31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਉਮਰ ਅਬਦੁੱਲਾ ਨੇ ਨਿਧੀ ਰਾਜ਼ਦਾਨ ਨਾਲ ਕਰਵਾਇਆ ਵਿਆਹ

ਉਮਰ ਅਬਦੁੱਲਾ ਨੇ ਨਿਧੀ ਰਾਜ਼ਦਾਨ ਨਾਲ ਕਰਵਾਇਆ ਵਿਆਹ

Ad Position 21
No active advertisement
ਅਜੀਤ ਡੈਸਕ 01-11-2026

ਨਵੀਂ ਦਿੱਲੀ, 31 ਅਕਤੂਬਰ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟੈਲੀਵਿਜ਼ਨ ਪੱਤਰਕਾਰ ਨਿਧੀ ਰਾਜ਼ਦਾਨ ਨਾਲ ਵਿਆਹ ਕਰਵਾ ਲਿਆ ਹੈ। ਇਕ ਟਵੀਟ ਰਾਹੀਂ 56 ਸਾਲਾ ਉਮਰ ਅਬਦੁੱਲਾ ਨੇ ਕਿਹਾ ਕਿ  ‘ਕੱਲ੍ਹ ਤੋਂ ਇਕ ਨਵੀਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋਇਆ ਹੈ। ਇਸ ਟਵੀਟ ਵਿਚ ਉਨ੍ਹਾਂ ਨੇ ਨਿਧੀ ਰਾਜ਼ਦਾਨ ਨੂੰ ਵੀ ਟੈਗ ਕੀਤਾ। ਟਵੀਟ ’ਚ ਦੋਵਾਂ ਦੀਆਂ ਚਾਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ। ਸੂਤਰਾਂ ਮੁਤਾਬਕ, ਦੋਵਾਂ ਦਾ ਵਿਆਹ ਸ਼ੁੱਕਰਵਾਰ ਨੂੰ ਇੱਥੇ ਵਿਸ਼ੇਸ਼ ਵਿਆਹ ਕਾਨੂੰਨ ਤਹਿਤ ਹੋਇਆ। ਉਮਰ ਅਬਦੁੱਲਾ ਦੀ ਪਹਿਲੀ ਪਤਨੀ ਪਾਇਲ ਨਾਲ ਵਿਆਹ ਜੁਲਾਈ ਮਹੀਨੇ ’ਚ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਖ਼ਤਮ ਹੋ ਗਿਆ ਸੀ। 49 ਸਾਲਾ ਨਿਧੀ ਰਾਜ਼ਦਾਨ ਦਾ ਇਹ ਦੂਜਾ ਵਿਆਹ ਹੈ। ਉਮਰ ਅਬਦੁੱਲਾ ਦੇ ਮਾਤਾ-ਪਿਤਾ ਫਾਰੂਕ ਅਬਦੁੱਲਾ ਤੇ ਮੌਲੀ, ਉਨ੍ਹਾਂ ਦੀਆਂ ਤਿੰਨ ਭੈਣਾਂ ਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਸਮਾਗਮ ਵਿਚ ਸ਼ਾਮਲ ਹੋਏ।

Ad Position 22
No active advertisement
ਪਿਛਲੀ ਖ਼ਬਰ ਈ.ਡੀ. ਵਲੋਂ ਆਜ਼ਮ ਖਾਨ ਗ੍ਰਿਫ਼ਤਾਰ ਅਗਲੀ ਖ਼ਬਰ ਅਸਲੀ ਸੰਸਦ ’ਚ ਵੀ ਕੁਝ ਕਰ ਸਕਦੇ ਹੋ ?
Ad Position 24