14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪਲਾਕੀ ਦਾ 26ਵਾਂ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ

Ad Position 21
No active advertisement
ਅਜੀਤ ਡੈਸਕ 21-09-2025
ਮੁਕੇਰੀਆਂ, 20 ਸਤੰਬਰ (ਰਾਮਗੜ੍ਹੀਆ)-ਪਿੰਡ ਪਲਾਕੀ ਵਿਖੇ 26ਵਾਂ ਛਿੰਝ ਮੇਲਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਕਰਵਾਇਆ ਗਿਆ | ਛਿੰਝ ਮੇਲੇ ਤੋਂ ਪਹਿਲਾਂ ਸੱਭਿਆਚਾਰਕ ਪ੍ਰੋਗਰਾਮ ਵਿਚ ਰਾਏ ਜੁਝਾਰ ਤੇ ਮਿਸ ਅਮਨ ਕੌਰ ਵਲੋਂ ਸਰੋਤਿਆਂ ਦਾ ਮਨੋਰੰਜਨ ਕੀਤਾ | ਉਪਰੰਤ ਛਿੰਝ ਮੇਲਾ ਸ਼ੁਰੂ ਕਰਵਾਇਆ, ਜਿਸ 'ਚ ਰੁਮਾਲੀ ਦੀ ਕੁਸ਼ਤੀ ਸਾਗਰ ਗੁਰਦਾਸਪੁਰ ਤੇ ਗੁਰਦੇਵ ਪਹਿਲਵਾਨ ਵਿਚਕਾਰ ਹੋਈ | ਇਸ ਦੌਰਾਨ ਸਾਗਰ ਗੁਰਦਾਸਪੁਰ ਜੇਤੂ ਰਿਹਾ, ਜਿਸ ਨੂੰ 21000 ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ ਜਦ ਕਿ ਉਪ ਜੇਤੂ ਪਹਿਲਵਾਨ ਨੂੰ 15000 ਦਿੱਤੇ ਗਏ | ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋਫੈਸਰ ਜੀ. ਐਸ. ਮੁਲਤਾਨੀ ਅਤੇ ਉਨ੍ਹਾਂ ਦੀ ਟੀਮ ਵਿਚ ਚੇਅਰਮੈਨ ਮਾਰਕੀਟ ਕਮੇਟੀ ਹਰਜੀਤ ਸਿੰਘ ਸਹੋਤਾ, ਮਾਸਟਰ ਸੇਵਾ ਸਿੰਘ ਐਮ. ਸੀ. ਮੁਕੇਰੀਆਂ, ਜਤਿੰਦਰ ਸ਼ਰਮਾ, ਸੁਰਿੰਦਰ ਠਾਕੁਰ, ਬਲਵਿੰਦਰ ਸਿੰਘ, ਸੁਰਿੰਦਰ ਅਤੇ ਪੀ. ਏ. ਅਮਿਤ ਸ਼ਾਮਿਲ ਹੋਏ, ਜਿਨ੍ਹਾਂ ਦਾ ਸਰਪੰਚ ਮਨਜੀਤ ਸਿੰਘ ਵਲੋਂ ਸਵਾਗਤ ਕੀਤਾ | ਪ੍ਰੋਫੈਸਰ ਜੀ. ਐਸ. ਮੁਲਤਾਨੀ ਵਲੋਂ ਪਿੰਡ ਦੀ ਗਰਾਮ ਪੰਚਾਇਤ ਨੂੰ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਤੇ ਪਿੰਡ ਪਲਾਕੀ ਦੀ ਖੇਡ ਸਟੇਡੀਅਮ ਨੂੰ ਜਾਂਦਾ ਕੱਚਾ ਰਸਤਾ ਸਰਕਾਰ ਵਲੋਂ ਨਵੀਆਂ ਸੜਕਾਂ ਆਉਣ 'ਤੇ ਪੱਕੀ ਸੜਕ ਬਣਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਕਲੱਬ ਦੇ ਪ੍ਰਧਾਨ ਕੁਲਜੀਤ ਸਿੰਘ ਢਿੱਲੋ ਤੇ ਸਮੂਹ ਕਲੱਬ ਦੇ ਮੈਂਬਰ, ਜਿਸ 'ਚ ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ ਐਸ. ਬੀ. ਆਈ., ਮੀਤ ਪ੍ਰਧਾਨ ਰਜਨੀਸ਼ ਕੁਮਾਰ, ਹਰਦੀਪ ਸਿੰਘ, ਰੋਹਿਤ ਕੁਮਾਰ, ਨਰਿੰਦਰ ਪਾਲ ਸਿੰਘ, ਲਵਪ੍ਰੀਤ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਢਿੱਲੋ, ਲੰਬੜਦਾਰ ਗੁਰਾਂ ਦਾਸ, ਗੁਰਦਿਆਲ ਸਿੰਘ, ਤੇਜਾ ਸਿੰਘ, ਡਾਕਟਰ ਵਿਦਿਆ ਸਾਗਰ, ਨਾਜਰ ਮਸੀਹ, ਵਿਜੇ ਪਲੰਬਰ, ਗੌਤਮ ਤੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਹਿਰਾਮ 'ਚ ਮੁਨਿਆਰੀ ਦੁਕਾਨ 'ਤੇ ਚੋਰੀ ਅਗਲੀ ਖ਼ਬਰ ਯੂ. ਕੇ., ਕੈਨੇਡਾ ਤੇ ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਆ ਰਹੇ ਨੇ ਸ਼ਾਨਦਾਰ ਨਤੀਜੇ-ਕਨਵਰ ਅਰੋੜਾ
Ad Position 24