04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਜੀ. ਐੱਚ. ਜੀ. ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਵਲੋਂ ਵਾਤਾਵਰਣ ਸੁਰੱਖਿਆ ਸਬੰਧੀ ਵਿਚਾਰ ਚਰਚਾ

ਚੌਕੀਮਾਨ, 4 ਨਵੰਬਰ (ਤੇਜਿੰਦਰ ਸਿੰਘ ਚੱਢਾ)- ਜੀ. ਐੱਚ.

Ad Position 21
No active advertisement
ਕੈਪਸ਼ਨ: ਪ੍ਰਧਾਨ ਅਵਨਿੰਦਰ ਸਿੰਘ ਗੋਲਡੀ ਸ਼ਹਿਰੀਆਂ ਤਲਵੰਡੀ, ਪਰਮਜੀਤ ਸਿੰਘ ਸਿੱਧੂ ਪੰਡੋਰੀ ਤੇ ਤਨਮਨ ਸਿੱਧੂ ਪੰਡੋਰੀ ਦੀਆਂ ਤਸਵੀਰਾਂ। 05-11-2026
ਚੌਕੀਮਾਨ, 4 ਨਵੰਬਰ (ਤੇਜਿੰਦਰ ਸਿੰਘ ਚੱਢਾ)- ਜੀ. ਐੱਚ. ਜੀ. ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਵਿਖੇ ਟਰੱਸਟ ਦੇ ਪ੍ਰਧਾਨ ਬੀਰਿੰਦਰ ਸਿੰਘ ਸਿੱਧੂ, ਸਾਬਕਾ ਡੀ.ਜੀ.ਪੀ. (ਸੇਵਾਮੁਕਤ) ਦੀ ਯੋਗ ਅਗਵਾਈ ਤੇ ਕਾਲਜ ਦੀ ਪ੍ਰਿੰਸੀਪਲ ਪ੍ਰੋ. (ਡਾ.) ਸ਼ਵੇਤਾ ਢੰਡ ਦੇ ਦਿਸ਼ਾ-ਨਿਰਦੇਸ਼ਾਂ ਹੇਠ ‘ਵਾਤਾਵਰਣ ਸੰਭਾਲ ਤੇ ਟਿਕਾਊ ਭਵਿੱਖ: ਨਕਲੀ ਬੁੱਧੀ, ਟਿਕਾਊ ਵਿਕਾਸ ਟੀਚਿਆਂ ਅਤੇ ਜਲਵਾਯੂ ਕਾਰਵਾਈ ਦੀ ਭੂਮਿਕਾ’ ਵਿਸ਼ੇ ’ਤੇ ਪੈਨਲ ਵਿਚਾਰ-ਚਰਚਾ ਕਰਵਾਈ ਗਈ। ਇਸ ਮੌਕੇ ਸ੍ਰੀ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੇ ਸਕੱਤਰ ਪ੍ਰੀਤਮ ਸਿੰਘ ਜੌਹਲ ਸਾਬਕਾ ਪੀ.ਸੀ.ਐੱਸ. (ਸੇਵਾਮੁਕਤ), ਮੈਨੇਜਰ ਪ੍ਰਦੀਪ’ ਸਿੰਘ ਤੇ ਮੈਂਬਰ ਹਰਮੇਲ ਸਿੰਘ ਮੌਜੂਦ ਰਹੇ। ਇਸ ਵਿਚਾਰ-ਚਰਚਾ ਵਿਚ ਮੁੱਖ ਪੈਨਲਿਸਟ ਵਜੋਂ ਪ੍ਰੋ. (ਡਾ.) ਜੋਤੀ ਰਤਨ (ਪ੍ਰੋਫੈਸਰ, ਕਾਨੂੰਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ), ਡਾ. ਇਵਨੀਤ ਕੌਰ ਵਾਲੀਆ (ਰਜਿਸਟਰਾਰ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪਟਿਆਲਾ) ਅਤੇ ਡਾ. ਕੁਲਵਿੰਦਰ ਕੇ. ਗਿੱਲ (ਪ੍ਰੋਫੈਸਰ, ਖੇਤੀਬਾੜੀ ਮੌਸਮ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ) ਨੇ ਸ਼ਿਰਕਤ ਕੀਤੀ। ਕਾਲਜ ਦੀ ਪ੍ਰਿੰਸੀਪਲ ਪ੍ਰੋ. (ਡਾ.) ਸ਼ਵੇਤਾ ਢੰਡ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਮਹਿਮਾਨਾਂ ਅਤੇ ਵਿਸ਼ਾ ਮਾਹਿਰਾਂ ਦੀ ਜਾਣ-ਪਛਾਣ ਕਰਵਾਈ। ਇਸ ਮੌਕੇ ਸਿੱਧਵਾਂ ਸਿੱਖਿਆ ਸੰਸਥਾਵਾਂ ਤੋਂ ਡਾ. ਅਮਨਦੀਪ ਕੌਰ (ਪ੍ਰਿੰਸੀਪਲ, ਜੀ.ਐੱਚ.ਜੀ. ਹਰਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ), ਡਾ. ਜੀ. ਪਵਨ ਕੁਮਾਰ (ਜੀ.ਐੱਚ.ਜੀ. ਇੰਸਟੀਚਿਊਟ ਆਫ਼ ਫਾਰਮੇਸੀ) ਤੇ ਸੰਦੀਪ ਕੌਰ ਵੀ ਮੌਜੂਦ ਸਨ। ਪ੍ਰੋ. (ਡਾ.) ਜੋਤੀ ਰਤਨ ਨੇ ਆਪਣੇ ਸੰਬੋਧਨ ਵਿਚ ਵਾਤਾਵਰਣ ਸੁਰੱਖਿਆ ਨਾਲ ਸਬੰਧਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ। ਕ੍ਰਿਤੀ ਗਰਗ (ਸਹਾਇਕ ਪ੍ਰੋਫੈਸਰ) ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਤੇ ਅੰਤ ਵਿਚ ਸਮੂਹ ਮਹਿਮਾਨਾਂ, ਵਿਸ਼ਾ ਮਾਹਿਰਾਂ, ਬੁਲਾਰਿਆਂ, ਭਾਗੀਦਾਰਾਂ ਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ। ਕਾਲਜ ਦੀ ਪ੍ਰਿੰਸੀਪਲ ਪ੍ਰੋ. (ਡਾ.) ਸ਼ਵੇਤਾ ਢੰਡ ਨੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਬੰਧਕੀ ਟੀਮ ਦੇ ਮੈਂਬਰਾਂ ਐਸੋਸੀਏਟ ਪ੍ਰੋਫੈਸਰ (ਡਾ.) ਨੀਲਮ ਰਾਣੀ, ਡਾ. ਜਸਪਾਲ ਕੌਰ (ਸਹਾਇਕ ਪ੍ਰੋਫੈਸਰ), ਡਾ. ਜਸਬੀਰ ਕੌਰ (ਸਹਾਇਕ ਪ੍ਰੋਫੈਸਰ) ਤੇ ਸੁਸ਼੍ਰੀ ਕ੍ਰਿਤੀ ਗਰਗ ਦੇ ਯਤਨਾਂ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਿਸ਼ਕਾਮ ਸੇਵਾ ਸਿਮਰਨ ਸੁਸਾਇਟੀ ਨੇ ਲੜਕੀਆਂ ਨੂੰ ਮੁਫ਼ਤ ਸਿਲਾਈ ਕੋਰਸ ਕਰਵਾਇਆ ਅਗਲੀ ਖ਼ਬਰ ਪਰਾਲੀ ਨੂੰ ਅੱਗ ਧਰਤੀ ਮਾਂ ਦਾ ਸੀਨਾ ਸਾੜ ਰਹੀ ਹੈ- ਪਮਾਲ
Ad Position 24