ਬੁੱਲ੍ਹੋਵਾਲ, 20 ਸਤੰਬਰ (ਲੁਗਾਣਾ)-ਸੀ. ਬੀ. ਐਸ. ਈ. ਮਾਨਤਾ ਪ੍ਰਾਪਤ ਓਕਡੇਲ ਸੀਨੀਅਰ ਸੈਕੰਡਰੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ 69ਵੀਂ ਪੰਜਾਬ ਜ਼ੋਨਲ ਐਥਲੈਟਿਕਸ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ 'ਚ 26 ਸੋਨੇ, 18 ਚਾਂਦੀ ਤੇ 12 ਕਾਂਸੀ ਦੇ ਤਗਮਿਆਂ ਨਾਲ ਕੁੱਲ 56 ਤਗਮੇ ਜਿੱਤੇ | ਸੋਨੇ ਤੇ ਚਾਂਦੀ ਦੇ ਤਗਮੇ ਜਿੱਤਣ ਵਾਲੇ 44 ਵਿਦਿਆਰਥੀਆਂ ਨੂੰ ਆਉਣ ਵਾਲੇ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲੇ ਲਈ ਚੁਣਿਆ ਗਿਆ ਹੈ | ਮੁਕਾਬਲੇ 'ਚ ਅੰਡਰ-14, ਅੰਡਰ-17 ਅਤੇ ਅੰਡਰ-19 ਸ਼੍ਰੇਣੀਆਂ ਵਿਚ ਮੁੰਡਿਆਂ ਤੇ ਕੁੜੀਆਂ ਲਈ ਮੁਕਾਬਲੇ ਸ਼ਾਮਿਲ ਸਨ | ਸਕੂਲ ਦੀ ਮੁੱਖ ਸੰਚਾਲਕਾ ਹਰਿੰਦਰ ਸੈਣੀ, ਪਿ੍ੰਸੀਪਲ ਜੈਸਮੀਨ ਸੈਣੀ ਤੇ ਮੈਨੇਜਰ ਇੰਜ: ਰਾਹੁਲ ਸੈਣੀ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ 'ਚ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ 'ਚ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕੀਤੀ | ਉਨ੍ਹਾਂ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਪੜ੍ਹਾਈ ਤੇ ਖੇਡਾਂ ਦੋਵਾਂ 'ਚ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ |