੀਂਗਰਾ ਇੰਟਰਸਟੇਟ ਬੱਸ ਟਰਮੀਨਲ ਅੰਮਿ੍ਤਸਰ ਦੇ ਕਾਊਾਟਰ ਨੰ. 7 ਤੋਂ ਸਵੇਰੇ 8 ਵਜੇ ਭਾਰਤੀ ਯਾਤਰੂਆਂ ਨੂੰ ਲੈ ਕੇ ਚੰਡੀਗੜ੍ਹ ਲਈ ਰਵਾਨਾ ਹੁੰਦੀ ਹੈ | ਦੱਸਣਯੋਗ ਹੈ ਕਿ ਪਾਕਿ ਸਰਕਾਰ ਦੀਆਂ ਬੇਨਿਯਮੀਆਂ ਦੇ ਚੱਲਦਿਆਂ ਧਾਰਮਿਕ ਸ਼ਹਿਰਾਂ ਸ੍ਰੀ ਨਨਕਾਣਾ ਸਾਹਿਬ ਅਤੇ ਅੰਮਿ੍ਤਸਰ ਵਿਚਾਲੇ ਸ਼ੁਰੂ ਕੀਤੀ ਗਈ 'ਦੋਸਤੀ' ਅਤੇ 'ਪੰਜ-ਆਬ' ਬੱਸ ਸੇਵਾ ਜਲਦੀ ਬਾਅਦ ਸਿਰਫ਼ ਪਾਕਿਸਤਾਨੀ ਸਰਹੱਦੀ ਚੌਕੀ ਵਾਹਗਾ ਤੱਕ ਹੀ ਸਿਮਤ ਹੋ ਕੇ ਰਹਿ ਗਈ | ਪਾਕਿਸਤਾਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਵਲੋਂ ਸ੍ਰੀ ਨਨਕਾਣਾ ਸਾਹਿਬ ਤੋਂ ਅੰਮਿ੍ਤਸਰ ਆਉਣ ਵਾਲੀ ਬੱਸ ਦਾ ਨਾਂਅ 'ਦੋਸਤੀ' ਅਤੇ ਪੰਜਾਬ ਰੋਡਵੇਜ਼ (ਭਾਰਤ) ਵਲੋਂ ਅੰਮਿ੍ਤਸਰ ਤੋਂ ਸ੍ਰੀ ਨਨਕਾਣਾ ਸਾਹਿਬ ਨੂੰ ਭੇਜੀ ਜਾਣ ਵਾਲੀ ਬੱਸ ਦਾ ਨਾਂਅ 'ਪੰਜ-ਆਬ' ਰੱਖਿਆ ਗਿਆ ਸੀ, ਜਦੋਂਕਿ ਸਾਲ 1999 'ਚ ਦਿੱਲੀ-ਲਾਹੌਰ ਦੇ ਵਿਚਕਾਰ 'ਸਮਝੌਤਾ' ਅਤੇ 'ਸਦਾ-ਏ-ਸਰਹੱਦ' ਬੱਸਾਂ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਇਸ ਯਾਤਰਾ ਦੀ ਸ਼ੁਰੂਆਤ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਸ ਬੱਸ 'ਚ ਪਾਕਿ ਜਾ ਕੇ ਕੀਤੀ ਸੀ | ਦੋਵਾਂ ਸ਼ਹਿਰਾਂ ਵਿਚਾਲੇ ਚੱਲਣ ਵਾਲੀ ਲਾਹੌਰ ਤੋਂ ਅੰਮਿ੍ਤਸਰ 'ਦੋਸਤੀ' ਬੱਸ ਪਹਿਲੀ ਵਾਰ 20 ਜਨਵਰੀ 2006 ਨੂੰ ਪਹੁੰਚੀ ਅਤੇ 24 ਜਨਵਰੀ 2006 ਨੂੰ ਇਹ ਬੱਸ ਅੰਮਿ੍ਤਸਰ ਤੋਂ ਪਹਿਲੀ ਵਾਰ ਲਾਹੌਰ ਲਈ ਰਵਾਨਾ ਹੋਈ | ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਸ 'ਪੰਜ-ਆਬ' ਬੱਸ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ | ਅਪ੍ਰੈਲ 2005 'ਚ ਸ੍ਰੀਨਗਰ-ਮੁਜ਼ਫਰਾਬਾਦ ਬੱਸ ਸੇਵਾ ਸ਼ੁਰੂ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਨਿਹੰਗ ਸਿੰਘ ਦਲ ਪੰਥਾਂ ਤੇ ਸਿੱਖ ਸੰਪਰਦਾਵਾਂ ਵਲੋਂ ਜਥੇਦਾਰ ਗੜਗੱਜ ਨੂੰ 25 ਅਕਤੂਬਰ ਨੂੰ ਮਾਨਤਾ ਦੇਣ ਦੀ ਤਿਆਰੀ! <b... ਅਗਲੀ ਖ਼ਬਰ ਲੈਂਜ ਵਾਲੇ ਕੈਂਪ ਅਤੇ ਪ੍ਰਤੀਯੋਗਤਾ ਪ੍ਰੀਖਿਆ ਸੰਬੰਧੀ ਪ੍ਰਬੰਧ ਮੁਕੰਮਲ -ਕੈਪਟਨ ਖੁਰਦਾ
Ad Position 24