06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਐੱਸ.ਆਈ.ਆਰ. ਖ਼ਿਲਾਫ਼ ਡੇਰਾਬੱਸੀ ’ਚ ਸੜਕਾਂ ’ਤੇ ਉਤਰੀ ਸੀ.ਪੀ.ਆਈ. (ਐਮ), ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ

ਡੇਰਾਬੱਸੀ (ਮੋਹਾਲੀ), 6 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਪ੍ਰਕਿਰਿਆ ਅਤੇ ਚੋਣ...

Ad Position 21
No active advertisement
ਅਜੀਤ ਡੈਸਕ 06-10-2026

ਡੇਰਾਬੱਸੀ (ਮੋਹਾਲੀ), 6 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਪ੍ਰਕਿਰਿਆ ਅਤੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਸੀ.ਪੀ.ਆਈ. (ਐਮ) ਦੇ ਵਰਕਰਾਂ ਨੇ ਡੇਰਾਬੱਸੀ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ। ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਸ਼ਹਿਰ ਦੇ ਵਿਚ ਪੁਤਲਾ ਲੈ ਕੇ ਰੋਸ ਮਾਰਚ ਕੱਢਿਆ ਅਤੇ ਨਾਅਰੇਬਾਜ਼ੀ ਕਰਦਿਆਂ ਬੱਸ ਅੱਡੇ ਪਹੁੰਚ ਕੇ ਪੁਤਲਾ ਸਾੜਿਆ।

ਇਸ ਤੋਂ ਪਹਿਲਾਂ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸ਼ਿਆਮ ਲਾਲ ਹੈਬਤਪੁਰ, ਜ਼ਿਲ੍ਹਾ ਸਕੱਤਰ ਚੰਦਰਪਾਲ ਲਾਲੜੂ, ਤਹਿਸੀਲ ਸਕੱਤਰ ਕਾਮਰੇਡ ਫੂਲ ਚੰਦ ਅਤੇ ਸੀਟੂ ਆਗੂ ਬੈਜਨਾਥ ਦੀ ਅਗਵਾਈ ਹੇਠ ਵਰਕਰ ਕਾਮਰੇਡ ਰਤਨ ਸਿੰਘ ਮਾਰਕਸਵਾਦੀ ਚੇਤਨਾ ਕੇਂਦਰ ਵਿਖੇ ਇਕੱਤਰ ਹੋਏ। ਇਥੋਂ ਵਰਕਰ ਰੋਸ ਮਾਰਚ ਦੀ ਸ਼ਕਲ ਵਿਚ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਬੱਸ ਅੱਡੇ ਪਹੁੰਚੇ।

ਇਸ ਮੌਕੇ ਕਮਿਊਨਿਸਟ ਆਗੂਆਂ ਨੇ ਦੋਸ਼ ਲਾਇਆ ਕਿ ਐੱਸ.ਆਈ.ਆਰ. ਪ੍ਰਕਿਰਿਆ ਦੌਰਾਨ ਵੋਟਰ ਸੂਚੀਆਂ ਵਿਚ ਵੱਡੇ ਪੱਧਰ ’ਤੇ ਬੇਨਿਯਮੀਆਂ ਹੋਈਆਂ ਹਨ, ਜਿਸ ਕਾਰਨ ਵੱਡੀ ਗਿਣਤੀ ਵਿਚ ਵੋਟਰ ਪ੍ਰਭਾਵਿਤ ਹੋਏ ਹਨ। ਉਨ੍ਹਾਂ ਚੋਣ ਕਮਿਸ਼ਨ ਦੀ ਨਿਰਪੱਖਤਾ ਅਤੇ ਜਵਾਬਦੇਹੀ ਨੂੰ ਲੈ ਕੇ ਵੀ ਸਵਾਲ ਚੁੱਕੇ। ਆਗੂਆਂ ਨੇ ਕਿਹਾ ਕਿ ਯੋਗ ਵੋਟਰਾਂ ਦੇ ਵੋਟ ਦੇ ਅਧਿਕਾਰ ਦੀ ਰਾਖੀ ਹੋਣੀ ਚਾਹੀਦੀ ਹੈ ਅਤੇ ਚੋਣ ਪ੍ਰਕਿਰਿਆ ਪ੍ਰਤੀ ਲੋਕਾਂ ਦਾ ਭਰੋਸਾ ਕਾਇਮ ਰੱਖਣਾ ਜ਼ਰੂਰੀ ਹੈ।

ਆਗੂਆਂ ਨੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਪ੍ਰਕਿਰਿਆ ’ਤੇ ਵੀ ਇਤਰਾਜ਼ ਜਤਾਉਂਦਿਆਂ ਇਸ ਵਿਚ ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਮੰਗ ਕੀਤੀ। ਇਸ ਮੌਕੇ ਅਜਾਇਬ ਸਿੰਘ, ਬਸੰਤ ਸਿੰਘ, ਇਕਬਾਲ ਸਿੰਘ, ਵੈਦ ਪ੍ਰਕਾਸ਼ ਕੌਸ਼ਿਕ, ਕੌਲ ਸਿੰਘ, ਕਰਮ ਸਿੰਘ, ਜੀਤ ਸਿੰਘ, ਭਜਨ ਸਿੰਘ, ਨੰਦ ਕਿਸ਼ੋਰ, ਸੁਰਿੰਦਰ ਸਿੰਘ, ਸ਼ਿਵ ਦਿਆਲ ਅਤੇ ਜਵਾਲਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸਮ੍ਰਿਤੀ ਮੰਧਾਨਾ ਬਣੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨਵੀਂ ਕਪਤਾਨ ਅਗਲੀ ਖ਼ਬਰ ਵੈਸਟਇੰਡੀਜ਼ ਦੀਆਂ ਉਮੀਦਾਂ ਨੂੰ ਝਟਕਾ, 171 'ਤੇ ਸਾਰੇ ਖਿਡਾਰੀ ਆਊਟ
Ad Position 24