ਦਿੱਲੀ, 22 ਨਵੰਬਰ- 'ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ਮੈਚ' ਅੱਜ ਭਾਰਤ ਏ ਅਤੇ ਪਾਕਿਸਤਾਨ ਏ ਵਿਚਕਾਰ ਖੇਡਿਆ ਜਾ ਰਿਹਾ ਹੈ। ਪਿਛਲੇ ਮੈਚ ਵਿਚ ਭਾਰਤ ਏ ਨੇ ਨੇਪਾਲ ਨੂੰ ਵੱਡੇ ਫਰਕ ਨਾਲ ਹਰਾਇਆ ਸੀ।
ਪਾਕਿਸਤਾਨ ਏ ਨੇ ਭਾਰਤ ਏ ਲਈ 314 ਦੌੜਾਂ ਦਾ ਟੀਚਾ ਰੱਖਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਪਾਕਿਸਤਾਨ ਏ ਨੇ 49.2 ਓਵਰਾਂ ਵਿੱਚ 313 ਦੌੜਾਂ ਬਣਾਈਆਂ। ਤਿੰਨ ਪਾਕਿਸਤਾਨੀ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾਏ, ਜਿਸ ਨਾਲ ਟੀਮ ਨੂੰ ਵੱਡਾ ਸਕੋਰ ਬਣਾਉਣ ਵਿਚ ਮਦਦ ਮਿਲੀ।