14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਜ਼ੋਨ ਪੱਧਰੀ ਅਥਲੈਟਿਕਸ 'ਚ ਗੋਬਿੰਦਪੁਰ ਖੁਣ-ਖੁਣ ਸਕੂਲ ਵਲੋਂ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 21-09-2025
ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ੋਨ ਪੱਧਰੀ ਅਥਲੈਟਿਕਸ 'ਚ ਸਰਕਾਰੀ ਸੈਕੰਡਰੀ ਸਕੂਲ ਗੋਬਿੰਦਪੁਰ ਖੁਣ-ਖੁਣ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ | ਲੈਵਲਿਨ ਥਰੋ 'ਚ ਅਸ਼ੀਸ਼ ਨੇ ਪਹਿਲਾ ਤੇ ਟਰਿਪਲ ਜੰਪ 'ਚ ਦੂਜਾ ਸਥਾਨ ਪ੍ਰਾਪਤ ਕੀਤਾ | ਲੜਕੀਆਂ ਦੀ ਅਥਲੈਟਿਕਸ 'ਚ ਅੱਠਵੀਂ ਜਮਾਤ ਦੀ ਰਾਜਵੀਰ ਕੌਰ ਨੇ ਡਿਸਕਸ ਥਰੋ ਵਿਚ ਤੀਸਰਾ ਤੇ ਦੌੜਾਂ ਵਿਚ ਵੀ ਤੀਸਰਾ ਸਥਾਨ ਹਾਸਿਲ ਕੀਤਾ | ਰਿਲੇਅ ਰੇਸ 'ਚ ਰਵਨੀਤ, ਪ੍ਰਭਜੋਤ, ਪ੍ਰਤਿੱਗਿਆ ਅਤੇ ਰਾਜਵੀਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਮੁੱਖ ਅਧਿਆਪਕਾ ਸਿਮਰਤੂ ਰਾਣਾ ਨੇ ਬੱਚਿਆਂ ਅਤੇ ਸਟਾਫ਼ ਨੂੰ ਵਧਾਈਆਂ ਦਿੱਤੀਆਂ | ਵਿਦਿਆਰਥੀਆਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਤੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ | ਇਸ ਮੌਕੇ ਸਪਨਾ ਸੂਦ, ਅਵਿੰਦਰ ਕੌਰ, ਰਾਜਦੀਪ ਕੌਰ, ਅਨੀਤਾ ਰਾਜ, ਅਮਨਦੀਪ ਕੌਰ, ਪਵਨਦੀਪ ਚੌਧਰੀ, ਕਿਰਨਜੀਤ, ਸੁਖਜਿੰਦਰ ਕੌਰ, ਰਣਦੀਪ ਕੁਮਾਰ, ਰਸ਼ਪਾਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ੋਨਲ ਅਥਲੈਟਿਕਸ ਮੁਕਾਬਲਿਆਂ 'ਚ ਸਰਵਹਿੱਤਕਾਰੀ ਸਕੂਲ ਹਾਜੀਪੁਰ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ ਅਗਲੀ ਖ਼ਬਰ ਸਿੱਖ ਵੈੱਲਫੇਅਰ ਸੁਸਾਇਟੀ ਨੇ ਕਾਲਰਾ ਤੇ ਸ਼ੇਰਪੁਰ ਗੁਲਿੰਡ 'ਚ ਗੁਰਮਤਿ ਸਮਾਗਮ ਕਰਵਾਏ
Ad Position 24