21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪਾਠਕ ਸੱਥ ਨਵਾਂਸ਼ਹਿਰ ਵਲੋਂ 'ਦਿਮਾਗੀ ਗੁਲਾਮੀ' ਕਿਤਾਬ 'ਤੇ ਵਿਚਾਰ-ਚਰਚਾ

Ad Position 21
No active advertisement
ਅਜੀਤ ਡੈਸਕ 17-10-2025
ਨਵਾਂਸ਼ਹਿਰ, 16 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਬੀਤੇ ਦਿਨੀਂ ਅਦਾਰਾ ਪਾਠਕ ਸੱਥ ਨਵਾਂਸ਼ਹਿਰ ਵਲੋਂ ਬਾਰਾਂਦਰੀ ਬਾਗ ਨਵਾਂਸ਼ਹਿਰ ਵਿਖੇ ਪਦਮ ਵਿਭੂਸ਼ਨ, ਮਹਾਨ ਵਿਦਵਾਨ ਰਾਹੁਲ ਸੰਕਰਤਾਂਇਨ ਦੀ ਕਿਤਾਬ 'ਦਿਮਾਗੀ ਗੁਲਾਮੀ' 'ਤੇ ਵਿਚਾਰ ਚਰਚਾ ਕਰਵਾਈ ਗਈ | ਇਸ ਚਰਚਾ ਦਾ ਆਗਾਜ਼ ਕਰਦਿਆਂ ਲਖਵਿੰਦਰ ਰਾਹੋਂ ਨੇ ਕਿਹਾ ਕਿ ਬੇਸ਼ੱਕ ਇਹ ਕਿਤਾਬ ਅੱਜ ਤੋਂ 70 ਸਾਲ ਪਹਿਲਾ ਲਿਖੀ ਗਈ ਹੈ ਪਰ ਅਜੋਕੇ ਸਮੇ ਵਿਚ ਵੀ ਇਨ੍ਹਾਂ ਵਿਚਾਰਾਂ ਦੀ ਓਨੀ ਹੀ ਮਹੱਤਤਾ ਹੈ ਹਰ ਕਿਰਤੀ ਬੰਦੇ ਲਈ ਇਹ ਕਿਤਾਬ ਚਾਨਣ ਮੁਨਾਰਾ ਹੈ | ਇਸ ਨੂੰ ਪੜ੍ਹ ਕੇ ਅਹਿਸਾਸ ਹੋ ਜਾਂਦਾ ਹੈ ਕਿ ਕੋਈ ਸਮਾਜ ਜਾਤ-ਪਾਤ ਤੇ ਰੂੜੀਆਂ ਤੋਂ ਬਗੈਰ ਵੀ ਵਧੀਆ ਢੰਗ ਨਾਲ ਵਿਚਰ ਸਕਦਾ ਹੈ | ਸਰਪੰਚ ਨਿੰਦਰ ਮਾਈਦਿੱਤਾ ਵਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਡਿਤ ਰਾਹੁਲ ਸੰਕਰਤਾਂਇਨ ਨੂੰ 26 ਭਾਸ਼ਾਵਾਂ ਦਾ ਗਿਆਨ ਸੀ ਜੋ ਕਿ ਆਪਣੇ ਆਪ ਵਿਚ ਬਹੁਤ ਵੱਡੀ ਗੱਲ ਹੈ | ਉਨ੍ਹਾਂ ਮੁਤਾਬਿਕ ਲੋਕ ਪੁਰਾਣੀਆਂ ਰੂੜ੍ਹੀਆਂ ਨੂੰ ਇਸ ਲਈ ਮੰਨਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਅੱਗੇ ਰੂੜ੍ਹੀਆਂ ਨੂੰ ਤੋੜਨ ਵਾਲੀਆਂ ਮਿਸਾਲਾਂ ਵੱਡੀ ਗਿਣਤੀ ਵਿਚ ਨਹੀਂ ਹੁੰਦੀਆਂ | ਅਮਰਜੀਤ ਸਿੰਘ ਨੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਲੇਖਕ ਦਾ ਨਾਵਲ 'ਵੋਲਗਾ ਤੋਂ ਗੰਗਾ ਤੱਕ' ਕੁਝ ਸਮਾਂ ਪਹਿਲਾ ਪੜਿ੍ਹਆ ਸੀ ਉਹਨਾਂ ਦੀ ਇਹ ਕਿਤਾਬ 'ਦਿਮਾਗੀ ਗੁਲਾਮੀ' ਮੈਨੂੰ ਨਾਵਲ 'ਵੋਲਗਾ ਤੋਂ ਗੰਗਾ ਤੱਕ' ਦਾ ਅਗਲਾ ਹਿੱਸਾ ਹੀ ਜਾਪਦੀ ਹੈ | ਜਰਨੈਲ ਸਿੰਘ ਜਾਫਰਪੁਰ ਨੇ ਕਿਹਾ ਸਾਨੂੰ ਕਿਸੇ ਕਿਤਾਬ ਨੂੰ ਪੜ੍ਹਨਾ ਹੀ ਨਹੀਂ ਚਾਹੀਦਾ ਸਗੋਂ ਅਧਿਐਨ ਵੀ ਕਰਨਾ ਚਾਹੀਦਾ ਹੈ | ਗੁਰਦੀਪ ਸਿੰਘ ਅਤੇ ਐਡਵੋਕੇਟ ਸੁਖਵੀਰ ਸਿੰਘ ਨੇ ਚਰਚਾ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਨਵੀ ਪੀੜ੍ਹੀ ਮੋਬਾਈਲ ਦੀ ਗੁਲਾਮ ਹੋ ਚੁੱਕੀ ਹੈ | ਬਹੁਤ ਸਾਰੇ ਲੋਕਾਂ ਨੇ ਧਰਮ ਨੂੰ ਧੰਦਾ ਬਣਾ ਲਿਆ ਹੈ | ਇੰਜ.ਜਸਵੀਰ ਮੋਰੋਂ ਅਤੇ ਰਾਜ ਕੁਮਾਰ ਨੇ ਕਿਹਾ ਕਿ ਸਾਡੇ ਲਈ ਪਿੱਛੇ ਵੱਲ ਭੱਜਣਾ ਅਸੰਭਵ ਹੈ ਸਾਨੂੰ ਸਮੱਸਿਆਵਾਂ ਦਾ ਸਾਹਮਣਾ ਅੱਗੇ ਵਧ ਕੇ ਹੀ ਕਰਨਾ ਪਵੇਗਾ | ਚਰਚਾ ਦੀ ਸਮਾਪਤੀ ਕਰਦਿਆਂ ਸੰਦੀਪ ਨਈਅਰ ਨੇ ਕਿਹਾ ਕਿ ਸਮਾਜ ਦੀਆਂ ਰੂੜ੍ਹੀਆਂ ਤੋੜਨ ਵਾਲਾ ਬੰਦਾ ਹਮੇਸ਼ਾ ਸਮਾਜ ਦੀਆਂ ਅੱਖਾਂ ਵਿਚ ਰੋੜੇ ਵਾਂਗ ਰੜਕਦਾ ਰਹਿੰਦਾ ਹੈ | ਲੇਖਕ ਨੇ ਜਾਤ-ਪਾਤ ਦੇ ਪ੍ਰਬੰਧ 'ਤੇ ਕਰਾਰੀ ਚੋਟ ਮਾਰੀ ਹੈ | ਲਾਇਬ੍ਰੇਰੀ ਇੰਚਾਰਜ ਮੈਡਮ ਅਨੂਪ ਰਾਣਾ ਨੇ ਪਾਠਕ ਨੂੰ ਵੱਧ ਤੋਂ ਵੱਧ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਮਹਿੰਗਾਈ 'ਤੇ ਕਾਬੂ ਪਾਉਣ 'ਚ ਅਸਫਲ ਰਹੀ-ਰੱਕੜ ਅਗਲੀ ਖ਼ਬਰ 'ਆਪ' ਮਹਿਲਾ ਆਗੂ ਮੈਡਮ ਹਰਜੋਤ ਕੌਰ ਲੋਹਟੀਆ ਵਲੋਂ ਪਠਲਾਵਾ ਦਾਣਾ ਮੰਡੀ ਦਾ ਦੌਰਾ
Ad Position 24