01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਜ਼ੁਬੀਨ ਗਰਗ ਮਾਮਲੇ 'ਚ ਸਚਾਈ ਜਲਦ ਸਾਹਮਣੇ ਲਿਆਂਦੀ ਜਾਵੇ-ਰਾਹੁਲ

Ad Position 21
No active advertisement
ਅਜੀਤ ਡੈਸਕ 18-10-2025
ਗੁਹਾਟੀ, 17 ਅਕਤੂਬਰ (ਪੀ. ਟੀ. ਆਈ.)-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜ਼ੁਬੀਨ ਗਰਗ ਦੇ ਪਰਿਵਾਰ ਅਤੇ ਅਸਾਮ ਦੇ ਲੋਕਾਂ ਨੂੰ ਇਹ ਜਾਨਣ ਦਾ ਅਧਿਕਾਰ ਹੈ ਕਿ ਸਿੰਗਾਪੁਰ 'ਚ ਉਸ ਨਾਲ ਕੀ ਹੋਇਆ | ਗਾਇਕ ਦੇ ਪਰਿਵਾਰ ਨਾਲ ਇਥੇ ਕਹਿਲੀਪਾੜਾ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਜ਼ੁਬੀਨ ਗਰਗ ਮਾਮਲੇ 'ਚ ਜਿੰਨੀ ਜਲਦੀ ਸੱਚਾਈ ਸਾਹਮਣੇ ਆਵੇ, ਓਨਾ ਹੀ ਬਿਹਤਰ ਹੈ, ਕਿਉਂਕਿ ਪਰਿਵਾਰ ਨੂੰ ਨਿਆਂ ਚਾਹੀਦਾ ਹੈ | ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸਾਮ ਸਰਕਾਰ ਦਾ ਇਹ ਫਰਜ਼ ਹੈ ਕਿ ਉਹ ਪਾਰਦਰਸ਼ੀ ਢੰਗ ਨਾਲ ਜਾਂਚ ਕਰੇ ਅਤੇ ਪਰਿਵਾਰ ਨੂੰ ਦੱਸੇ ਕਿ ਸਿੰਗਾਪੁਰ 'ਚ ਅਸਲ 'ਚ ਕੀ ਹੋਇਆ ਸੀ |
ਰਾਹੁਲ ਗਾਂਧੀ ਨੇ ਜ਼ੁਬੀਨ ਗਰਗ ਦੇ ਅੰਤਿਮ ਸੰਸਕਾਰ ਸਥਾਨ 'ਤੇ ਸ਼ਰਧਾਂਜਲੀ ਦਿੰਦਿਆਂ ਰਵਾਇਤੀ ਅਸਾਮੀਆ ਦੁਪੱਟਾ 'ਗਮੋਸਾ' ਅਤੇ ਫੁੱਲ ਮਾਲਾ ਭੇਟ ਕੀਤੀ | ਉਨ੍ਹਾਂ ਦੇ ਨਾਲ ਅਸਾਮ ਪ੍ਰਦੇਸ਼ ਕਾਂਗਰਸ ਪ੍ਰਧਾਨ ਗੌਰਵ ਗਗੋਈ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਹਾਜ਼ਰ ਸਨ | ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਜ਼ੁਬੀਨ ਗਰਗ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮਿਸਰ ਦੇ ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਅਮਰੀਕਾ ਨੇ ਗ੍ਰੀਨ ਕਾਰਡ ਲਾਟਰੀ ਸਕੀਮ 'ਚੋਂ ਭਾਰਤੀਆਂ ਨੂੰ ਕੀਤਾ ਬਾਹਰ
Ad Position 24