ਸਕੂਲ ਨੂੰ ਮਾਇਕ ਸਹਾਇਤਾ ਦਿੰਦੇ ਲੈਕ: ਸ਼ੰਕਰ ਦਾਸ ਨਾਲ ਸਰਪੰਚ ਅਮਰੀਕ ਲੇਹਲ, ਪ੍ਰਿੰ: ਮੈਡਮ ਸੀਮਾ, ਪੰਚ ਹਰਮਿੰਦਰ ਬਿੰਦਾ ਤੇ ਹੋਰ।
ਲੈਕਚਰਾਰ ਸ਼ੰਕਰ ਦਾਸ ਵਲੋਂ ਕਾਹਮਾ ਸਕੂਲ ਨੂੰ 25 ਹਜ਼ਾਰ ਦੀ ਸਹਾਇਤਾ ਭੇਟ
ਬੰਗਾ, 20 ਨਵੰਬਰ (ਕਰਮ ਲਧਾਣਾ)-ਰਿਟਾਇਰਡ ਲੈਕਚਰਾਰ ਅਤੇ ਡੀ. ਟੀ.
ਬੰਗਾ, 20 ਨਵੰਬਰ (ਕਰਮ ਲਧਾਣਾ)-ਰਿਟਾਇਰਡ ਲੈਕਚਰਾਰ ਅਤੇ ਡੀ.ਟੀ.ਐਫ ਦੇ ਆਗੂ ਸ਼ੰਕਰ ਦਾਸ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਦੇ ਵਿਦਿਆਰਥੀਆਂ ਦੀ ਭਲਾਈ ਲਈ ਸਹਾਇਤਾ ਕੀਤੀ ਗਈ। ਉਹਨਾਂ ਨੇ ਸਕੂਲ ਨੂੰ 25 ਹਜ਼ਾਰ ਰੁਪਏ ਦੀ ਸਹਾਇਤਾ ਕੀਤੀ ਹੈ। ਸ਼ੰਕਰ ਦਾਸ ਪਿਛਲੇ ਸਾਲ ਇਸੇ ਸਕੂਲ ਵਿੱਚੋਂ ਸੇਵਾ ਮੁਕਤ ਹੋਏ ਹਨ। ਜਿਕਰਯੋਗ ਹੈ ਕਿ ਲੈਕਚਰਾਰ ਸ਼ੰਕਰ ਦਾਸ ਬਹੁਤ ਲੰਮੇ ਸਮੇਂ ਤੋਂ ਲੋਕ ਸੇਵਾ ਦੇ ਕਾਰਜ ਕਰਦੇ ਆ ਰਹੇ ਹਨ। ਪਿੰਡ ਕਾਹਮਾ ਦੇ ਸਰਪੰਚ ਸ. ਅਮਰੀਕ ਸਿੰਘ ਲੇਹਲ ਨੇ ਇਸ ਮੌਕੇ ’ਤੇ ਕਿਹਾ ਕਿ ਲੈਕ: ਸ਼ੰਕਰ ਦਾਸ ਦਾ ਇਸ ਸਕੂਲ ਲਈ ਵਡਮੁੱਲਾ ਯੋਗਦਾਨ ਰਿਹਾ ਹੈ ਤੇ ਇਹ ਇਸ ਤੋਂ ਵੀ ਵਧੀਆ ਗੱਲ ਹੈ ਕਿ ਉਹ ਰਿਟਾਇਰ ਹੋਣ ਤੋਂ ਬਾਅਦ ਵੀ ਸਕੂਲ ਅਤੇ ਪਿੰਡ ਕਾਹਮਾ ਨਾਲ ਜੁੜੇ ਹੋਏ ਹਨ। ਸਕੂਲ ਦੇ ਪ੍ਰਿੰਸੀਪਲ ਮੈਡਮ ਸੀਮਾ ਨੇ ਇਸ ਵਧੀਆ ਉਪਰਾਲੇ ਲਈ ਲੈਕ: ਸ਼ੰਕਰ ਦਾਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਰਾਸ਼ੀ ਬੱਚਿਆਂ ਦੀ ਅਤੇ ਸਕੂਲ ਦੀ ਭਲਾਈ ਲਈ ਵਰਤੀ ਜਾਵੇਗੀ। ਇਸ ਮੌਕੇ ’ਤੇ ਪੰਚ ਹਰਮਿੰਦਰ ਸਿੰਘ ਬਿੰਦਾ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸਕੂਲ ਦੀ ਬਿਹਤਰੀ ਲਈ ਵਿਚਾਰਾਂ ਕੀਤੀਆਂ। ਅਖੀਰ ਵਿੱਚ ਸਕੂਲ ਸਟਾਫ਼ ਅਤੇ ਪੰਚਾਇਤ ਵਲੋਂ ਲੈਕ: ਸ਼ੰਕਰ ਦਾਸ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਨਿਤਿਨ ਅਰੋੜਾ, ਅਮਰਜੀਤ ਸਿੰਘ, ਮਿੰਟੂ, ਮੈਡਮ ਸੀਮਾ, ਮੈਡਮ ਅੰਜਨੀ, ਮੈਡਮ ਮਾਧਵੀ, ਮੈਡਮ ਮਾਲਵਿੰਦਰ ਕੌਰ,ਹਰਪ੍ਰੀਤ ਕੌਰ, ਪਰਵਿੰਦਰ ਕੌਰ, ਮਨਦੀਪ ਕੌਰ, ਅਰਨੀਤ ਕੌਰ, ਸੁਖਵਿੰਦਰ ਸਿੰਘ, ਜਸਪਾਲ ਸਿੰਘ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।