04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਖ਼ਾਲਸਾ ਕਾਲਜ ਸੁਧਾਰ ਵਿਖੇ ਰੰਗ-ਤਰੰਗ ਪ੍ਰੋਗਰਾਮ ਦੌਰਾਨ 18 ਸਕੂਲਾਂ ਦੇ ਵਿਦਿਆਰਥੀਆਂ ਨੇ ਕੀਤਾ ਕਲਾ ਦਾ ਪ੍ਰਦਰਸ਼ਨ • ਓਵਰਆਲ ਟਰਾਫ਼ੀ ਬਰਾਡਵੇਅ ਪਬਲਿਕ ਸਕੂਲ ਮਨਾਲ ਬਰਨਾਲਾ ਦੇ ਹਿੱਸੇ

Ad Position 21
No active advertisement
ਅਜੀਤ ਡੈਸਕ 18-10-2025
ਗੁਰੂਸਰ ਸੁਧਾਰ, 17 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਰੰਗ-ਤਰੰਗ 2025 ਦੇ ਬੈਨਰ ਹੇਠ 18 ਸਕੂਲਾਂ ਦੇ 500 ਤੋਂ ਵਧੇਰੇ ਵਿਦਿਆਰਥੀਆਂ ਦੇ ਅਕਾਦਮਿਕ ਤੇ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ | ਇਸ ਮੌਕੇ ਕਾਲਜ ਪਿ੍ੰਸੀਪਲ ਸ: ਇੰਦਰਜੀਤ ਸਿੰਘ ਨੇ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਵਿਦਿਆਰਥੀ ਜੀਵਨ ਦੌਰਾਨ ਮਿਲਣ ਵਾਲੇ ਅਜਿਹੇ ਮੌਕੇ ਵਿਦਿਆਰਥੀ ਦੀ ਸ਼ਖ਼ਸੀਅਤ ਉਸਾਰੀ ਵਿਚ ਵਡਮੁੱਲਾ ਯੋਗਦਾਨ ਪਾਉਂਦੇ ਹਨ ਤੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਸਮੇਤ ਅਕਾਦਮਿਕ, ਸੱਭਿਆਚਾਰਕ, ਖੇਡਾਂ ਆਦਿ ਗਤੀਵਿਧੀਆਂ ਤੋਂ ਬਿਨਾਂ ਸਮਾਜ ਅਤੇ ਦੇਸ਼ ਸੇਵਾ ਦੇ ਕਾਰਜਾਂ 'ਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ | ਪਿ੍ੰ: ਇੰਦਰਜੀਤ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਸੁਧਾਰ ਦੀ ਲੰਮੀ ਪ੍ਰੰਪਰਾ ਰਹੀ ਹੈ ਜਿਸ ਦੇ ਚੱਲਦਿਆਂ ਸਾਡਾ ਕਾਲਜ ਅਨੇਕਾਂ ਜ਼ੋਨਲ ਤੇ ਯੂਨੀਵਰਸਿਟੀ ਪੱਧਰ ਦੇ ਯੂਥ ਫੈਸਟੀਵਲ ਵੀ ਕਰਵਾ ਚੁੱਕਾ ਹੈ | ਸਕੂਲੀ ਵਿਦਿਆਰਥੀਆਂ ਤੇ ਵਿਦਿਆਰਥਣਾਂ ਦੇ ਇਸ ਮੌਕੇ ਸੁੰਦਰ ਲਿਖਾਈ, ਦਸਤਾਰ ਸਜਾਉਣ, ਇਕ ਤਸਵੀਰ-ਮੇਰੀ ਕਹਾਣੀ, ਮੌਕੇ 'ਤੇ ਭਾਸ਼ਣ, ਪੋਸਟਰ ਬਣਾਉਣ, ਕਾਰਟੂਨਿੰਗ, ਮਹਿੰਦੀ, ਚਿਹਰਾ ਰੰਗਣ, ਲੋਕ ਗੀਤ (ਵਿਅਕਤੀਗਤ), ਨਾਚ (ਵਿਅਕਤੀਗਤ), ਸਮੂਹ ਨਾਚ, ਫੁੱਲਾਂ ਦੀ ਸਜਾਵਟ, ਵਰਕਿੰਗ ਮਾਡਲ, ਪੇਪਰ ਪੜ੍ਹਨ, ਰੰਗੋਲੀ, ਲੇਖ ਰਚਨਾ, ਪ੍ਰਸ਼ਨੋਤਰੀ, ਸਲਾਦ ਸਜਾਵਟ, ਕੁਝ ਵੀ ਬੇਕਾਰ ਨਹੀਂ ਆਦਿ ਸਮੇਤ ਹੋਰ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਸਮੂਹ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਵੱਖ-ਵੱਖ ਢੰਗਾਂ ਰਾਹੀਂ ਖੂਬਸੂਰਤ ਸਮਾਜ ਉਸਾਰੀ, ਵਿਸ਼ਵ-ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਆਦਿ ਦਾ ਬਾਖ਼ੂਬੀ ਸੁਨੇਹਾ ਦਿੱਤਾ | ਕਾਲਜ ਗਵਰਨਿੰਗ ਕੌਂਸਲ ਪ੍ਰਧਾਨ ਸ: ਮਨਜੀਤ ਸਿੰਘ ਗਿੱਲ ਤੇ ਸਕੱਤਰ ਡਾ. ਐੱਸ. ਐੱਸ. ਥਿੰਦ ਨੇ ਸਫ਼ਲਤਾਪੂਰਵਕ ਕਰਵਾਏ ਰੰਗ-ਤਰੰਗ ਪ੍ਰੋਗਰਾਮ ਲਈ ਅਧਿਆਪਕਾਂ ਦੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ | ਬਰਾਡਵੇਅ ਪਬਲਿਕ ਸਕੂਲ ਮਨਾਲ (ਬਰਨਾਲਾ) ਨੇ 154 ਅੰਕਾਂ ਨਾਲ ਓਵਰਆਲ ਟਰਾਫ਼ੀ ਜਿੱਤੀ ਜਦ ਕਿ ਸੁਆਮੀ ਰੂਪ ਚੰਦ ਜੈਨ ਸ. ਸ. ਪ. ਸ. ਜਗਰਾਉਂ 98 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ | ਸਾਰੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਤੇ ਜੇਤੂ ਵਿਦਿਆਰਥੀਆਂ ਨੂੰ ਤਗਮਿਆਂ ਨਾਲ ਸਨਮਾਨਿਤ ਕੀਤਾ | ਪ੍ਰੋਗਰਾਮ ਕੋਆਰਡੀਨੇਟਰ ਪ੍ਰੋ: ਐੱਸ. ਕੇ. ਗੁਪਤਾ ਤੇ ਡਾ. ਰਾਜਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਭੂਮਿਕਾ ਡਾ. ਸੋਹਨ ਸਿੰਘ ਤੇ ਡਾ. ਜਸਪ੍ਰੀਤ ਕੌਰ ਗੁਲਾਟੀ ਵਲੋਂ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਸਕੀਮ, ਡੀ.ਏ. ਤੇ ਪੇਂਡੂ ਭੱਤਾ ਬਹਾਲ ਕੀਤੇ ਜਾਣ-ਨਰੇਸ਼ ਕੋਹਲੀ, ਖਾਨੋਵਾਲ, ਮੱਲੀ <br/> ਅਗਲੀ ਖ਼ਬਰ ਚਚਰਾੜੀ ਸਕੂਲ ਨੇ ਜ਼ਿਲ੍ਹਾ ਖੇਡਾਂ 'ਚ ਸੂਬੇ 'ਚੋਂ ਤੀਜਾ ਸਥਾਨ ਹਾਸਿਲ ਕੀਤਾ
Ad Position 24