14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਜ਼ੋਨਲ ਅਥਲੈਟਿਕਸ ਮੁਕਾਬਲਿਆਂ 'ਚ ਸਰਵਹਿੱਤਕਾਰੀ ਸਕੂਲ ਹਾਜੀਪੁਰ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 21-09-2025
ਹਾਜੀਪੁਰ, 20 ਸਤੰਬਰ (ਪੁਨੀਤ ਭਾਰਦਵਾਜ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜ਼ੋਨਲ ਅਥਲੈਟਿਕਸ (2025-26) ਦੇ ਮੁਕਾਬਲੇ 15 ਸਤੰਬਰ ਤੋਂ 17 ਸਤੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਵਿਖੇ ਕਰਵਾਏ ਗਏ | ਅਥਲੈਟਿਕਸ ਦੇ ਮੁਕਾਬਲੇ 'ਚ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਹਾਜੀਪੁਰ ਦੇ 29 ਲੜਕੇ ਤੇ ਲੜਕੀਆਂ ਨੇ ਹਿੱਸਾ ਲਿਆ | ਮੁਕਾਬਲੇ 'ਚ ਉਮਰ ਵਰਗ 14 (ਲੜਕੇ) ਵਿਚ ਹਰਸ਼ਦੀਪ ਸਿੰਘ ਨੇ ਉੱਚੀ ਛਾਲ 'ਚ ਪਹਿਲਾ ਤੇ ਲੰਬੀ ਛਾਲ 'ਚ ਤੀਜਾ ਸਥਾਨ ਪ੍ਰਾਪਤ ਕੀਤਾ | ਉਮਰ ਵਰਗ 17 (ਲੜਕੇ) ਵਿਚ ਸ਼ੁਭਮ ਨੇ ਜੈਵਲਿਨ ਥਰੋ 'ਚ ਪਹਿਲਾ ਤੇ ਡਿਸਕਸ ਥਰੋ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਰੋਹਿਤ ਨੇ 3000 ਮੀਟਰ ਦੌੜ ਵਿਚ ਪਹਿਲਾ ਸਥਾਨ ਅਤੇ 800 ਮੀਟਰ ਦੌੜ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ | ਜਤਿੰਦਰ ਸਿੰਘ ਨੇ ਸ਼ਾਟਪੁੱਟ ਵਿਚ ਪਹਿਲਾ, ਪ੍ਰਭਜੋਤ ਸਿੰਘ ਨੇ ਉੱਚੀ ਛਾਲ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਗੌਰਵ ਨੇ 200 ਮੀਟਰ ਦੌੜ 'ਚ ਤੀਜਾ ਸਥਾਨ ਪ੍ਰਾਪਤ ਕੀਤਾ | ਉਮਰ ਵਰਗ 19 ਲੜਕੇ 'ਚ ਪ੍ਰਦੀਪ ਨੇ 200 ਮੀਟਰ ਦੌੜ ਵਿਚ ਪਹਿਲਾ, 400 ਮੀਟਰ ਦੌੜ ਵਿਚ ਪਹਿਲਾ, ਆਕਾਸ਼ ਨੇ ਜੈਵਲਿਨ ਥਰੋ 'ਚ ਪਹਿਲਾ, ਮੁਕੇਸ਼ ਨੇ ਲੰਬੀ ਛਾਲ ਵਿਚ ਤੀਜਾ, ਪ੍ਰਦੀਪ, ਲੁਕਵਿੰਦਰ, ਦਿਵਯਾਂਸ਼, ਰਣਜੋਧ ਨੇ 4__1MP__100 ਮੀਟਰ ਰਿਲੇਅ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਉਮਰ ਵਰਗ 19 (ਲੜਕੀਆਂ) 'ਚ ਪਲਕ ਨੇ 100 ਮੀਟਰ ਦੌੜ ਵਿਚ ਦੂਜਾ, ਲੰਬੀ ਛਾਲ 'ਚ ਦੂਜਾ, ਅਸ਼ਮੀਤ ਕੌਰ ਨੇ 200 ਮੀਟਰ ਦੌੜ ਵਿਚ ਤੀਜਾ, ਜੈਸਮੀਨ ਨੇ 800 ਮੀਟਰ ਦੌੜ ਵਿਚ ਤੀਜਾ, ਖ਼ੁਸ਼ਬੂ ਨੇ 3000 ਮੀਟਰ ਦੌੜ 'ਚ ਤੀਜਾ ਸਥਾਨ, ਸ਼ਾਟ ਪੁੱਟ ਵਿਚ ਤੀਜਾ ਸਥਾਨ, ਅਮਨਦੀਪ ਕੌਰ ਨੇ 1500 ਮੀਟਰ ਦੌੜ ਵਿਚ ਦੂਜਾ ਸਥਾਨ ਤੇ ਰਮਨਪ੍ਰੀਤ, ਜੈਸਮੀਨ, ਪਲਕ, ਅਸ਼ਮੀਤ ਕੌਰ ਨੇ 4__1MP__100 ਮੀਟਰ ਰਿਲੇਅ 'ਚ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਵਿੱਦਿਆ ਮੰਦਰ ਦਾ ਨਾਂਅ ਰੌਸ਼ਨ ਕੀਤਾ | ਇਸ ਅਥਲੈਟਿਕਸ ਖੇਡ ਮੁਕਾਬਲੇ ਵਿਚ, ਖਿਡਾਰੀਆਂ ਨੇ 12 ਸੋਨ, 7 ਚਾਂਦੀ, 10 ਕਾਂਸੀ ਦੇ ਤਗਮੇ ਹਾਸਿਲ ਕੀਤੇ ਅਤੇ ਕੁਲ 29 ਤਗਮੇ ਹਾਸਲ ਕੀਤੇ | ਇਨ੍ਹਾਂ ਸਾਰੇ ਖਿਡਾਰੀਆਂ ਦੇ ਖੇਡਾਂ 'ਚ ਚੰਗੇ ਪ੍ਰਦਰਸ਼ਨ ਅਤੇ ਵੱਖ-ਵੱਖ ਸਥਾਨ ਪ੍ਰਾਪਤ ਕਰਨ 'ਤੇ ਸਕੂਲ ਦੇ ਪਿ੍ੰਸੀਪਲ ਮਨੋਜ ਕੁਮਾਰ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਕੋਚ ਸ਼ਵਿੰਦਰ ਸਿੰਘ ਅਤੇ ਸਾਰੇ ਜੇਤੂ ਖਿਡਾਰੀਆਂ ਤੇ ਸਕੂਲ ਦੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਓਕਡੇਲੀਅਨਜ਼ ਨੇ 69ਵੀਂ ਪੰਜਾਬ ਜ਼ੋਨਲ ਅਥਲੈਟਿਕਸ ਚੈਂਪੀਅਨਸ਼ਿਪ 'ਚ ਜਿੱਤੇ 56 ਤਗਮੇ ਅਗਲੀ ਖ਼ਬਰ ਜ਼ੋਨ ਪੱਧਰੀ ਅਥਲੈਟਿਕਸ 'ਚ ਗੋਬਿੰਦਪੁਰ ਖੁਣ-ਖੁਣ ਸਕੂਲ ਵਲੋਂ ਸ਼ਾਨਦਾਰ ਪ੍ਰਦਰਸ਼ਨ
Ad Position 24