25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸੋਢਲ ਮੇਲਾ - ਪੁਲਿਸ ਵਲੋਂ ਡਰੋਨ ਰਾਹੀਂ ਪੂਰੇ ਮੇਲਾ ਖੇਤਰ ਦੀ ਕੀਤੀ ਜਾ ਰਹੀ ਹੈ ਨਿਗਰਾਨੀ

ਜਲੰਧਰ, 25 ਸਤੰਬਰ (ਦਵਿੰਦਰ) - ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਪਹੁੰਚਣ ਨੂੰ ਧਿਆਨ ਵਿਚ ਰੱਖਦਿਆਂ ਪੁਲਿਸ ਵਲੋਂ ਡਰੋਨ ਰਾਹੀਂ ਪੂਰੇ ਮੇਲਾ ਖੇਤਰ ਅਤੇ...

Ad Position 21
No active advertisement
ਅਜੀਤ ਡੈਸਕ 25-09-2026

ਜਲੰਧਰ, 25 ਸਤੰਬਰ (ਦਵਿੰਦਰ) - ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਪਹੁੰਚਣ ਨੂੰ ਧਿਆਨ ਵਿਚ ਰੱਖਦਿਆਂ ਪੁਲਿਸ ਵਲੋਂ ਡਰੋਨ ਰਾਹੀਂ ਪੂਰੇ ਮੇਲਾ ਖੇਤਰ ਅਤੇ ਆਸ-ਪਾਸ ਦੇ ਇਲਾਕਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਡਰੋਨ ਕੈਮਰਿਆਂ ਰਾਹੀਂ ਮੇਲੇ ਵਿਚ ਆਉਣ-ਜਾਣ ਵਾਲੇ ਲੋਕਾਂ ਅਤੇ ਭੀੜ ਦੀਆਂ ਗਤੀਵਿਧੀਆਂ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਸਮੇਂ ਸਿਰ ਰੋਕਿਆ ਜਾ ਸਕੇ।
ਪੁਲਿਸ ਵਲੋਂ ਮੰਦਰ ਅਤੇ ਮੇਲਾ ਖੇਤਰ ਦੇ ਆਲੇ-ਦੁਆਲੇ ਮੌਜੂਦ ਇਮਾਰਤਾਂ ਦੀਆਂ ਛੱਤਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਵੀ ਬਰੀਕੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਕਿਸੇ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਗਤੀਵਿਧੀ, ਖ਼ਾਸ ਕਰਕੇ ਕਿਸੇ ਵਿਅਕਤੀ ਕੋਲ ਹਥਿਆਰ ਜਾਂ ਹੋਰ ਇਤਰਾਜ਼ਯੋਗ ਵਸਤੂ ਹੋਣ ਦੀ ਸੰਭਾਵਨਾ ਸੰਬੰਧੀ ਪੁਲਿਸ ਟੀਮਾਂ ਵਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਵਿਧੀ ਪੂਰਵਕ ਕੀਤਾ ਗਿਆਸ੍ਰੀ ਗਣੇਸ਼ ਜੀ ਦਾ ਵਿਸਰਜਨ ਅਗਲੀ ਖ਼ਬਰ ਚੋਣ ਕਮਿਸ਼ਨ ਦਫ਼ਤਰ ਦੇ ਬਾਹਰ ਰੋਸ ਮਾਰਚ ਕਰ ਰਹੇ 'ਐੱਸ.ਐੱਫ.ਆਈ.' ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ 'ਲਿਆ ਹਿਰਾਸਤ ਵਿਚ
Ad Position 24