24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਦਿਲਪ੍ਰੀਤ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਕੋਰੀਆ ਨੂੰ 8-2 ਨਾਲ ਹਰਾਇਆ

ਕਾਕਾਮਿਗਾਹਾਰਾ, 24 ਸਤੰਬਰ (ਪੀ.ਟੀ.ਆਈ.)-ਦਿਲਪ੍ਰੀਤ ਸਿੰਘ ਦੀ ਹੈਟ੍ਰਿਕ ਦੀ ਬਦੌਲਤ, ਭਾਰਤੀ ਪੁਰਸ਼ ਹਾਕੀ ਟੀਮ ਨੇ ਵੀਰਵਾਰ ਨੂੰ...

Ad Position 21
No active advertisement
ਅਜੀਤ ਡੈਸਕ 24-09-2026

ਕਾਕਾਮਿਗਾਹਾਰਾ, 24 ਸਤੰਬਰ (ਪੀ.ਟੀ.ਆਈ.)-ਦਿਲਪ੍ਰੀਤ ਸਿੰਘ ਦੀ ਹੈਟ੍ਰਿਕ ਦੀ ਬਦੌਲਤ, ਭਾਰਤੀ ਪੁਰਸ਼ ਹਾਕੀ ਟੀਮ ਨੇ ਵੀਰਵਾਰ ਨੂੰ ਦੱਖਣੀ ਕੋਰੀਆ ਨੂੰ 8-2 ਨਾਲ ਹਰਾ ਕੇ ਏਸ਼ੀਆਈ ਖੇਡਾਂ ’ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਤੇ ਸੈਮੀਫਾਈਨਲ ’ਚ ਆਪਣਾ ਸਥਾਨ ਲਗਭਗ ਪੱਕਾ ਕਰ ਲਿਆ। ਮੌਜੂਦਾ ਸਮੇਂ ‘ਪੂਲ ਏ’ ਵਿਚ ਸਿਖਰ ’ਤੇ ਚੱਲ ਰਹੀ ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਨੂੰ 13-1 ਤੇ ਸ੍ਰੀਲੰਕਾ ਨੂੰ 16-1 ਨਾਲ ਹਰਾਇਆ ਸੀ।

ਭਾਰਤ ਹੁਣ 26 ਸਤੰਬਰ ਨੂੰ ਜਪਾਨ ਨਾਲ ਮੁਕਾਬਲਾ ਕਰੇਗਾ। ਭਾਰਤ ਲਈ ਦਿਲਪ੍ਰੀਤ ਸਿੰਘ (10ਵੇਂ, 26ਵੇਂ ਅਤੇ 32ਵੇਂ ਮਿੰਟ) ਨੇ ਤਿੰਨ ਗੋਲ ਕੀਤੇ ਤੇ ਫਾਰਵਰਡ ਅਭਿਸ਼ੇਕ (15ਵੇਂ ਤੇ 38ਵੇਂ ਮਿੰਟ) ਨੇ 2 ਗੋਲ ਕੀਤੇ, ਜਦਕਿ ਸ਼ਿਲਾਨੰਦ ਲਾਕੜਾ (ਚੌਥੇ), ਸੁਖਜੀਤ ਸਿੰਘ (10ਵੇਂ), ਕਪਤਾਨ ਹਰਮਨਪ੍ਰੀਤ ਸਿੰਘ (11ਵੇਂ) ਅਤੇ ਰਾਜਿੰਦਰ ਸਿੰਘ (60ਵੇਂ) ਨੇ ਇਕ-ਇਕ ਗੋਲ ਕੀਤਾ। ਕੋਰੀਆ ਲਈ ਕਿਮ ਜੇ-ਹੋ (42ਵੇਂ) ਅਤੇ ਕਿਮ ਯੋਂਗ-ਬੋਕ (52ਵੇਂ) ਨੇ ਗੋਲ ਕੀਤੇ।

Ad Position 22
No active advertisement
ਪਿਛਲੀ ਖ਼ਬਰ ਭਾਰਤ ਦੀਆਂ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਨੇ ਤਗਮੇ ਕੀਤੇ ਪੱਕੇ ਅਗਲੀ ਖ਼ਬਰ ਗੁਰਿੰਦਰਵੀਰ 100 ਮੀਟਰ ਦੌੜ ਦੇ ਸੈਮੀਫਾਈਨਲ ’ਚ ਪੁੱਜੇ
Ad Position 24