14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸੰਗੀਤਕਾਰ ਪ੍ਰੋ. ਦਰਸ਼ਨ ਸਿੰਘ 'ਕੋਮਲ' ਦੀ ਯਾਦ 'ਚ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 21-09-2025
ਕੋਟਫ਼ਤੂਹੀ, 20 ਸਤੰਬਰ (ਅਟਵਾਲ)-ਨੰਗਲ ਕਲਾਂ ਵਿਖੇ ਸਿੱਖ ਕੌਮ ਦੇ ਅਨਮੋਲ ਹੀਰੇ, ਇਲਾਕੇ ਦਾ ਮਾਣ ਸਿਰਮੌਰ ਸੰਗੀਤਕਾਰ, ਕਵੀਰਾਜ, ਜੋਤਸ਼ ਆਚਾਰੀਆ, ਹਰਫਨਮੋਲਾ ਪ੍ਰੋ. ਦਰਸ਼ਨ ਸਿੰਘ 'ਕੋਮਲ' ਦੀ 64 ਵੀਂ ਸਾਲਾਨਾ ਬਰਸੀ ਪ੍ਰੋ. ਦਰਸ਼ਨ ਸਿੰਘ ਕੋਮਲ ਟਰੱਸਟ, ਕੋਮਲ ਸਾਹਿਬ ਦੇ ਪਰਿਵਾਰ 'ਤੇ ਉਨ੍ਹਾਂ ਦੇ ਵਰੋਸਾਏ ਹੋਏ ਸ਼ਾਗਿਰਦਾਂ ਵਲੋਂ, ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਵਿਖੇ ਮਨਾਈ ਜਾ ਰਹੀ ਹੈ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ 'ਚ ਭਾਈ ਗੁਰਮਿੰਦਰ ਸਿੰਘ ਬਾੜੀਆ, ਭਾਈ ਜਗਤ ਸਿੰਘ ਠੱਕਰਵਾਲ, ਭਾਈ ਜਸਵਿੰਦਰ ਸਿੰਘ ਠੱਕਰਵਾਲ, ਭਾਈ ਹਰਜਿੰਦਰ ਸਿੰਘ ਦਾਦੂਵਾਲ, ਭਾਈ ਸੁਖਦੇਵ ਸਿੰਘ ਨਡਾਲੋ, ਬੀਬੀ ਜਤਿੰਦਰ ਕੌਰ ਅਨੰਦਪੁਰ ਸਾਹਿਬ, ਢਾਡੀ ਕਸ਼ਮੀਰ ਸਿੰਘ ਕਾਦਰ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ | ਇਸ ਮੌਕੇ ਟਰੱਸਟ ਪ੍ਰਧਾਨ ਮਾਸਟਰ ਕੁਲਦੀਪ ਸਿੰਘ ਲਕਸੀਹਾ, ਮਲਕੀਅਤ ਸਿੰਘ ਰਾਣਾ, ਦਿਆਲ ਸਿੰਘ, ਸੁਖਵਿੰਦਰ ਸਿੰਘ, ਬਚਿੱਤਰ ਸਿੰਘ, ਸਤਨਾਮ ਸਿੰਘ, ਚਮਨ ਸਿੰਘ ਲਕਸੀਹਾ, ਨਗਿੰਦਰ ਸਿੰਘ ਪਠਲਾਵਾ, ਹਰਜਿੰਦਰ ਸਿੰਘ, ਮਨਮੋਹਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰੋ. ਜੀ. ਐਸ. ਮੁਲਤਾਨੀ ਨੇ ਨਵੀਂ ਬਣਨ ਜਾ ਰਹੀ ਸੜਕ ਦਾ ਕੰਮ ਕਰਵਾਇਆ ਸ਼ੁਰੂ ਅਗਲੀ ਖ਼ਬਰ ਖੰਨਾ ਵਲੋਂ ਕੌਮੀ ਜੂਡੋ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਪ੍ਰੀਤਾਂਸ਼ਤ ਦਾ ਸਨਮਾਨ
Ad Position 24