14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਬਹਿਰਾਮ 'ਚ ਮੁਨਿਆਰੀ ਦੁਕਾਨ 'ਤੇ ਚੋਰੀ

Ad Position 21
No active advertisement
ਅਜੀਤ ਡੈਸਕ 21-09-2025
ਬਹਿਰਾਮ, 20 ਸਤੰਬਰ (ਨਛੱਤਰ ਸਿੰਘ ਬਹਿਰਾਮ)-ਬੀਤੀ ਰਾਤ ਪਿੰਡ ਬਹਿਰਾਮ ਦੇ ਮੇਨ ਬਜਾਰ ਬੱਸ ਅੱਡਾ ਵਿਖੇ ਇਕ ਮੁਨਿਆਰੀ ਦੀ ਦੁਕਾਨ ਅੱਪਰਾ ਜਨਰਲ ਸਟੋਰ 'ਤੇ ਚੋਰੀ ਹੋਣ ਦਾ ਸਮਾਚਾਰ ਮਿਲਿਆ | ਦੁਕਾਨ ਮਾਲਕ ਦੇਸ ਰਾਜ ਵਾਸੀ ਅੱਪਰਾ ਨੇ ਦੱਸਿਆ ਕਿ ਮੈਂ ਥੋੜੇ ਦਿਨ ਪਹਿਲਾਂ ਮੁਨਿਆਰੀ ਦਾ ਹੋਰ ਸਾਮਾਨ ਲਿਆਂਦਾ ਸੀ ਜੋ ਕਿ ਮਹਿੰਗੇ ਭਾਅ ਦਾ ਸੀ ਜਿਸ ਵਿਚ ਫੇਸ ਕਰੀਮਾ, ਸ਼ੈਂਪੂ ਆਦਿ ਸਨ | ਮੇਰਾ ਤਕਰੀਬਨ 2 ਲੱਖ ਦਾ ਨੁਕਸਾਨ ਹੋ ਗਿਆ | ਉਨ੍ਹਾਂ ਦੱਸਿਆ ਕਿ ਚੋਰਾਂ ਨੇ ਪਹਿਲਾਂ ਨਾਲ ਦੀ ਦੁਕਾਨ 'ਤੇ ਲੱਗੇ ਸੀ. ਸੀ. ਕੈਮਰੇ ਦੀਆਂ ਤਾਰਾਂ ਅਤੇ ਬਲਬ ਤੋੜਿਆ ਫਿਰ ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਜਦੋਂ ਜਿੰਦਰੇ ਨਹੀਂ ਟੱਟੇ ਤਾਂ ਚੋਰਾਂ ਨੇ ਸ਼ਟਰ ਦੀ ਪੱਤੀ ਹੀ ਤੋੜ ਦਿੱਤੀ ਜੋ ਥੋੜੀ ਦੂਰ ਇਕ ਪਲਾਟ ਵਿਚ ਸੁੱਟ ਦਿੱਤੀ ਤੇ ਦੁਕਾਨ ਵਿਚ ਵੜ ਕੇ ਕੀਮਤੀ ਸਾਮਾਨ ਤੇ ਨੋਟਾਂ ਦੇ ਹਾਰ ਬਨਾਉਣ ਲਈ ਰੱਖੀ 25-30 ਹਜ਼ਾਰ ਦੀ ਨਕਦੀ ਵੀ ਚੋਰੀ ਕਰਕੇ ਲੈ ਗਏ | ਥਾਣਾ ਬਹਿਰਾਮ ਤੋਂ ਏ. ਐਸ. ਆਈ. ਸੁਖਪਾਲ ਸਿੰਘ ਪੁਲਿਸ ਪਾਰਟੀ ਨਾਲ ਮੌਕਾ ਦੇਖਣ ਆਏ ਤੇ ਕਾਰਵਾਈ ਸ਼ੁਰੂ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਟੈਲੀਕਾਮ ਦੁਕਾਨ 'ਚ ਲੱਗੀ ਅੱਗ ਅਗਲੀ ਖ਼ਬਰ ਪਲਾਕੀ ਦਾ 26ਵਾਂ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ
Ad Position 24