12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਜਥੇ. ਅਮਰੀਕ ਸਿੰਘ ਪੂਨੀਆਂ ਨਹੀਂ ਰਹੇ

Ad Position 21
No active advertisement
ਅਜੀਤ ਡੈਸਕ 18-10-2025
ਨਵਾਂਸ਼ਹਿਰ, 17 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਨਿਹੰਗ ਜਥੇਬੰਦੀ ਤਰਨਾ ਦਲ ਦੁਆਬਾ ਦੇ ਜਥੇਦਾਰ ਬਾਬਾ ਅਮਰੀਕ ਸਿੰਘ ਪੂਨੀਆਂ ਵਾਲੇ ਅਚਾਨਕ ਅਕਾਲ ਚਲਾਣਾ ਕਰ ਗਏ | ਦੱਸਿਆ ਜਾ ਰਿਹਾ ਹੈ ਕਿ ਉਹ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ 'ਤੇ ਗਏ ਹੋਏ ਸਨ, ਉਥੇ ਹੀ ਉਹ ਅਕਾਲ ਚਲਾਣਾ ਕਰ ਗਏ | ਜਥੇਦਾਰ ਪੂਨੀਆ ਵਲੋਂ ਲਗਾਤਾਰ ਹੋਲੇ ਮਹੱਲੇ 'ਤੇ ਲੰਗਰਾਂ ਦੀ ਸੇਵਾ ਤੇ ਵੱਖ-ਵੱਖ ਲੰਗਰਾਂ 'ਤੇ ਅਚਾਰ ਦੀ ਸੇਵਾ ਲਗਾਤਾਰ ਨਿਭਾਈ ਜਾ ਰਹੀ ਸੀ | ਉਨ੍ਹਾਂ ਵਲੋਂ ਨਿਹੰਗ ਜਥੇਬੰਦੀ 'ਚ ਰਹਿੰਦਿਆਂ ਪੰਥਕ ਕਾਰਜਾਂ 'ਚ ਵੱਖ-ਵੱਖ ਪਿੰਡਾਂ 'ਚ ਦੀਵਾਨ ਲਗਾਉਣ ਤੇ ਨਗਰ ਕੀਰਤਨ 'ਚ ਸੇਵਾ ਕਰਨ ਦੀ ਅਹਿਮ ਭੂਮਿਕਾ ਨਿਭਾਈ | ਉਨ੍ਹਾਂ ਦੇ ਅਕਾਲ ਚਲਾਣੇ 'ਤੇ ਜਥੇਦਾਰ ਸੁਖਦੇਵ ਸਿੰਘ ਭੌਰ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਸਵਰਨਜੀਤ ਸਿੰਘ ਪਠਲਾਵਾ ਮੁਖੀ ਤਰਨਾ ਦਲ ਦੁਆਬਾ, ਜਥੇਦਾਰ ਨਰੰਗ ਸਿੰਘ ਮੁਖੀ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ, ਜਸਵਿੰਦਰ ਸਿੰਘ ਕਾਹਮਾ ਪ੍ਰਧਾਨ ਕਲਗੀਧਰ ਸੇਵਕ ਜਥਾ ਦੁਆਬਾ, ਜਥੇਦਾਰ ਸੰਤੋਖ ਸਿੰਘ ਮੱਲ੍ਹਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ, ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਅਕਾਲੀ ਦਲ, ਕਰਮਜੀਤ ਸਿੰਘ ਕਰਨਾਣਾ, ਮਨਜੀਤ ਸਿੰਘ ਦੁਸਾਂਝ, ਰਣਜੀਤ ਸਿੰਘ ਝਿੰਗੜ, ਕੁਲਵਿੰਦਰ ਸਿੰਘ ਲਾਡੀ ਬੰਗਾ, ਜਸਵਿੰਦਰ ਸਿੰਘ ਮਾਨ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ |
17 ਨਵਾਂਸ਼ਹਿਰ 18
Ad Position 22
No active advertisement
ਪਿਛਲੀ ਖ਼ਬਰ ਬੰਗਾ ਦੇ ਸ਼ੀਤਲਾ ਮੰਦਰ ਵਿਖੇ ਲੋੜਵੰਦ ਲੜਕੀਆਂ ਦੇ ਅਨੰਦ ਕਾਰਜ 16 ਨਵੰਬਰ-ਬਾਬਾ ਦਵਿੰਦਰ ਕੌੜਾ ਅਗਲੀ ਖ਼ਬਰ 69ਵੀਆਂ ਪੰਜਾਬ ਰਾਜ ਪੱਧਰੀ ਸਕੂਲ ਖੇਡਾਂ ਤਹਿਤ ਕਬੱਡੀ ਨੈਸ਼ਨਲ ਸਟਾਈਲ 19 ਸਾਲ ਮੁੰਡਿਆਂ 'ਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ...
Ad Position 24