ਲਖਨਊ, 6 ਅਕਤੂਬਰ (ਇੰਟ)- ਲਖਨਊ ਵਿਚ ਖੇਡੇ ਜਾ ਰਹੇ ਟੀ-20 ਮੈਚ ਵਿਚ ਵੈਸਟਇੰਡੀਜ਼ ਨੇ ਭਾਰਤ ਨੂੰ ਜਿੱਤ ਲਈ 172 ਦੌੜਾਂ ਦਾ ਟੀਚਾ ਦਿੱਤਾ ਹੈ। ਉਨ੍ਹਾਂ ਵਲੋਂ ਸ਼ਾਈ ਹੋਪ ਅਤੇ ਸ਼ੇਰਫੇਨ ਰਦਰਫੋਰਡ ਨੇ ਅਰਧ-ਸੈਂਕੜੇ ਲਗਾਏ।
ਉੱਥੇ ਹੀ, ਭਾਰਤ ਵਲੋਂ ਨਮਨ ਧੀਰ ਨੇ ਤਿੰਨ ਵਿਕਟਾਂ ਲਈਆਂ, ਜਦਕਿ ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਅਰਸ਼ਦੀਪ ਸਿੰਘ ਅਤੇ ਮਯੰਕ ਯਾਦਵ ਨੇ ਇਕ-ਇਕ ਵਿਕਟ ਲਈ।