ਸੰਧਵਾਂ ਵਿਖੇ ਸਵ: ਮਾਤਾ ਕਰਮੀ ਤੇ ਬਾਬਾ ਕਰਤਾਰ ਚੰਦ ਦੀ ਯਾਦ ’ਚ ਵਧੀਆ ਯਾਦਗਾਰੀ ਹਾਲ ਬਣਾਵਾਂਗੇ-ਹੀਰਾ
ਕਟਾਰੀਆਂ, 21 ਨਵੰਬਰ (ਪ੍ਰੇਮੀ ਸੰਧਵਾਂ)-ਇਸ ਦੁਨੀਆ ਤੋਂ ਵਿੱਛੜ ਚੁੱਕੇ ਬਾਬਾ ਕਰਤਾਰ ਚੰਦ ਤੇ ਮਾਤਾ ਕਰਮੀ ਦੇ ਧੀਆਂ ਅਤੇ ਜਵਾਈਆਂ ਵਲੋਂ ਉਨ੍ਹਾਂ ਦੇ ਜੱਦੀ ਥਾਂ ਕਰੀਬ 12 ਮਰਲੇ ਸਰਪੰਚ ਡਾ. ਜਗਨ ਨਾਥ ਹੀਰਾ, ਸਮਾਜ ਸੇਵੀ ਦੇਸ ਰਾਜ ਹੀਰਾ ਅਤੇ ਹੋਰ ਪਿੰਡ ਵਾਸੀਆਂ ਦੀ ਮੌਜੂਦਗੀ ’ਚ ਪਿੰਡ ਸੰਧਵਾਂ ਦੇ 12 ਘਰਾਂ ਨੂੰ ਥਾਂ ਦਾਨ ਕੀਤਾ ਗਿਆ।
ਕਟਾਰੀਆਂ, 21 ਨਵੰਬਰ (ਪ੍ਰੇਮੀ ਸੰਧਵਾਂ)-ਇਸ ਦੁਨੀਆ ਤੋਂ ਵਿੱਛੜ ਚੁੱਕੇ ਬਾਬਾ ਕਰਤਾਰ ਚੰਦ ਤੇ ਮਾਤਾ ਕਰਮੀ ਦੇ ਧੀਆਂ ਅਤੇ ਜਵਾਈਆਂ ਵਲੋਂ ਉਨ੍ਹਾਂ ਦੇ ਜੱਦੀ ਥਾਂ ਕਰੀਬ 12 ਮਰਲੇ ਸਰਪੰਚ ਡਾ. ਜਗਨ ਨਾਥ ਹੀਰਾ, ਸਮਾਜ ਸੇਵੀ ਦੇਸ ਰਾਜ ਹੀਰਾ ਅਤੇ ਹੋਰ ਪਿੰਡ ਵਾਸੀਆਂ ਦੀ ਮੌਜੂਦਗੀ ’ਚ ਪਿੰਡ ਸੰਧਵਾਂ ਦੇ 12 ਘਰਾਂ ਨੂੰ ਥਾਂ ਦਾਨ ਕੀਤਾ ਗਿਆ। ਸਮਾਜ ਸੇਵੀ ਦੇਸ ਰਾਜ ਹੀਰਾ, ਮੈਡਮ ਸੀਮਾ ਹੀਰਾ, ਹੰਸ ਰਾਜ, ਗੋਰਖਾ ਰਾਮ ਹੀਰਾ ਯੂ. ਕੇ, ਪਵਨ ਕੁਮਾਰ ਹੀਰਾ, ਗੁਰਦਿਆਲ ਚੰਦ ਹੀਰਾ ਸਬ ਇੰਸਪੈਕਟਰ, ਜਗਦੀਸ਼ ਰਾਮ ਹੀਰਾ, ਮਹਿੰਦਰ ਪਾਲ ਲਾਡਾ ਆਦਿ ਪਿੰਡ ਵਾਸੀਆਂ ਨੇ ਕਾਸ਼ੀ ਟੀ. ਵੀ ਯੂ. ਕੇ ਦੇ ਚੇਅਰਮੈਨ ਹੰਸ ਰਾਜ ਬੰਗਾ, ਕਮਲਜੀਤ ਬੰਗਾ ਅਤੇ ਉਨ੍ਹਾਂ ਦੇ ਹੋਰ ਗੂੜੇ ਰਿਸ਼ਤੇਦਾਰਾਂ ਦਾ ਇਸ ਨੇਕੀ ਭਰੇ ਕਾਰਜ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਥਾਂ ’ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੀਬੀ ਕਰਮੀ ਤੇ ਸਵ: ਕਰਤਾਰ ਚੰਦ ਦੀ ਯਾਦ ’ਚ ਵਧੀਆ ਯਾਦਗਾਰੀ ਹਾਲ ਬਣਾਇਆ ਜਾਵੇਗਾ। ਜਿਸ ’ਚ ਪਿੰਡ ਦਾ ਹਰ ਵਸਨੀਕ ਖੁਸ਼ੀ ਜਾਂ ਗਮੀ ਮੌਕੇ ਧਾਰਮਿਕ ਸਮਾਗਮ ਕਰਵਾ ਸਕੇਗਾ। ਦੇਸ ਰਾਜ ਹੀਰਾ ਤੇ ਸਰਪੰਚ ਡਾ. ਜਗਨ ਨਾਥ ਹੀਰਾ ਨੇ ਕਿਹਾ ਕਿ ਬੰਗਾ ਪਰਿਵਾਰ ਅਤੇ ਉਨ੍ਹਾਂ ਦੇ ਹੋਰ ਰਿਸ਼ਤੇਦਾਰ ਇਸ ਤਰ੍ਹਾਂ ਦੀ ਲੋਕ ਸੇਵਾ ਕਰਨ ਲਈ ਦੁਨੀਆ ’ਤੇ ਵਿਰਲੇ ਵਾਂਝੇ ਇਨਸਾਨ ਹੀ ਜਨਮ ਲੈਂਦੇ ਹਨ। ਸਰਪੰਚ ਡਾ. ਜਗਨ ਨਾਥ ਹੀਰਾ, ਦੇਸ ਰਾਜ ਹੀਰਾ, ਮਨਦੀਪ ਸਿੰਘ ਕੈਂਥ, ਸਰਬਜੀਤ ਸਿੰਘ, ਕਸ਼ਮੀਰ ਸਿੰਘ, ਗੁਰਦੀਪ ਸਿੰਘ ਬਸਰਾ, ਗੋਰਖਾ ਰਾਮ ਯੂ. ਕੇ, ਜਗਦੀਸ਼ ਰਾਮ ਹੀਰਾ, ਪਵਨ ਹੀਰਾ, ਬਲਵਿੰਦਰ ਕੁਮਾਰ, ਨਿੱਕਾ ਫੌਜੀ ਪੰਚ, ਪ੍ਰਵੀਨ ਕੁਮਾਰ, ਸੁੱਖੀ ਸੰਧੂ ਆਦਿ ਪਤਵੰਤੇ ਸੱਜਣਾਂ ਵਲੋਂ ਸਮਾਜ ਸੇਵੀ ਹੰਸ ਰਾਜ ਹੀਰਾ, ਕਮਲਜੀਤ ਬੰਗਾ, ਗੁਰਬਚਨਾ ਰਾਮ, ਕਸ਼ਮੀਰੀ ਰਾਮ, ਸੁਰਜੀਤ ਕੁਮਾਰ ਆਦਿ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।