ਨਵੀਂ ਦਿੱਲੀ, 1 ਨਵੰਬਰ - ਇੰਡੀਆ ਗੱਠਜੋੜ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਰਾਮਲੀਲ੍ਹਾ ਮੈਦਾਨ ਵਿਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਰੈਲੀ ਨੂੰ ਸੰਬੋਧਨ ਕਰਦਿਆ ਆਰ.ਜੇ.ਡੀ. ਆਗੂ ਤੇਜਸਵੀ ਯਾਦਵ ਨੇ ਕਿਹਾ, "ਹਾਲਾਂਕਿ ਰਾਮਲੀਲ੍ਹਾ ਮੈਦਾਨ ਰਵਾਇਤੀ ਤੌਰ 'ਤੇ ਰਾਮਾਇਣ ਦੇ ਮੰਚਨ ਲਈ ਹੁੰਦਾ ਹੈ, ਪਰ ਅੱਜ ਅਸੀਂ ਵੋਟਾਂ ਚੋਰੀ ਕਰਨ ਵਾਲਿਆਂ ਲਈ ਇੱਥੇ ਇਕ 'ਮਹਾਂਭਾਰਤ' ਦਾ ਆਯੋਜਨ ਕੀਤਾ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਮਹਾਂਭਾਰਤ ਵਿਚ ਸ਼ਕੁਨੀ ਨੇ ਕਿਹੋ ਜਿਹੀ ਖੇਡ ਖੇਡੀ ਸੀ। ਤੁਸੀਂ ਆਪਣਾ ਇਤਿਹਾਸ ਜਾਣਦੇ ਹੋ: ਮਹਾਂਭਾਰਤ ਕਿਸੇ ਜੰਗ ਦੇ ਮੈਦਾਨ ਵਿਚ ਨਹੀਂ, ਸਗੋਂ ਪਾਸਿਆਂ ਦੀ ਖੇਡ ਨਾਲ ਸ਼ੁਰੂ ਹੋਇਆ ਸੀ ਅਤੇ ਹੁਣ ਜਦੋਂ ਸ਼ਕੁਨੀ ਆਪਣੀ ਖੇਡ ਖੇਡ ਰਿਹਾ ਹੈ, ਤਾਂ ਅਸੀਂ ਵੀ ਇਹ ਲੜਾਈ ਲੜਨ ਲਈ ਮਜਬੂਰ ਹਾਂ..."।
ਤਾਜ਼ਾ ਖ਼ਬਰਾਂ
Free
ਹੁਣ ਜਦੋਂ ਸ਼ਕੁਨੀ ਆਪਣੀ ਖੇਡ ਖੇਡ ਰਿਹਾ ਹੈ, ਅਸੀਂ ਵੀ ਇਹ ਲੜਾਈ ਲੜਨ ਲਈ ਮਜਬੂਰ ਹਾਂ - ਤੇਜਸਵੀ ਯਾਦਵ
ਨਵੀਂ ਦਿੱਲੀ, 1 ਨਵੰਬਰ - ਇੰਡੀਆ ਗੱਠਜੋੜ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਰਾਮਲੀਲ੍ਹਾ ਮੈਦਾਨ ਵਿਚ ਵਿਸ਼ਾਲ...
ਅਜੀਤ ਡੈਸਕ
01-11-2026