22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਗੁਰੂ ਨਾਨਕ ਦੇਵ ਜੀ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛੱਕਣ ਦੇ ਜੀਵਨ-ਜੁਗਤ ਬਖਸ਼ਕੇ ਵੱਡ ਉਪਕਾਰੀ ਕਾਰਜ ਕੀਤਾ- ਪ੍ਰੋ. ਬਡੂੰਗਰ

ਪਟਿਆਲਾ, 22 ਨਵੰਬਰ- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੀਆਂ ਸਮੂਹ ਨਾਨਕ ਨਾਮਲੇਵਾ ਸ਼ਰਧਾਲੂ ਸਿੱਖ ਸੰਗਤਾਂ...

Ad Position 21
No active advertisement
ਅਜੀਤ ਡੈਸਕ 22-11-2026
ਪਟਿਆਲਾ, 22 ਨਵੰਬਰ- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੀਆਂ ਸਮੂਹ ਨਾਨਕ ਨਾਮਲੇਵਾ ਸ਼ਰਧਾਲੂ ਸਿੱਖ ਸੰਗਤਾਂ ਨੂੰ ਹਾਰਦਿਕ ਮੁਬਾਰਕਬਾਦ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਵਿਚ ਫੈਲੇ ਹੋਏ ਕੂੜ-ਕੁਸਤ, ਪਖੰਡਵਾਦ, ਕਰਮਕਾਂਡ, ਊਚ-ਨੀਚ, ਛੂਤ-ਛਾਤ, ਧਾਰਮਿਕ ਕੱਟੜਵਾਦ ਅਤੇ ਰਾਜਕੀ ਜਬਰ-ਜੁਲਮ ਵਿਰੁਧ ਜ਼ੋਰਦਾਰ ਅਵਾਜ਼ ਬੁਲੰਦ ਕਰਕੇ ਲੋਕਾਂ ਦੇ ਮਨਾਂ ਵਿਚ ਫੈਲੇ ਅੰਧਕਾਰ ਨੂੰ ਮਿਟਾਕੇ ਸੱਚ ਧਰਮ ਦੀ ਨਵੀਂ ਰੋਸ਼ਨੀ ਵਿਖਾਈ ਜਿਸ ਨਾਲ ਲੋਕਾਂ ਇਕ ਨਵਾਂ ਅਹਿਸਾਸ, ਸਾਹਸ ਅਤੇ ਉੱਧਮ ਪੈਦਾ ਹੋਇਆ ਅਤੇ ਇਕ ਨਵੇਂ ਜੁਗ ਦੀ ਅਰੰਭਤਾ ਹੋਈ।
 
ਉਨ੍ਹਾਂ ਕਿਹਾ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛੱਕਣ ਦੀ ਇਕ ਨਿਵੇਕਲੀ ਅਤੇ ਕਲਿਆਣਕਾਰੀ ਮੁਕੰਮਲ ਜੀਵਨ-ਜੁਗਤ ਬਖਸ਼ਕੇ ਵੱਡਉਪਕਾਰੀ ਕਾਰਜ ਕੀਤਾ। ਉਨ੍ਹਾਂ ਕਿਹਾ ਕਿ ਆਉ! ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਉੱਤਮ ਮਾਰਗ ਦੇ ਪਾਂਧੀ ਬਣਕੇ ਆਪਣਾ ਜੀਵਨ ਸਫਲਾ ਕਰੀਏ।
Ad Position 22
No active advertisement
ਪਿਛਲੀ ਖ਼ਬਰ IND A ਬਨਾਮ PAK A: ਪਾਕਿਸਤਾਨ A ਨੇ ਭਾਰਤ A ਲਈ 314 ਦੌੜਾਂ ਦਾ ਟੀਚਾ ਰੱਖਿਆ ਅਗਲੀ ਖ਼ਬਰ ਅਸੀਂ ਸਭ ਇਕ ਰਹਾਂਗੇ, ਤਾਂ ਹੀ ਦੇਸ਼, ਸੰਸਕ੍ਰਿਤੀ ਅਤੇ ਪਰੰਪਰਾਵਾਂ ਦਾ ਉਦਾਰ ਹੋਵੇਗਾ- ਬਾਬਾ ਬਾਗੇਸ਼ਵਰ'
Ad Position 24